24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰਾਹੋਂ ਰੇਲਵੇ ਸਟੇਸ਼ਨ ਦੀਆਂ ਮੰਗਾਂ ਲਈ ਮੁੜ ਉੱਠੀ ਆਵਾਜ਼

ਰਾਹੋਂ, 23 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਰੇਲਵੇ ਸਟੇਸ਼ਨ ਤੋਂ ਪਹਿਲਾਂ ਵਾਂਗ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਤਿੰਨੋਂ ਸਮੇਂ ਰੇਲ ਗੱਡੀਆਂ ਚਲਾਉਣ ਸਮੇਤ ਰੇਲਵੇ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਹੋਂ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਵਫ਼ਦ ਵੱਲੋਂ ਸਾਬਕਾ ਭਾਜਪਾ ਐੱਮ. ਪੀ ਅਭਿਨਾਸ ਰਾਏ ਖੰਨਾ ਨਾਲ ਮੁਲਾਕਾਤ ਕੀਤੀ ਗਈ।

ਰਾਹੋਂ ਤੋਂ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਅਭਿਨਾਸ ਰਾਏ ਖੰਨਾ ਨਾਲ ਮੁਲਾਕਾਤ ਸਮੇਂ। 24-09-2026
ਰਾਹੋਂ, 23 ਸਤੰਬਰ (ਉਂਕਾਰ ਸਿੰਘ ਰਾਠੋਰ)-ਰਾਹੋਂ ਰੇਲਵੇ ਸਟੇਸ਼ਨ ਤੋਂ ਪਹਿਲਾਂ ਵਾਂਗ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਤਿੰਨੋਂ ਸਮੇਂ ਰੇਲ ਗੱਡੀਆਂ ਚਲਾਉਣ ਸਮੇਤ ਰੇਲਵੇ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਰਾਹੋਂ ਨਿਵਾਸੀਆਂ ਅਤੇ ਇਲਾਕਾ ਵਾਸੀਆਂ ਦੇ ਵਫ਼ਦ ਵੱਲੋਂ ਸਾਬਕਾ ਭਾਜਪਾ ਐੱਮ.ਪੀ ਅਭਿਨਾਸ ਰਾਏ ਖੰਨਾ ਨਾਲ ਮੁਲਾਕਾਤ ਕੀਤੀ ਗਈ। ਵਫ਼ਦ ਨੇ ਰਾਹੋਂ ਦੀਆਂ ਰੇਲਵੇ ਸਬੰਧੀ ਮੰਗਾਂ ਨੂੰ ਮੁੜ ਯਾਦ ਕਰਵਾਉਂਦਿਆਂ ਇਨ੍ਹਾਂ ਨੂੰ ਜਲਦ ਪੂਰਾ ਕਰਵਾਉਣ ਦੀ ਮੰਗ ਰੱਖੀ। ਇਸ ਮੌਕੇ ਵਫ਼ਦ ਨੇ ਦੱਸਿਆ ਕਿ ਰਾਹੋਂ ਵਾਸੀ ਅਬਦਲ ਰਹਿਮਾਨ ਵੱਲੋਂ ਸਾਲ 1914 ਵਿੱਚ ਰਾਹੋਂ ਸ਼ਹਿਰ ਵਿੱਚ ਰੇਲਵੇ ਸਟੇਸ਼ਨ ਸਥਾਪਤ ਕਰਨ ਲਈ ਨਵਾਂਸ਼ਹਿਰ ਤੱਕ ਲਗਭਗ 41 ਏਕੜ ਜ਼ਮੀਨ ਰੇਲਵੇ ਵਿਭਾਗ ਨੂੰ ਦਾਨ ਵਜੋਂ ਦਿੱਤੀ ਗਈ ਸੀ। ਰੇਲ ਸੇਵਾ ਸ਼ੁਰੂ ਹੋਣ ਤੋਂ ਬਾਅਦ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਰੇਲ ਗੱਡੀ ਪਹਿਲਾਂ ਤਿੰਨ ਸਮੇਂ ਚੱਲਦੀ ਸੀ, ਪਰ ਕੋਰੋਨਾ ਕਾਲ ਦੌਰਾਨ ਰੇਲ ਸੇਵਾ ਪ੍ਰਭਾਵਿਤ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਇਹ ਸਹੂਲਤ ਬਹਾਲ ਨਹੀਂ ਹੋ ਸਕੀ। ਮੌਜੂਦਾ ਸਮੇਂ ਫਗਵਾੜਾ ਤੋਂ ਜੇਜੋ ਵਾਇਆ ਰਾਹੋਂ ਰੇਲ ਗੱਡੀ ਹਫ਼ਤੇ ਵਿੱਚ ਪੰਜ ਦਿਨ ਕੇਵਲ ਇੱਕ ਸਮੇਂ ਚੱਲ ਰਹੀ ਹੈ, ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਫ਼ਦ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 22 ਜੁਲਾਈ 2026 ਨੂੰ ਅਭਿਨਾਸ ਰਾਏ ਖੰਨਾ ਰਾਹੀਂ ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਮਿਲ ਕੇ ਰਾਹੋਂ ਰੇਲਵੇ ਨਾਲ ਸਬੰਧਤ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਸੀ। ਇਨ੍ਹਾਂ ਮੰਗਾਂ ਵਿੱਚ ਰਾਹੋਂ ਰੇਲਵੇ ਸਟੇਸ਼ਨ ਨੂੰ ਜਲੰਧਰ ਰੇਲਵੇ ਲਾਈਨ ਨਾਲ ਜੋੜ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਪੱਕਾ ਰੇਲ ਸੰਪਰਕ ਬਣਾਉਣਾ, ਰਾਹੋਂ ਤੋਂ ਨਵੀਂ ਰੇਲਵੇ ਲਾਈਨ ਵਿਛਾ ਕੇ ਖੰਨਾ ਰੇਲਵੇ ਸਟੇਸ਼ਨ ਨਾਲ ਜੋੜਨਾ ਅਤੇ ਰਾਹੋਂ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਮੁੱਖ ਤੌਰ ’ਤੇ ਸ਼ਾਮਲ ਹਨ। ਵਫ਼ਦ ਨੇ ਮੁੜ ਅਭਿਨਾਸ ਰਾਏ ਖੰਨਾ ਨੂੰ ਮਿਲ ਕੇ ਇਨ੍ਹਾਂ ਮੰਗਾਂ ਨੂੰ ਜਲਦ ਪੂਰਾ ਕਰਵਾਉਣ ਲਈ ਗੰਭੀਰਤਾ ਨਾਲ ਪੈਰਵੀ ਕਰਨ ਦੀ ਅਪੀਲ ਕੀਤੀ । ਖੰਨਾ ਨੇ ਮੌਕੇ ’ਤੇ ਹੀ ਫਿਰੋਜ਼ਪੁਰ ਮੰਡਲ ਦੇ ਡੀ.ਆਰ.ਐੱਮ ਨਾਲ ਇਨ੍ਹਾਂ ਮੰਗਾਂ ਸਬੰਧੀ ਗੱਲਬਾਤ ਕਰਦਿਆਂ ਮਾਮਲੇ ’ਤੇ ਗੌਰ ਕਰਨ ਲਈ ਕਿਹਾ। ਵਫ਼ਦ ਅਨੁਸਾਰ ਡੀ.ਆਰ.ਐੱਮ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਰੇਲ ਗੱਡੀਆਂ ਨੂੰ ਪਹਿਲਾਂ ਵਾਲੇ ਤਿੰਨੋਂ ਸਮਿਆਂ ਅਨੁਸਾਰ ਜਲਦ ਚਲਾਉਣ ਲਈ ਕਾਰਵਾਈ ਕੀਤੀ ਜਾਵੇਗੀ। ਵਫ਼ਦ ਨੇ ਕਿਹਾ ਕਿ ਰਾਹੋਂ ਇਤਿਹਾਸਕ ਸ਼ਹਿਰ ਹੋਣ ਦੇ ਨਾਲ-ਨਾਲ ਆਸ-ਪਾਸ ਦੇ ਵੱਡੇ ਇਲਾਕੇ ਲਈ ਮਹੱਤਵਪੂਰਨ ਕੇਂਦਰ ਹੈ। ਰੇਲ ਸੇਵਾ ਵਿੱਚ ਵਾਧਾ ਹੋਣ ਨਾਲ ਰਾਹੋਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀਆਂ, ਵਪਾਰੀਆਂ, ਮੁਲਾਜ਼ਮਾਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਇਲਾਕੇ ਦੇ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਮੌਕੇ ਡਾ. ਰਮੇਸ਼ ਚੋਪੜਾ ਰਾਹੋਂ, ਵਿਸ਼ਾਲ ਚੋਪੜਾ ਪ੍ਰਧਾਨ ਭਾਜਪਾ ਮੰਡਲ ਰਾਹੋਂ, ਰਵਿੰਦਰ ਸਹਿਜਪਾਲ, ਜੀਤ ਰਾਮ ਹਿਆਲਾ ਵਾਤਾਵਰਨ ਪ੍ਰੇਮੀ, ਸੋਹਣ ਸਿੰਘ ਭੱਟੀ ਵਾਤਾਵਰਨ ਪ੍ਰੇਮੀ, ਹਰਦਿਆਲ ਸਿੰਘ ਬੰਗੜ ਅਤੇ ਮਨੋਜ ਚੋਪੜਾ ਰਾਹੋਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ:- ਹੱਸਮੁੱਖ ਤੇ ਮਿੱਠਬੋਲੜੇ ਸੁਭਾਅ ਦੇ ਮਾਲਿਕ ਸਨ ਸਵ. ਚੌਧਰੀ ਓਮ ਪ੍ਰਕਾਸ਼ ਬਜਾੜ ਲੁਧਿਆਣਾ ਵਾਲੇ ਅਗਲੀ ਖ਼ਬਰ ਨੋਨੀ ਮਾਡਲ ਸਕੂਲ ਕਾਠਗੜ੍ਹ ਵਿਖੇ ਕਰਵਾਇਆ ਸ੍ਰੀ ਰਾਮਾਇਣ ਦਾ ਪਾਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।