ਬੇੜੀ ਬੰਦ ਹੋਣ ਨਾਲ ਲੋਕ 80 ਕਿਲੋਮੀਟਰ ਦਾ ਗੇੜ ਪਾਉਣ ਲਈ ਹੋਏ ਮਜਬੂਰ
ਜਾਡਲਾ, 23 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)- ਔਲੀਆਪੁਰ ਪੱਤਣ ਤੋਂ ਚੱਲਣ ਵਾਲੀ ਬੇੜੀ ਸੇਵਾ ਪਿਛਲੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਦਰਿਆ ਪਾਰਲੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਤ ਇਹ ਹਨ ਕਿ ਕੁੱਝ ਮਿੰਟਾਂ ਦਾ ਦਰਿਆਈ ਸਫ਼ਰ ਤੈਅ ਕਰਨ ਲਈ ਲੋਕਾਂ ਨੂੰ ਰੂਪਨਗਰ ਜਾਂ ਮਾਛੀਵਾੜਾ ਸਾਹਿਬ ਵੱਲੋਂ ਘੁੰਮ ਕੇ ਕਰੀਬ 80 ਕਿਲੋਮੀਟਰ ਦਾ ਗੇੜ ਪਾਉਣਾ ਪੈ ਰਿਹਾ ਹੈ।
ਅਜੀਤ ਡੈਸਕ
24-08-2026