ਘਰ-ਘਰ ਪ੍ਰਚਾਰ ਤੋਂ ਪਹਿਲਾਂ ‘ਆਪ’ ਪੰਜਾਬ ਦੀ ਜ਼ਮੀਨੀ ਹਕੀਕਤ ਦੱਸੇ-ਅਸ਼ੋਕ ਨਾਨੋਵਾਲ
ਕਾਠਗੜ੍ਹ, 19 ਸਤੰਬਰ (ਕਲੇਰ)-ਆਮ ਆਦਮੀ ਪਾਰਟੀ ਵਲੋਂ 20 ਸਤੰਬਰ ਤੋਂ ਪੰਜਾਬ ਭਰ ਵਿਚ ਘਰ-ਘਰ ਜਾ ਕੇ ਸਰਕਾਰ ਦੇ ਕੰਮਕਾਜ ਦਾ ਪ੍ਰਚਾਰ ਕਰਨ ਦੀ ਐਲਾਨੀ ਮੁਹਿੰਮ ’ਤੇ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਨਾਨੋਵਾਲ ਨੇ ਸਵਾਲ ਖੜ੍ਹੇ ਕੀਤੇ ਹਨ। ਨਾਨੋਵਾਲ ਨੇ ਕਿਹਾ ਕਿ ਘਰ-ਘਰ ਜਾਣ ਵਾਲੇ ‘ਆਪ’ ਵਰਕਰ ਲੋਕਾਂ ਨੂੰ ਇਸ਼ਤਿਹਾਰਾਂ ਤੇ ਦਾਅਵਿਆਂ ਦੇ ਨਾਲ ਇਹ ਵੀ ਦੱਸਣ ਕੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਪੰਜਾਬ ਵਿਚ ਜ਼ਮੀਨੀ ਪੱਧਰ ’ਤੇ ਕੀ ਵੱਡਾ ਬਦਲਾਅ ਹੋਇਆ ਹੈ।
ਅਜੀਤ ਡੈਸਕ
20-09-2026