ਗੁਰੂ ਹਰਿਗੋਬਿੰਦ ਢਾਡੀ ਸਭਾ ਵਲੋਂ ਢਾਡੀ ਬਚਿੱਤਰ ਸਿੰਘ ਕੰਗਰੌੜ ਜ਼ਿਲ੍ਹਾ ਪ੍ਰਧਾਨ ਨਿਯੁਕਤ
ਮਜਾਰੀ/ਸਾਹਿਬਾ, 17 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੀ ਇਕ ਅਹਿਮ ਮੀਟਿੰਗ ਸਭਾ ਦੇ ਪੰਜਾਬ ਦੇ ਪ੍ਰਧਾਨ ਢਾਡੀ ਕਸ਼ਮੀਰ ਸਿੰਘ ਕਾਦਰ ਦੀ ਪ੍ਰਧਾਨਗੀ ਹੇਠ ਪਿੰਡ ਮਹਿੰਦਪੁਰ ਵਿਖੇ ਹੋਈ। ਇਸ ਮੌਕੇ ਢਾਡੀ ਕਲਾ ਵਿਚ ਬਹੁਤ ਲੰਮੇ ਸਮੇ ਤੋਂ ਸੇਵਾ ਕਰ ਰਹੇ ਢਾਡੀ ਬਚਿੱਤਰ ਸਿੰਘ ਕੰਗਰੌੜ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ।
ਅਜੀਤ ਡੈਸਕ
18-09-2026