07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਮਾਗਮ ਦੌਰਾਨ ਵਜੀਫ਼ੇ ਦੇ ਚੈੱਕ ਪ੍ਰਾਪਤ ਕਰ ਰਹੇ ਵਿਦਿਆਰਥੀ। ਸਰਕਾਰਾਂ ਦੇ ਕੰਮ ਸਾਡੀਆਂ ਸੰਸਥਾਵਾਂ ਨੂੰ ਕਰਨੇ ਪੈ ਰਹੇ ਹਨ-ਲੇਖ ਰਾਜ ਯੂ. ਕੇ.

ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਬੰਗਾ ਵਿਖੇ ਇੰਡੀਅਨ ਸ਼ੈਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਬੰਗਾ-ਯੂ. ਕੇ.

ਅਜੀਤ ਡੈਸਕ 07-09-2026
ਬੰਗਾ, 6 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਬੰਗਾ ਵਿਖੇ ਇੰਡੀਅਨ ਸ਼ੈਡਿਊਲਡ ਕਾਸਟ ਵੈਲਫੇਅਰ ਐਸੋਸੀਏਸ਼ਨ ਬੰਗਾ-ਯੂ. ਕੇ. ਵਲੋਂ ਵਜ਼ੀਫਾ ਵੰਡ ਸਮਾਗਮ ਦੌਰਾਨ ਵਜੀਫ਼ੇ ਦੀ ਰਾਸ਼ੀ ਵੰਡੀ ਗਈ। ਇਸ ਮੌਕੇ 22 ਵਿਦਿਆਰਥੀਆਂ ਨੂੰ 1 ਲੱਖ 14 ਹਜ਼ਾਰ ਦੀ ਰਾਸ਼ੀ ਵੰਡੀ ਗਈ। ਜ਼ਿਕਰਯੋਗ ਹੈ ਕਿ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਚਾਹਲ, ਵਾਈਸ ਪ੍ਰਧਾਨ ਸੁਰਿੰਦਰ ਸਿੰਘ ਸੋਢੀ, ਸੈਕਟਰੀ ਲੇਖ ਰਾਜ, ਖਜ਼ਾਨਚੀ ਜਗਜੀਤ ਪਾਲ ਅਤੇ ਯੂ. ਕੇ. ਦੇ ਸ਼ਹਿਰ ਡਰਬੀ ਦੀ ਸਾਰੀ ਸੰਗਤ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਪਿਛਲੇ 16 ਸਾਲ ਤੋਂ ਲਗਾਤਾਰ ਮਦਦ ਦਿੱਤੀ ਜਾ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ ਜੱਸਲ ਚੇਅਰਮੈਨ ਪੰਜਾਬ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕੋਈ ਹੁਸ਼ਿਆਰ ਤੇ ਲੋੜਵੰਦ ਵਿਦਿਆਰਥੀ ਪੈਸਿਆਂ ਕਰਕੇ ਪੜਾਈ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਵਿਚ ਉਹ ਬੱਚੇ ਵੀ ਸ਼ਾਮਿਲ ਹਨ ਜੋ ਬੀ. ਐਸ. ਸੀ. ਨਰਸਿੰਗ, ਐਮ. ਐਸ. ਸੀ., ਬੀ. ਏ., ਐਲ. ਐਲ. ਬੀ., ਬੀ. ਟੈਕ ਤੇ ਹੋਰ ਵੀ ਕਈ ਕੋਰਸ ਕਰ ਰਹੇ ਹਨ। ਇਸ ਮੌਕੇ ਲੇਖ ਰਾਜ ਖਜਾਨਚੀ ਨੇ ਬੱਚਿਆਂ ਨੂੰ ਸਕੂਲਾਂ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਅਤੇ ਕਿਹਾ ਕਿ ਜਿਹੜੇ ਕੰਮ ਮੌਕੇ ਦੀਆਂ ਸਰਕਾਰਾਂ ਨੂੰ ਕਰਨੇ ਚਾਹੀਦੇ ਉਹ ਕੰਮ ਸਾਡੀਆਂ ਸੰਸਥਾਵਾਂ ਕਰ ਰਹੀਆਂ ਹਨ। ਇਸ ਮੌਕੇ ਅਮਰਜੀਤ ਸਿੰਘ ਸੈਕਟਰੀ, ਜਸਪਾਲ ਹੀਉਂ, ਅਮਰਜੀਤ ਜੱਸਲ, ਬਰਿੰਦਰ ਕੁਮਾਰ, ਸਤਨਾਮ ਸਿੰਘ, ਬਹਾਦਰ ਸਿੰਘ ਸਰਪੰਚ, ਚਰਨਜੀਤ ਸਿੰਘ ਨੰਬਰਦਾਰ, ਉਮੇਸ਼ ਕੁਮਾਰ, ਨੀਰਜ਼ ਕੁਮਾਰ ਅਤੇ ਬੱਚੇ ਹਾਜ਼ਰ ਸਨ।
ਪਿਛਲੀ ਖ਼ਬਰ ਐਲ. ਟੀ. ਐਸ. ਯੂ. ਨੇ ਜਨਮ ਅਸ਼ਟਮੀ ਨੂੰ ਵਾਈਬ੍ਰੈਂਟ ਮਟਕੀ ਫੋੜ ਮੁਕਾਬਲੇ ਨਾਲ ਮਨਾਇਆ ਅਗਲੀ ਖ਼ਬਰ ਬੰਬੇਲੀ ਸਾਕਾ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮਹਾਨ ਇਤਿਹਾਸ-ਗੁਰਪ੍ਰੀਤ ਕੌਰ ਥਿਆੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।