02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ ਅੱਜ ਤੋਂ-ਰਕੇਸ਼ ਸੂਰੀ

ਬੰਗਾ, 1 ਸਤੰਬਰ (ਧਰਮਵੀਰ ਪਾਲ)-ਸ੍ਰੀ ਲੱਡੂ ਗੋਪਾਲ ਮਹਾਂ ਉਤਸਵ ਸੰਮਤੀ ਬੰਗਾ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿਚ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ 2 ਸਤੰਬਰ ਨੂੰ ਸ਼ਾਮੀ 4 ਵਜੇ ਮੁਕੰਦਪੁਰ ਰੋਡ ’ਤੇ ਸਥਿਤ ਸ੍ਰੀ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਤੋਂ ਕੱਢੀ ਜਾਵੇਗੀ। ਇਸ ਸੰਬੰਧੀ ਸ੍ਰੀ ਲੱਡੂ ਗੋਪਾਲ ਮਹਾਂ ਉਤਸਵ ਸੰਮਤੀ ਬੰਗਾ ਦੇ ਜਨਰਲ ਸਕੱਤਰ ਰਕੇਸ਼ ਸੂਰੀ ਨੇ ਦੱਸਿਆ ਕਿ 2 ਸਤੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਤੋਂ ਬਾਅਦ ਸ੍ਰੀ ਕ੍ਰਿਸ਼ਨ ਜੀ ਦਾ ਲੰਗਰ ਪ੍ਰਸਾਦ ਅਤੁੱਟ ਵਰਤੇਗਾ।

ਅਜੀਤ ਡੈਸਕ 02-09-2026
ਬੰਗਾ, 1 ਸਤੰਬਰ (ਧਰਮਵੀਰ ਪਾਲ)-ਸ੍ਰੀ ਲੱਡੂ ਗੋਪਾਲ ਮਹਾਂ ਉਤਸਵ ਸੰਮਤੀ ਬੰਗਾ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿਚ 5ਵੀਂ ਸ੍ਰੀ ਲੱਡੂ ਗੋਪਾਲ ਵਿਸ਼ਾਲ ਸ਼ੋਭਾ ਯਾਤਰਾ 2 ਸਤੰਬਰ ਨੂੰ ਸ਼ਾਮੀ 4 ਵਜੇ ਮੁਕੰਦਪੁਰ ਰੋਡ ’ਤੇ ਸਥਿਤ ਸ੍ਰੀ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਤੋਂ ਕੱਢੀ ਜਾਵੇਗੀ। ਇਸ ਸੰਬੰਧੀ ਸ੍ਰੀ ਲੱਡੂ ਗੋਪਾਲ ਮਹਾਂ ਉਤਸਵ ਸੰਮਤੀ ਬੰਗਾ ਦੇ ਜਨਰਲ ਸਕੱਤਰ ਰਕੇਸ਼ ਸੂਰੀ ਨੇ ਦੱਸਿਆ ਕਿ 2 ਸਤੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਤੋਂ ਬਾਅਦ ਸ੍ਰੀ ਕ੍ਰਿਸ਼ਨ ਜੀ ਦਾ ਲੰਗਰ ਪ੍ਰਸਾਦ ਅਤੁੱਟ ਵਰਤੇਗਾ। ਉਨ੍ਹਾਂ ਸ਼ਹਿਰ ਦੇ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ‘ਵਿਸ਼ਾਲ ਸ਼ੋਭਾ ਯਾਤਰਾ’ ਵਿਚ ਸ੍ਰੀ ਰਾਧਾ ਕ੍ਰਿਸ਼ਨ ਦੀਆਂ ਵਿਸ਼ਾਲ ਝਾਕੀਆਂ ਕੱਢੀਆਂ ਜਾਣਗੀਆਂ। 101 ਸੁਹਾਗਣਾਂ ਵਲੋਂ ਕਲਸ਼ ਉਠਾ ਕੇ ਇਸ ਵਿਸ਼ਾਲ ਸ਼ੋਭਾ ਯਾਤਰਾ ਦੀ ਅਗਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ‘ਵਿਸ਼ਾਲ ਸ਼ੋਭਾ ਯਾਤਰਾ’ ਪ੍ਰਾਚੀਨ ਸ਼ਿਵ ਮੰਦਰ ਮਿਸ਼ਰਾ ਬਾਗ ਤੋਂ ਸ਼ੁਰੂ ਹੋ ਕੇ ਮੇਨ ਰੋਡ, ਬੱਸ ਅੱਡਾ, ਨਗਰ ਕੌਂਸਲ ਰੋਡ, ਆਜ਼ਾਦ ਚੌਕ, ਮੇਨ ਰੋਡ, ਗੁਰੂ ਤੇਗ ਬਹਾਦਰ ਗੇਟ, ਗੜ੍ਹਸ਼ੰਕਰ ਚੌਕ, ਰੇਲਵੇ ਰੋਡ, ਪੂੰਨੀਆ ਰੋਡ, ਮੁਕੰਦਪੁਰ ਰੋਡ ਤੋਂ ਹੁੰਦੀ ਹੋਈ ਸ਼ੋਭਾ ਯਾਤਰਾ ਵਾਪਸ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ।
ਪਿਛਲੀ ਖ਼ਬਰ ਨਸ਼ਾ ਤਸਕਰੀ ਵਿਰੁੱਧ ਧਰਨਾ ਲਾਉਣ ਵਾਲੇ ਕਮਲਜੀਤ ਸਾਜਨ ’ਤੇ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਮੰਗੀ ਅਗਲੀ ਖ਼ਬਰ ਮਹਿੰਦਰ ਸਿੰਘ ਦੁਸਾਂਝ ਦੇ ਅਕਾਲ ਚਲਾਣੇ ’ਤੇ ਪਠਲਾਵਾ ਸੰਸਥਾ ਸੰਸਥਾ ਵਲੋਂ ਸ਼ੋਕ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।