25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੇਵਾ ਟਰੱਸਟ ਯੂ.ਕੇ. ਭਾਈਚਾਰਕ ਸੇਵਾਵਾਂ ਲਈ ਪ੍ਰੈਸਟੀਜ ਐਵਾਰਡ ਯੂ.ਕੇ. ਨਾਲ ਸਨਮਾਨਿਤ

ਪੱਲੀ ਝਿੱਕੀ, 24 ਅਗਸਤ (ਕੁਲਦੀਪ ਸਿੰਘ ਪਾਬਲਾ) - ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂ. ਕੇ.

ਅਜੀਤ ਡੈਸਕ 25-08-2026
ਪੱਲੀ ਝਿੱਕੀ, 24 ਅਗਸਤ (ਕੁਲਦੀਪ ਸਿੰਘ ਪਾਬਲਾ) - ਇੰਗਲੈਂਡ ਦੀ ਸਮਾਜ ਸੇਵੀ ਸੰਸਥਾ ਸੇਵਾ ਟਰੱਸਟ ਯੂ.ਕੇ. ਦਾ ਬੀਤੇ ਦਿਨੀ ਭਾਈਚਾਰਕ ਸੇਵਾਵਾਂ ਲਈ ਪ੍ਰੈਸਟੀਜ ਅਵਾਰਡ ਯੂ.ਕੇ. ‘ਨਾਨ- ਪ੍ਰੋਫਿਟ ਆਰਗੇਨਾਈਜੇਸ਼ਨ ਆਫ ਦ ਈਅਰ 2026-2027 (ਲੰਡਨ ਤੇ ਦੱਖਣ ਪੂਰਵੀ ਇੰਗਲੈਂਡ) ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । ਇਹ ਸਨਮਾਨ ਵੋਕਿੰਗ (ਸਰੀ) ਵਿਖੇ ਕਰਵਾਏ ਗਏ ਸਨਮਾਨ ਸਮਾਗਮ ਦੌਰਾਨ ਸੇਵਾ ਟਰੱਸਟ ਯੂ.ਕੇ. ਦੇ ਚਰਨ ਕੰਵਲ ਸਿੰਘ ਸੇਖੋਂ, ਬੀਬੀ ਕੰਵਰਪ੍ਰੀਤ ਕੌਰ ਪੰਨੂ, ਸ਼ਮਿੰਦਰ ਸਿੰਘ ਗਰਚਾ ਤੇ ਅਸ਼ੋਕ ਖੰਡੇਵਾਲ ਨੇ ਪ੍ਰਾਪਤ ਕੀਤਾ। ਇਹ ਪੁਰਸਕਾਰ ਸੇਵਾ ਟਰੱਸਟ ਨੂੰ ਪੂਰਵੀ ਇੰਗਲੈਂਡ ਤੇ ਪੰਜਾਬ ਤੇ ਹਰਿਆਣਾ ਵਿੱਚ ਉਹਨਾਂ ਦੇ ਭਾਈਚਾਰਕ ਸੇਵਾ ਕਾਰਜਾਂ ਲਈ ਦਿੱਤਾ ਗਿਆ। ਇਸ ਮੌਕੇ ਸੇਵਾ ਟਰੱਸਟ ਦੇ ਸੰਸਥਾਪਕ ਚੇਅਰਮੈਨ ਕੌਂਸਲਰ ਚਰਨ ਕੰਵਲ ਸਿੰਘ ਸੇਖੋਂ ਨੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਮੁੱਚੀ ਟੀਮ ਲਈ ਹੈ। ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਉਹ ਸੇਵਾ ਟਰੱਸਟ ਨਾਲ ਸੇਵਾ ਕਰਨ ਦਾ ਮਾਣ ਮਹਿਸੂਸ ਕਰ ਰਹੇ ਹਨ।
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਆਲੋਵਾਲ ਵਿਖੇ ਕੈਂਪ ਲਗਾਇਆ ਅਗਲੀ ਖ਼ਬਰ ਰਾਮ-ਲੀਲ੍ਹਾ ਦੁਸਹਿਰਾ ਕਮੇਟੀ ਗੜ੍ਹਦੀਵਾਲਾ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।