11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਪਿਸਤੌਲ ਵਿਖਾ ਕੇ ਗੈਸ ਏਜੰਸੀ ’ਚ ਕੀਤੀ ਲੁੱਟ

ਸੜੋਆ, 10 ਅਗਸਤ (ਹਰਮੇਲ ਸਹੂੰਗੜਾ)- ਸੜੋਆ ਵਿਖੇ ਸਥਿਤ ਹਰਬੰਸ ਭਾਰਤ ਗੈਸ ਏਜੰਸੀ ਕੁੱਕੜ ਮਜਾਰੇ ਰੋਡ ‘ਤੇ ਬਾਅਦ ਦੁਪਹਿਰ ਇੱਕ ਅਣਪਛਾਤੇ ਵਲੋ ਗੈਸ ਏਜੰਸੀ ਵਿੱਚ ‘ਚ ਦਾਖਲ ਹੋ ਕੇ ਗੈਸ ਦੇ ਨਵੇਂ ਕੁਨੈਕਸ਼ਨ ਲੈਣ ਦੇ ਬਹਾਨੇ ਪਿਸਤੌਲ ਦਿਖਾ ਕੇ ਪੰਦਰਾਂ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ ਹੈ। ਗੈਸ ਏਜੰਸੀ ਦੇ ਮਾਲਕ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਹ ਘਟਨਾ 1 ਵੱਜ ਕੇ 55 ਮਿੰਟ ਦੀ ਹੈ, ਉਹਨਾਂ ਦੱਸਿਆ ਕਿ ਮੇਰੇ ਦਫਤਰ ਵਿੱਚ ਕੰਮ ਕਰ ਰਹੀ ਬੁਕਿੰਗ ਕਲਰਕ ਸੁਨੀਤਾ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ‘ਤੇ ਏਜੰਸੀ ਵਿੱਚ ਲੁੱਟ ਕਰਕੇ 15000 ਲੈ ਕੇ ਫਰਾਰ ਹੋ ਗਿਆ ਹੈ।

ਅਜੀਤ ਡੈਸਕ 11-08-2026
ਸੜੋਆ, 10 ਅਗਸਤ (ਹਰਮੇਲ ਸਹੂੰਗੜਾ)- ਸੜੋਆ ਵਿਖੇ ਸਥਿਤ ਹਰਬੰਸ ਭਾਰਤ ਗੈਸ ਏਜੰਸੀ ਕੁੱਕੜ ਮਜਾਰੇ ਰੋਡ ‘ਤੇ ਬਾਅਦ ਦੁਪਹਿਰ ਇੱਕ ਅਣਪਛਾਤੇ ਵਲੋ ਗੈਸ ਏਜੰਸੀ ਵਿੱਚ ‘ਚ ਦਾਖਲ ਹੋ ਕੇ ਗੈਸ ਦੇ ਨਵੇਂ ਕੁਨੈਕਸ਼ਨ ਲੈਣ ਦੇ ਬਹਾਨੇ ਪਿਸਤੌਲ ਦਿਖਾ ਕੇ ਪੰਦਰਾਂ ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਿਆ ਹੈ। ਗੈਸ ਏਜੰਸੀ ਦੇ ਮਾਲਕ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਹ ਘਟਨਾ 1 ਵੱਜ ਕੇ 55 ਮਿੰਟ ਦੀ ਹੈ, ਉਹਨਾਂ ਦੱਸਿਆ ਕਿ ਮੇਰੇ ਦਫਤਰ ਵਿੱਚ ਕੰਮ ਕਰ ਰਹੀ ਬੁਕਿੰਗ ਕਲਰਕ ਸੁਨੀਤਾ ਨੇ ਮੈਨੂੰ ਫੋਨ ‘ਤੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਪਿਸਤੌਲ ਦੀ ਨੋਕ ‘ਤੇ ਏਜੰਸੀ ਵਿੱਚ ਲੁੱਟ ਕਰਕੇ 15000 ਲੈ ਕੇ ਫਰਾਰ ਹੋ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਮੈਂ ਸਵਾ ਦੋ ਵਜੇ ਦੇ ਕਰੀਬ ਆਪਣੇ ਦਫਤਰ ਪਹੁੰਚ ਕੇ ਥਾਣਾ ਪੋਜੇਵਾਲ ਨੂੰ ਇਸ ਘਟਨਾ ਦੀ ਇਤਲਾਹ ਦਿੱਤੀ ਅਤੇ ਮੌਕੇ ‘ਤੇ ਪਹੁੰਚੇ ਸਬ-ਇੰਸਪੈਕਟਰ ਮੈਡਮ ਸ਼ਿਵਾਨੀ ਤੇ ਹੋਰ ਪੁਲਿਸ ਕਰਮਚਾਰੀ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਸਨ ਤੇ ਆਲੇ-ਦੁਆਲੇ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਲੁੱਟ ਦੀ ਵਾਰਦਾਤ ਸੀ.ਸੀ.ਟੀ ਕੈਮਰੇ ਵਿੱਚ ਪੂਰੀ ਕੈਦ ਹੋ ਚੁੱਕੀ ਹੈ ਅਤੇ ਚੌਕੀ ਇੰਚਾਰਜ ਰਵਿੰਦਰ ਸਿੰਘ ਪੂਰੀ ਮੁਸਤੈਦੀ ਨਾਲ ਇਲਾਕੇ ਵਿੱਚ ਛਾਣਬੀਣ ਕਰ ਰਹੇ ਹਨ। ਪੁਲਿਸ ਵੱਲੋਂ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਬਲਾਚੌਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਸਰਵਿਸ ਰੋਡ ਤੁਰੰਤ ਸ਼ੁਰੂ ਕਰਵਾਈ ਜਾਵੇ - ਅਮਨਦੀਪ ਸਿੰਘ ਪਾਬਲਾ ਅਗਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਸੰਜੀਵ ਸ਼ਰਮਾ ਅਧਿਕਾਰੀਆਂ ਨਾਲ ਗੱਲਬਾਤ ਸਮੇਂ। ਵਧੀਕ ਡਿਪਟੀ ਕਮਿਸ਼ਨਰ (ਜ) ਸੰਜੀਵ ਸ਼ਰਮਾ ਵਲੋਂ ਜ਼ਿਲ੍ਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।