09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਖੱਡਿਆਂ ਵਿਚੋਂ ਨਹੀਂ ਲੱਭ ਰਹੀ ਗਰਚਾ ਤੋਂ ਸਾਹਲੋਂ ਜਾਣ ਵਾਲੀ ਸੜਕ

ਔੜ, 8 ਅਗਸਤ (ਗੁਰਨਾਮ ਸਿੰਘ ਸੈਣੀ) - ਪਿੰਡ ਗਰਚਾ ਤੋਂ ਸਾਹਲੋਂ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹਾਲ ਹੋ ਚੁੱਕੀ ਹੈ ਜਿਸ ਵਿੱਚ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਅਤੇ ਕਈ ਥਾਵਾਂ ’ਤੇ ਲੁੱਕ ਅਤੇ ਵੱਟੇ ਹੜ੍ਹ ਜਾਣ ਕਾਰਨ ਮਿੱਟੀ ਬਾਹਰ ਆ ਗਈ ਹੈ ਅਤੇ ਖਿਲਰੇ ਹੋਏ ਵੱਟੇ ਖੱਡਿਆਂ ਤੋਂ ਵੀ ਖ਼ਤਰਨਾਕ ਬਣੇ ਹੋਏ ਹਨ। ਹਲਕੀ ਬਾਰਸ਼ ਦੌਰਾਨ ਇਹਨਾਂ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਦੁਰਘਟਨਾ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਖੱਡਿਆਂ ਦੀ ਡੁੰਘਾਈ ਦਾ ਪਤਾ ਹੀ ਨਹੀਂ ਲੱਗਦਾ।

ਅਜੀਤ ਡੈਸਕ 09-08-2026
ਔੜ, 8 ਅਗਸਤ (ਗੁਰਨਾਮ ਸਿੰਘ ਸੈਣੀ) - ਪਿੰਡ ਗਰਚਾ ਤੋਂ ਸਾਹਲੋਂ ਜਾਣ ਵਾਲੀ ਲਿੰਕ ਸੜਕ ਦੀ ਹਾਲਤ ਬਹੁਤ ਹੀ ਖਸਤਾ ਹਾਲ ਹੋ ਚੁੱਕੀ ਹੈ ਜਿਸ ਵਿੱਚ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ ਅਤੇ ਕਈ ਥਾਵਾਂ ’ਤੇ ਲੁੱਕ ਅਤੇ ਵੱਟੇ ਹੜ੍ਹ ਜਾਣ ਕਾਰਨ ਮਿੱਟੀ ਬਾਹਰ ਆ ਗਈ ਹੈ ਅਤੇ ਖਿਲਰੇ ਹੋਏ ਵੱਟੇ ਖੱਡਿਆਂ ਤੋਂ ਵੀ ਖ਼ਤਰਨਾਕ ਬਣੇ ਹੋਏ ਹਨ। ਹਲਕੀ ਬਾਰਸ਼ ਦੌਰਾਨ ਇਹਨਾਂ ਖੱਡਿਆਂ ਵਿੱਚ ਪਾਣੀ ਭਰ ਜਾਂਦਾ ਹੈ ਜਿਸ ਨਾਲ ਦੁਰਘਟਨਾ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਕਿਉਂਕਿ ਖੱਡਿਆਂ ਵਿੱਚ ਪਾਣੀ ਭਰ ਜਾਣ ਕਾਰਨ ਖੱਡਿਆਂ ਦੀ ਡੁੰਘਾਈ ਦਾ ਪਤਾ ਹੀ ਨਹੀਂ ਲੱਗਦਾ। ਇਸ ਸੜਕ ਰਾਹੀਂ ਰੋਜ਼ਾਨਾ ਵਿਦਿਆਰਥੀਆਂ ਤੋਂ ਇਲਾਵਾ ਹਰ ਖੇਤਰ ਨਾਲ ਜੁੜੇ ਲੋਕ ਆਵਾਜਾਈ ਕਰਦੇ ਹਨ ਜਿਸ ਕਰਕੇ ਕਿਸਾਨਾਂ ਨੂੰ ਵੀ ਆਪਣੀ ਫਸਲ ਮੰਡੀ ਤੱਕ ਲੈਕੇ ਜਾਣ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ ਦੇ ਖੱਡੇ ਪੂਰਨ ਲਈ ਲੋਕਾਂ ਵੱਲੋਂ ਆਪਣੇ ਤੌਰ ’ਤੇ ਖੱਡਿਆਂ ਵਿੱਚ ਮਿੱਟੀ ਭਰੀ ਗਈ ਹੈ ਪਰ ਜਦੋਂ ਸੁੱਕੀ ਮਿੱਟੀ ’ਤੋਂ ਗੱਡੀਆਂ ਲੰਘਦੀਆਂ ਹਨ ਤਾਂ ਪਿੱਛੇ ਜਾਂਦਾ ਰਾਹਗੀਰ ਹੋਰ ਵੀ ਔਖਾ ਹੋ ਜਾਂਦਾ ਹੈ। ਖੱਡਿਆਂ ਤੇ ਖਿਲਰੇ ਵੱਟਿਆਂ ਤੋਂ ਕਈ ਵਾਰ ਦੋ ਪਹੀਆ ਵਾਹਨ ਸਲਿਪ ਹੋ ਜਾਂਦੇ ਹਨ।ਰਾਹਗੀਰਾਂ ਅਤੇ ਆਲੇ ਦੁਆਲੇ ਪਿੰਡਾਂ ਦੇ ਕਈ ਪਤਵੰਤਿਆਂ ਦਾ ਕਹਿਣਾ ਹੈ ਕਿ ਸੜਕ ਦੀ ਮੁਰੰਮਤ ਲਈ ਕਈ ਵਾਰ ਸਬੰਧਤ ਵਿਭਾਗ ਅਤੇ ਹਲਕੇ ਦੇ ਸੀਨੀਅਰ ਸਿਆਸੀ ਆਗੂਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ। ਆਲੇ ਦੁਆਲੇ ਦੇ ਕਈ ਪਿੰਡ ਵਾਸੀਆਂ ਦੇ ਨਾਲ- ਨਾਲ ਇਲਾਕੇ ਦੇ ਸਮਾਜਿਕ ਆਗੂਆਂ ਨੇ ਵੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਤੁਰੰਤ ਹੀ ਸੜਕ ਨੂੰ ਬਣਾਉਣ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਲੋਕਾਂ ਦੀ ਆਵਾਜਾਈ ਸੁਖਾਲੀ ਹੋ ਸਕੇ।
ਪਿਛਲੀ ਖ਼ਬਰ ਕਾਬੂ ਕੀਤੇ ਕਥਿਤ ਦੋਸ਼ੀ ਨਾਲ ਪੁਲਿਸ ਪਾਰਟੀ ਬਹਿਰਾਮ। ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ 1 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।