ਉਦਾਸੀਨ ਕੁਟੀਆ ਧਰਮਪੁਰ ਪੈਲੀ ਵਿਖੇ ਸ੍ਰੀ ਭਾਗਵਤ ਕਥਾ 1 ਸਤੰਬਰ ਤੋਂ
ਸੜੋਆ, 30 ਅਗਸਤ (ਹਰਮੇਲ ਸਹੂੰਗੜਾ) - ਸੁਆਮੀ ਸੰਤ ਸਹਿਜ ਦਾਸ ਨੇ ਦੱਸਿਆ ਕਿ ਸ੍ਰੀ ਭਾਗਵਤ ਕਥਾ ਇਕ ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਕਰਵਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਮਹਾਂਪੁਰਸ਼ਾਂ ਵੱਲੋਂ ਪਹੁੰਚ ਕੇ ਕਥਾ ਦਾ ਵਿਆਖਿਆਨ ਆਚਾਰੀਆ ਸ਼੍ਰੀਮਾਨ ਰਮੇਸ਼ ਅੱਤਰੀ ਡੋਲੋਵਾਲ ਕਰਨਗੇ। ਉਹਨਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਸ ਭਾਗਵਤ ਕਥਾ ’ਚ ਪਹੁੰਚ ਕੇ ਪਹੁੰਚੇ ਹੋਏ ਮਹਾਂਪੁਰਸ਼ਾਂ ਦੇ ਦੁਆਰਾ ਕੀਤੇ ਹੋਏ ਪ੍ਰਵਚਨਾਂ ਦਾ ਅਨੰਦ ਮਾਣੋ।
ਅਜੀਤ ਡੈਸਕ
31-08-2026