ਸਮਾਜ ਸੇਵੀ ਨਿਤਿਸ਼ ਸਾਹਨੀ ਵਲੋਂ ਸਕੂਲ ਦੇ ਬੱਚਿਆਂ ਨੂੰ ਬੂਟ ਭੇਟ
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਲੋੜਵੰਦ ਬੱਚਿਆਂ ਨੂੰ ਬੂਟ ਵੰਡਣ ਮੌਕੇ ਇੱਕ ਸਾਦਾ ਸਮਾਗਮ ਸਕੂਲ ਮੁਖੀ ਮੈਡਮ ਸਤਵੀਰ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਸਮਾਜ ਸੇਵੀ ਨਿਤਿਸ਼ ਸਾਹਨੀ ਸਪੁੱਤਰ ਸੁਖਦੇਵ ਸਾਹਨੀ ਦੇ ਪਰਿਵਾਰ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ।
ਮਾਹਿਲਪੁਰ, 19 ਅਗਸਤ (ਰਜਿੰਦਰ ਸਿੰਘ)- ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਵਿਖੇ ਲੋੜਵੰਦ ਬੱਚਿਆਂ ਨੂੰ ਬੂਟ ਵੰਡਣ ਮੌਕੇ ਇੱਕ ਸਾਦਾ ਸਮਾਗਮ ਸਕੂਲ ਮੁਖੀ ਮੈਡਮ ਸਤਵੀਰ ਕੌਰ ਦੀ ਅਗਵਾਈ ‘ਚ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਉੱਘੇ ਸਮਾਜ ਸੇਵੀ ਨਿਤਿਸ਼ ਸਾਹਨੀ ਸਪੁੱਤਰ ਸੁਖਦੇਵ ਸਾਹਨੀ ਦੇ ਪਰਿਵਾਰ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਬੂਟ ਵੰਡੇ ਗਏ। ਚੇਅਰਪਰਸਨ ਰੀਨਾ ਨੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਟਾਫ਼ ਮੈਂਬਰ ਕੁਲਜੀਤ ਸਿੰਘ, ਬੇਅੰਤ ਕੌਰ, ਅਮਨਦੀਪ ਕੌਰ ਤੇ ਮਨਜਿੰਦਰ ਸਿੰਘ, ਰਣਜੀਤ ਕੌਰ, ਮੈਡਮ ਕਿਰਨ, ਇਕਬਾਲ ਬਾਨੋ, ਤਰਸੇਮ ਕੌਰ ਸਮੇਤ ਅਧਿਆਪਕ, ਮਾਪੇ, ਵਿਦਿਆਰਥੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਸਨ। 19 ਐਚ ਐਸ ਪੀ 02 ਬੱਚਿਆਂ ਨੂੰ ਬੂਟ ਵੰਡਣ ਮੌਕੇ ਸਮਾਜ ਸੇਵੀ ਨਿਤਿਸ਼ ਸਾਹਨੀ। ਉਨ੍ਹਾਂ ਨਾਲ ਮੈਡਮ ਸਤਵੀਰ ਕੌਰ, ਚੇਅਰਪਰਸਨ ਰੀਨਾ, ਕੁਲਜੀਤ ਸਿੰਘ ਤੇ ਹੋਰ। ਤਸਵੀਰ : ਗੁਰਨਾਮ ਸਟੂਡੀਓ