09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਲਾਚੌਰ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਦੇ ਦਫ਼ਤਰ ਦਾ ਉਦਘਾਟਨ

ਬਲਾਚੌਰ, 8 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਦੇ ਦਫ਼ਤਰ ਦਾ ਉਦਘਾਟਨ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੌਧਰੀ (ਮੁੱਖ ਮਹਿਮਾਨ) ਵਲੋਂ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਊਧਨਵਾਲ, ਗੁਰੂ ਰਵਿਦਾਸ ਸੈਨਾ ਪੰਜਾਬ ਦੇ ਪ੍ਰਧਾਨ ਦਿਲਵਰ ਸਿੰਘ ਕੌਲਗੜ੍ਹ, ਸਰਗਰਮ ਆਗੂ ਤਾਰਾ ਚੰਦ ਭੀਲ ਜਾਡਲਾ ਤੇ ਬਲਾਚੌਰ ਇਲਾਕੇ ਦੀ ਸਤਿਕਾਰਯੋਗ ਸ਼ਖ਼ਸੀਅਤ ਕੇਵਲ ਕ੍ਰਿਸ਼ਨ ਬੈਂਸ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਿਚ ਵਾਧਾ ਕੀਤਾ।

ਅਜੀਤ ਡੈਸਕ 09-09-2026
ਬਲਾਚੌਰ, 8 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਖੇ ਭਗਵਾਨ ਵਾਲਮੀਕਿ ਧਰਮ ਸਮਾਜ ਦੇ ਦਫ਼ਤਰ ਦਾ ਉਦਘਾਟਨ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੌਧਰੀ (ਮੁੱਖ ਮਹਿਮਾਨ) ਵਲੋਂ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੇਠੀ ਊਧਨਵਾਲ, ਗੁਰੂ ਰਵਿਦਾਸ ਸੈਨਾ ਪੰਜਾਬ ਦੇ ਪ੍ਰਧਾਨ ਦਿਲਵਰ ਸਿੰਘ ਕੌਲਗੜ੍ਹ, ਸਰਗਰਮ ਆਗੂ ਤਾਰਾ ਚੰਦ ਭੀਲ ਜਾਡਲਾ ਤੇ ਬਲਾਚੌਰ ਇਲਾਕੇ ਦੀ ਸਤਿਕਾਰਯੋਗ ਸ਼ਖ਼ਸੀਅਤ ਕੇਵਲ ਕ੍ਰਿਸ਼ਨ ਬੈਂਸ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਿਚ ਵਾਧਾ ਕੀਤਾ। ਇਸ ਮੌਕੇ ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਦੇ ਪ੍ਰਧਾਨ ਤੇ ਨੌਜਵਾਨ ਆਗੂਆਂ ਵਲੋਂ ਆਈਆਂ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਭਗਵਾਨ ਵਾਲਮੀਕਿ ਧਰਮ ਸਮਾਜ ਭਾਰਤ ਦੇ ਮੁੱਖ ਸੰਚਾਲਕ ਵੀਰ ਸ਼੍ਰੇਸ਼ਠ ਸੰਜੀਵ ਗਿੱਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਉਪਰੰਤ ਸ਼ਮਾਂ ਰੌਸ਼ਨ ਕਰਕੇ ਸਮਾਗਮ ਦੀ ਆਰੰਭਤਾ ਕੀਤੀ। ਇਸ ਮੌਕੇ ਹਾਜ਼ਰ ਅਹੁਦੇਦਾਰਾਂ ਵਲੋਂ ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਲਾਚੌਰ ਨੂੰ ਦੇਸ਼ ਪੱਧਰੀ ਜਥੇਬੰਦੀ ਨੂੰ ਭਗਵਾਨ ਵਾਲਮੀਕਿ ਧਰਮ ਸਮਾਜ ਵਿਚ ਸ਼ਾਮਿਲ ਕਰਦਿਆਂ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ, ਜਿਨ੍ਹਾਂ ਵਿਚ ਜਤਿੰਦਰ ਬੈਂਸ ਜੌਲੀ ਨੂੰ ਚੇਅਰਮੈਨ, ਸ਼ੇਖਰ ਪਾਲ ਬੈਂਸ ਨੂੰ ਪ੍ਰਧਾਨ, ਗੌਰਵ ਬੈਂਸ ਨੂੰ ਉੱਪ ਪ੍ਰਧਾਨ, ਵਿਨੋਦ ਬੈਂਸ (ਜੋਦੂ ਜੀ) ਨੂੰ ਖਜ਼ਾਨਚੀ, ਵਿਨੋਦ ਬੈਂਸ ਕਾਕਾ ਨੂੰ ਸੂਬਾ ਸਕੱਤਰ, ਪ੍ਰਵੇਸ਼ ਬੈਂਸ ਪੱਲੂ ਨੂੰ ਸਕੱਤਰ, ਵਿਨੋਦ ਬੈਂਸ ਵਿੱਕੀ, ਰਮਨ ਬੈਂਸ, ਆਸ਼ੂ ਬੈਂਸ, ਪ੍ਰਦੀਪ ਦਾਦਰੀ ਬੰਟੀ ਤੇ ਜੱਸੀ ਬੈਂਸ ਸਾਰਿਆਂ ਨੂੰ ਜਨਰਲ ਸਕੱਤਰ, ਰਾਮਪਾਲ ਬੈਂਸ, ਵਿਪਨ ਬੈਂਸ, ਅਜੇ ਬੈਂਸ ਨੂੰ ਮੁੱਖ ਸਲਾਹਕਾਰ, ਅੰਕਿਤ ਬੈਂਸ, ਪ੍ਰਵੇਸ਼ ਬੈਂਸ ਪੱਪੀ ਅਤੇ ਬਿੱਟੂ ਬੈਂਸ ਨੂੰ ਸਲਾਹਕਾਰ ਬਣਾਇਆ। ਇਸੇ ਤਰਾਂ ਮੀਰਾ ਦੇਵੀ, ਪੂਜਾ ਦੇਵੀ ਨੂੰ ਉੱਪ ਖਜ਼ਾਨਚੀ, ਸਤੀਸ਼ ਬੈਂਸ ਤੇ ਅਭੇ ਬੈਂਸ ਨੂੰ ਮੀਡੀਆ ਇੰਚਾਰਜ ਦਾ ਅਹੁਦਾ ਦਿੱਤਾ। ਇਸ ਮੌਕੇ ਸਮਾਗਮ ਦੀ ਸਫਲਤਾ ਲਈ ਚੇਅਰਮੈਨ ਜਤਿੰਦਰ ਬੈਂਸ ਜੌਲੀ ਨੇ ਬਾਹਰੋਂ ਆਈਆਂ ਸ਼ਖ਼ਸੀਅਤਾਂ ਦਾ ਜਿਥੇ ਸਨਮਾਨ ਕੀਤਾ, ਉਥੇ ਧੰਨਵਾਦ ਕੀਤਾ।
ਪਿਛਲੀ ਖ਼ਬਰ ਬਰਤਾਨੀਆ ’ਚ ਤਕਨੀਕੀ ਖਰਾਬੀ ਕਾਰਨ 300 ਤੋਂ ਵੱਧ ਉਡਾਣਾਂ ਰੱਦ ਅਗਲੀ ਖ਼ਬਰ ਪੰਜਾਬ ’ਚ ਕਾਨੂੰਨ ਵਿਵਸਥਾ ਫੇਲ੍ਹ, ਸਰਕਾਰ ਸਿਰਫ ਨਸ਼ਾ ਮੁਕਤੀ ਦਾ ਰਾਗ ਅਲਾਪ ਰਹੀ-ਹੌਬੀ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।