09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁੱਗਾ ਜਾਹਰ ਪੀਰ ਦੀ ਯਾਦ ’ਚ ਸਾਲਾਨਾ ਭੰਡਾਰਾ ਕਰਵਾਇਆ, ਛਿੰਝ ਮੇਲਾ 13 ਨੂੰ

ਮਜਾਰੀ/ਸਾਹਿਬਾ, 8 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਮਾਲ ਜਾਨ ਦੀ ਸੁੱਖ ਸਾਂਦ ਵਾਸਤੇ ਸਮੂਹ ਨਗਰ ਤੇ ਐਨ. ਆਰ.

ਅਜੀਤ ਡੈਸਕ 09-09-2026
ਮਜਾਰੀ/ਸਾਹਿਬਾ, 8 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਰੱਕੜਾਂ ਢਾਹਾਂ ਵਿਖੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਵਲੋਂ ਨਗਰ ਦੇ ਮਾਲ ਜਾਨ ਦੀ ਸੁੱਖ ਸਾਂਦ ਵਾਸਤੇ ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਾਲਾਨਾ ਭੰਡਾਰਾ ਕਰਵਾਇਆ। ਸਵੇਰ ਵੇਲੇ ਗੁੱਗਾ ਜਾਹਰ ਪੀਰ ਦੇ ਸਥਾਨ ’ਤੇ ਝੰਡੇ ਝੜ੍ਹਾਉਣ ਤੋਂ ਪੂਜਾ ਅਰਚਨਾ ਕੀਤੀ ਗਈ। ਉਪਰੰਤ ਦਿਨ ਵੇਲੇ ਜਗਦੀਸ਼ ਨਾਥ ਐਂਡ ਪਾਰਟੀ ਤੇ ਰਾਤ ਵੇਲੇ ਕਰਨ ਜੰਡੀ ਦੀ ਮੰਡਲੀ ਵਲੋਂ ਗੁੱਗਾ ਜਾਹਰ ਪੀਰ ਦੀ ਮਹਿਮਾਂ ਅਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਵਾਸਤੇ ਦਿਨ ਰਾਤ ਚਾਹ ਪਕੌੜੇ, ਜਲੇਬੀਆਂ, ਦਾਲਾਂ ਤੇ ਪ੍ਰਸ਼ਾਦਿਆਂ ਦਾ ਲੰਗਰ ਚਲਾਇਆ। ਮਾਇਆ ਨਾਲ ਸੇਵਾ ਕਰਨ ਸੇਵਾਦਾਰਾਂ ਅਤੇ ਪਿੰਡ ਦੀਆਂ ਵਿਆਹੀਆਂ ਹੋਈਆਂ ਧੀਆਂ ਧਿਆਣੀਆਂ ਦਾ ਵੀ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ। ਇਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਗੁੱਗਾ ਜਾਹਰ ਪੀਰ ਦੀ ਯਾਦ ਵਿਚ ਸਮੂਹ ਨਗਰ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ 13 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਧਾਨ ਕਸ਼ਮੀਰ ਕੌਰ, ਬਲਵਿੰਦਰ ਸਿੰਘ ਰੱਕੜ, ਕੈਪ. ਬਹਾਦਰ ਸਿੰਘ, ਦਿਲਬਾਰਾ ਸਿੰਘ, ਤਲਵਿੰਦਰ ਸਿੰਘ, ਹਰਭਜਨ ਸਿੰਘ, ਸੋਡੀ ਸਿੰਘ, ਸਿਮਰਨਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਚਰਨ ਸਿੰਘ ਤੋਂ ਇਲਾਵਾ ਸਮੂਹ ਨਗਰ ਦੀਆਂ ਸੰਗਤਾਂ ਹਾਜਰ ਸਨ।
ਪਿਛਲੀ ਖ਼ਬਰ ਗਹਿਲ ਮਜਾਰੀ ਛਿੰਝ ਮੇਲੇ ਵਿਚ ਜੇਤੂ ਪਹਿਲਵਾਨਾਂ ਨੂੰ ਪੰਜ ਸਪਲੈਂਡਰ ਮੋਟਰਸਾਈਕਲਾਂ ਦੇ ਵੰਡੇ ਇਨਾਮ ਅਗਲੀ ਖ਼ਬਰ ਮਾਤਾ ਕਰਤਾਰ ਕੌਰ ਰਾਮਗੜ੍ਹੀਆ ਦੀ 20ਵੀਂ ਬਰਸੀ ’ਤੇ ਬੂਟੇ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।