05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਗਾਇਕ ਸਰਬਜੀਤ ਮੱਲਪੁਰੀ ਦਾ ਧਾਰਮਿਕ ਟਰੈਕ ‘ਰਾਜੇ ਦੇ ਦਰ’ ਦਾ ਪੋਸਟਰ ਜਾਰੀ

ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗਾਇਕ ਸਰਬਜੀਤ ਮੱਲਪੁਰੀ ਵਲੋਂ ਰਾਜਾ ਸਾਹਿਬ ਜੀ ਦੀ ਮਹਿਮਾ ਨੂੰ ਸਮਰਪਿਤ ਧਾਰਮਿਕ ਟਰੈਕ ‘ਰਾਜੇ ਦੇ ਦਰ’ ਦਾ ਇਥੇ ਪੋਸਟਰ ਜਾਰੀ ਕੀਤਾ। ਇਹ ਧਾਰਮਿਕ ਟਰੈਕ ਸਟੈੱਮ ਮਿਊਜ਼ਿਕ ਕੰਪਨੀ ਤੇ ਨਾਮ ਜੱਪ ਕੰਪਨੀ ਵਲੋਂ ਪੇਸ਼ ਕੀਤਾ ਜਾ ਰਿਹਾ ਹੈ।

ਅਜੀਤ ਡੈਸਕ 05-09-2026
ਬੰਗਾ, 4 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਗਾਇਕ ਸਰਬਜੀਤ ਮੱਲਪੁਰੀ ਵਲੋਂ ਰਾਜਾ ਸਾਹਿਬ ਜੀ ਦੀ ਮਹਿਮਾ ਨੂੰ ਸਮਰਪਿਤ ਧਾਰਮਿਕ ਟਰੈਕ ‘ਰਾਜੇ ਦੇ ਦਰ’ ਦਾ ਇਥੇ ਪੋਸਟਰ ਜਾਰੀ ਕੀਤਾ। ਇਹ ਧਾਰਮਿਕ ਟਰੈਕ ਸਟੈੱਮ ਮਿਊਜ਼ਿਕ ਕੰਪਨੀ ਤੇ ਨਾਮ ਜੱਪ ਕੰਪਨੀ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। ਵੀਡੀਓ ਦੀ ਡਾਇਰੈਕਸ਼ਨ ਰਾਜੇਸ਼ ਕਲਸੀ ਨੇ ਕੀਤੀ ਜਦ ਕਿ ਐਡਿਟਿੰਗ ਕ੍ਰਿਸ਼ਨ ਕਲਸੀ ਅਤੇ ਇਸ ਧਾਰਮਿਕ ਗੀਤ ਦੀ ਰਚਨਾ ਪ੍ਰਸਿੱਧ ਪੰਜਾਬੀ ਗੀਤਕਾਰ ਲਾਡੀ ਗੋਬਿੰਦਪੁਰੀ ਵਲੋਂ ਕੀਤੀ ਗਈ ਹੈ। ਟਰੈਕ ਦੇ ਰਿਲੀਜ਼ ਸੰਬੰਧੀ ਹੋਏ ਸਮਾਗਮ ਮੌਕੇ ਧਾਰਮਿਕ ਟਰੈਕ ‘ਰਾਜੇ ਦੇ ਦਰ’ ਦਾ ਪ੍ਰਬੰਧਕਾਂ ਵਲੋਂ ਪੋਸਟਰ ਜਾਰੀ ਕੀਤਾ। ਇਸ ਮੌਕੇ ਡਾਇਰੈਕਟਰ ਰਾਜੇਸ਼ ਕਲਸੀ, ਗਾਇਕ ਸਰਬਜੀਤ ਮੱਲਪੁਰੀ, ਬਿੱਟੂ ਭੱਟੀ, ਮਨਜਿੰਦਰ ਸਿੰਘ ਤੇ ਨਰਿੰਦਰ ਮਾਹੀ, ਧਰਮਵੀਰ ਪਾਲ, ਪ੍ਰੇਮ ਜੰਡਿਆਲੀ, ਅਵਤਾਰ ਕਲੇਰ, ਸੁਰਿੰਦਰ ਸਿੰਘ ਕਰਮ ਲਧਾਣਾ ਸਮੇਤ ਹੋਰ ਪਤਵੰਤਿਆਂ ਵਲੋਂ ਟਰੈਕ ਰਿਲੀਜ਼ ਕਰਨ ’ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸਰਬਜੀਤ ਮੱਲਪੁਰੀ ਨੇ ਦੱਸਿਆ ਕਿ ਰਾਜੇ ਦੇ ਦਰ ਧਾਰਮਿਕ ਟਰੈਕ ਨੂੰ ਸੰਗਤ ਦੀ ਸੇਵਾ ਵਿਚ ਸਮਰਪਿਤ ਕਰਨਾ ਉਨ੍ਹਾਂ ਲਈ ਸ਼ਰਧਾ ਤੇ ਆਤਮਿਕ ਖੁਸ਼ੀ ਦਾ ਵਿਸ਼ਾ ਹੈ।
ਪਿਛਲੀ ਖ਼ਬਰ ਆਸਟ੍ਰੇਲੀਆ ਦਾ ਸੁਪਨਾ ਵਿਖਾ ਕੇ ਇੰਡੋਨੇਸ਼ੀਆ ਦੇ ਟਾਪੂ ਦਿਲੀ ਤਿਮੋਰ-ਲੇਸਤੇ ’ਚ ਫਸੇ 34 ਨੌਜਵਾਨ ਅਗਲੀ ਖ਼ਬਰ ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।