24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮਾਤਾ ਸੁਖਬੀਰ ਕੌਰ ਦੀ ਸਮਾਜ ਸੇਵਾ ਨੂੰ ਵੱਡੀ ਦੇਣ -ਹਰਜੋਤ ਕੌਰ ਲੋਹਟੀਆ

ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮਾਵਾਂ ਦਾ ਜੱਗ ਵਿੱਚ ਕੋਈ ਵੀ ਬਦਲ ਨਹੀਂ ਹੈ, ਮਾਤਾ ਸੁਖਬੀਰ ਕੌਰ ਦੀ ਸਮਾਜ ਸੇਵਾ ‘ਚ ਵੱਡੀ ਦੇਣ ਹੈ। ਇਹ ਪ੍ਰਗਟਾਵਾ ਹਰਜੋਤ ਕੌਰ ਲੋਹਟੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਨੇ ਪਿੰਡ ਮਤਫੱਲੂ ਵਿਖੇ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਗਟਾਏ।

ਅਜੀਤ ਡੈਸਕ 24-09-2026
ਨਵਾਂਸ਼ਹਿਰ, 23 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮਾਵਾਂ ਦਾ ਜੱਗ ਵਿੱਚ ਕੋਈ ਵੀ ਬਦਲ ਨਹੀਂ ਹੈ, ਮਾਤਾ ਸੁਖਬੀਰ ਕੌਰ ਦੀ ਸਮਾਜ ਸੇਵਾ ‘ਚ ਵੱਡੀ ਦੇਣ ਹੈ। ਇਹ ਪ੍ਰਗਟਾਵਾ ਹਰਜੋਤ ਕੌਰ ਲੋਹਟੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਅਤੇ ਹਲਕਾ ਇੰਚਾਰਜ ਨੇ ਪਿੰਡ ਮਤਫੱਲੂ ਵਿਖੇ ਸ਼ਰਧਾਂਜਲੀ ਸਮਾਗਮ ਦੌਰਾਨ ਪ੍ਰਗਟਾਏ। ਉਹਨਾਂ ਆਖਿਆ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸਮਾਜ ਸੇਵਾ ‘ਚ ਵਿਚਰਦੇ ਹੋਏ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਪੂਰਨਿਆਂ ‘ਤੇ ਚੱਲੀਏ, ਕਿਉਂਕਿ ਉਹਨਾਂ ਪਾਸ ਜਿੰਦਗੀ ਦਾ ਲੰਬਾ ਤਜਰਬਾ ਹੁੰਦਾ ਹੈ। ਉਹਨਾਂ ਆਖਿਆ ਕਿ ਮਾਤਾ ਸੁਖਬੀਰ ਕੌਰ ਜੋ ਭਜਨੀਕ ਅਤੇ ਬਹੁਤ ਹੀ ਨਿਮਰਤਾ ਵਾਲੇ ਸਨ। ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਦੇ ਕਾਰਜਾਂ ਨੂੰ ਅੱਗੇ ਤੋਰਿਆ, ਉੱਥੇ ਉਹਨਾਂ ਨੇ ਸਮਾਜ ਸੇਵਾ ‘ਚ ਵੀ ਵਡਮੁੱਲਾ ਯੋਗਦਾਨ ਪਾਇਆ। ਉਹਨਾਂ ਆਖਿਆ ਕਿ ਮਾਤਾ ਸੁਖਬੀਰ ਕੌਰ ਦੇ ਕਾਰਜਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਸੰਤ ਮਹਿੰਦਰ ਪਾਲ ਪੰਡਵਾ ਨੇ ਆਖਿਆ ਕਿ ਸਾਨੂੰ ਗੁਰਬਾਣੀ ਅਤੇ ਨਾਮ ਸਿਮਰਨ ਨਾਲ ਜੁੜਨਾ ਚਾਹੀਦਾ ਹੈ ਇਹੀ ਸਾਡੇ ਅੰਤ ਸਮੇਂ ਤੱਕ ਕੰਮ ਆਉਣਾ ਹੈ। ਉਹਨਾਂ ਆਖਿਆ ਕਿ ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਹਰ ਖੇਤਰ ‘ਚ ਤਰੱਕੀਆਂ ਪ੍ਰਾਪਤ ਕਰ ਰਹੇ ਹਾਂ। ਇਸ ਮੌਕੇ ਤੇ ਸਤਿੰਦਰ ਕੌਰ ਚੇਅਰਪਰਸਨ ਬਲਾਕ ਸੰਮਤੀ, ਕੁਲਵਿੰਦਰ ਸਿੰਘ ਕੱਲੂ, ਸੁਖਦੇਵ ਸਿੰਘ ਅਮਰੀਕਾ, ਰਣਜੀਤ ਸਿੰਘ ਨੰਬਰਦਾਰ, ਚਰਨਜੀਤ ਸਿੰਘ, ਸੰਤੋਖ ਸਿੰਘ, ਜਸਕਰਨ ਸਿੰਘ, ਮਹਾਂ ਸਿੰਘ ਅਤੇ ਨਰਿੰਦਰ ਸਿੰਘ ਅੱਪਰਾ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਭਗਤੂਆਣਾ ਵਿਚ ਨਸ਼ਾ ਮੁਕਤੀ ਜਾਗਰੂਕਤਾ ਰੈਲੀ ਤੇ ਸਫ਼ਾਈ ਅਭਿਆਨ ਚਲਾਇਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਇੰਟਰਨੈਸ਼ਨਲ ਸਕੂਲ ਤਲਵੰਡੀ ਡੱਡੀਆਂ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।