18 ਫੁੱਟੀ ਸੜਕ ਸਾਹਦੜਾ ਤੋਂ ਸਾਹਿਬਾ ਦਾਣਾ ਮੰਡੀ ਤੱਕ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਮੰਗ
ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਤੋਂ ਖੁਰਦਾਂ ਤੱਕ ਬਣੀ 18 ਫੁੱਟੀ ਸੜਕ ਦੇ ਪਿੰਡ ਸਾਹਦੜਾ ਤੋਂ ਸਾਹਿਬਾ ਦਾਣਾ ਮੰਡੀ ਤੱਕ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਵੱਖ-ਵੱਖ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਇਸ ਬਾਰੇ ਸਮਾਜ ਸੇਵੀ ਆਗੂ ਕੇਸ਼ਵ ਰਾਏ ਪਾਂਧੀ, ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ, ਰਾਕੇਸ਼ ਕੁਮਾਰ ਪਾਂਧੀ ਸਾਬਕਾ ਸਰਪੰਚ ਸਾਹਿਬਾ ਤੇ ਕਿਸਾਨ ਆਗੂ ਗੁਰਦੀਪ ਸਿੰਘ ਬਕਾਪੁਰ ਨੇ ਦੱਸਿਆ ਕਿ ਸਾਹਿਬਾ ਦੀ ਦਾਣਾ ਮੰਡੀ ਜੋ ਇਸ 18 ਫੁੱਟੀ ਸੜਕ ਤੋਂ ਇਕ ਕਿਲੋਮੀਟਰ ਦੀ ਦੂਰੀ ਪੈਂਦੀ ਹੈ।
ਮਜਾਰੀ/ਸਾਹਿਬਾ, 3 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਮਜਾਰੀ ਤੋਂ ਖੁਰਦਾਂ ਤੱਕ ਬਣੀ 18 ਫੁੱਟੀ ਸੜਕ ਦੇ ਪਿੰਡ ਸਾਹਦੜਾ ਤੋਂ ਸਾਹਿਬਾ ਦਾਣਾ ਮੰਡੀ ਤੱਕ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਵੱਖ-ਵੱਖ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ। ਇਸ ਬਾਰੇ ਸਮਾਜ ਸੇਵੀ ਆਗੂ ਕੇਸ਼ਵ ਰਾਏ ਪਾਂਧੀ, ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ, ਰਾਕੇਸ਼ ਕੁਮਾਰ ਪਾਂਧੀ ਸਾਬਕਾ ਸਰਪੰਚ ਸਾਹਿਬਾ ਤੇ ਕਿਸਾਨ ਆਗੂ ਗੁਰਦੀਪ ਸਿੰਘ ਬਕਾਪੁਰ ਨੇ ਦੱਸਿਆ ਕਿ ਸਾਹਿਬਾ ਦੀ ਦਾਣਾ ਮੰਡੀ ਜੋ ਇਸ 18 ਫੁੱਟੀ ਸੜਕ ਤੋਂ ਇਕ ਕਿਲੋਮੀਟਰ ਦੀ ਦੂਰੀ ਪੈਂਦੀ ਹੈ। ਇਸ ਮੰਡੀ ਵਿਚ ਇਲਾਕੇ ਪੱਧਰ ਦੇ ਕਿਸਾਨ ਹਾੜ੍ਹੀ ਤੇ ਸਾਉਣੀ ਦੀਆਂ ਫਸਲਾਂ ਵੇਚਣ ਲਈ ਲੈ ਕੇ ਆਉਂਦੇ ਹਨ। ਇਸ ਮੰਡੀ ਦੇ ਨਾਲ ਹੀ ਇਕ ਸਰਕਾਰੀ ਆਈ. ਟੀ. ਆਈ. ਬਣੀ ਹੋਈ ਹੈ ਜਿਥੇ ਇਲਾਕੇ ਪੱਧਰ ਦੇ ਵਿਦਿਆਰਥੀ ਕੋਰਸ ਕਰਨ ਆਉਂਦੇ ਹਨ। ਪਹਿਲਾ ਰਸਤਾ ਪਿੰਡ ਸਾਹਿਬਾ ਵਿਚੋਂ ਹੋ ਕੇ ਮੰਡੀ ਤੱਕ ਜਾਂਦਾ ਹੈ। ਕਈ ਥਾਵਾਂ ’ਤੇ ਰਸਤਾ ਤੰਗ ਹੋਣ ਕਰਕੇ ਕਿਸਾਨਾਂ ਨੂੰ ਟਰੈਕਟਰ ਤੇ ਟਾਰਲ਼ੀਆਂ ਲੈ ਕੇ ਆਉਣਾਂ ਔਖਾ ਹੋ ਜਾਂਦਾ ਹੈ। ਜਦੋਂ ਫਸਲਾਂ ਦੀ ਮੰਡੀ ਵਿਚੋਂ ਲਿਫਟਿੰਗ ਹੁੰਦੀ ਹੈ ਤਾਂ ਵੱਡੀਆਂ ਗੱਡੀਆਂ ਦਾ ਲੰਘਣਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਜਿਸ ਨਾਲ ਆਲੇ ਦੁਆਲੇ ਦੇ ਘਰਾਂ ਵਾਲੇ ਤੇ ਰਾਹਗੀਰ ਵੀ ਔਖੇ ਹੋ ਜਾਂਦੇ ਹਨ। ਉਨ੍ਹਾਂ ਜਿਹਾ ਕਿ ਜੇਕਰ ਪੰਜਾਬ ਸਰਕਾਰ ਇਹ ਕੱਚਾ ਟੋਟਾ 18 ਫੁੱਟ ਚੋੜਾ ਦਾਣਾ ਮੰਡੀ ਤੱਕ ਪੱਕਾ ਕਰ ਦਿੰਦੀ ਹੈ ਤਾਂ ਇਸ ਰਸਤੇ ਨਾਲ ਪਿੰਡ ਦੇ ਬਾਹਰ ਤੋਂ ਸਿੱਧਾ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਪਹੁੰਚਣਾ ਸੌਖਾ ਹੋ ਜਾਵੇਗਾ। ਇਸ ਦੇ ਨਾਲ ਉਪਰਲੇ ਪਿੰਡਾਂ ਦੇ ਲੋਕਾਂ ਦਾ ਆਉਣਾ ਜਾਣਾ ਵੀ ਸੁਖਾਲਾ ਹੋ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕੱਚੇ ਰਸਤੇ ਨੂੰ ਪੱਕਾ ਕਰਕੇ ਕਿਸਾਨਾਂ ਤੇ ਇਲਾਕੇ ਦੇ ਲੋਕਾਂ ਨੂੰ ਆਣ ਜਾਣ ਦੀ ਸੁਵਿਧਾ ਦਿੱਤੀ ਜਾਵੇ।