ਪੰਜਾਬ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੇ ਚੋਣ ਟਰਾਇਲ 28 ਨੂੰ
ਬਲਾਚੌਰ, 23 ਅਗਸਤ (ਨਰੇਸ਼ ਧੌਲ)-ਅਨਿਲ ਕੁਮਾਰ ਸ਼ੰਮੀ ਖੀਵੇਵਾਲ ਜਨਰਲ ਸਕੱਤਰ ਅਤੇ ਅਸ਼ੋਕ ਕਟਾਰੀਆ ਪ੍ਰਧਾਨ ਜ਼ਿਲ੍ਹਾ ਵਾਲੀਬਾਲ ਅਸੋਸੀਏਸ਼ਨ ਦੇ ਨਿਰਦੇਸ਼ ਅਨੁਸਾਰ 11 ਸਤੰਬਰ ਤੋਂ 13 ਸਤੰਬਰ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਣ ਵਾਲੀ ਸੀਨੀਅਰ ਪੰਜਾਬ ਵਾਲੀਬਾਲ ਚੈਂਪੀਅਨਸ਼ਿਪ ਲਈ ਸ਼ਹੀਦ ਭਗਤ ਸਿੰਘ ਨਗਰ ਦੀ ਵਾਲੀਬਾਲ ਟੀਮ ਦੀ ਚੋਣ 28 ਅਗਸਤ ਨੂੰ 3 ਵਜੇ ਨਵਾਂ ਪਿੰਡ ਟੱਪਰੀਆਂ ਨਜ਼ਦੀਕ ਬਲਾਚੌਰ ਦੀ ਗਰਾਂਊਂਡ ਵਿੱਚ ਟਰਾਇਲ ਲੈ ਕੇ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਟਰਾਇਲਾਂ ‘ਤੇ ਆਉਣ ਵਾਲੇ ਖਿਡਾਰੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣਾ ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ।
ਪ੍ਰਧਾਨ ਅਸ਼ੋਕ ਕਟਾਰੀਆ, ਜਨਰਲ ਸਕੱਤਰ ਅਨਿਲ ਕੁਮਾਰ ਸ਼ੰਮੀ।
24-08-2026