07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਹੈਰੋਇਨ ਸਮੇਤ ਵਿਅਕਤੀ ਕਾਬੂ

ਬੰਗਾ, 6 ਅਗਸਤ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਵਲੋਂ 6 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਥਾਣਾ ਅਫਸਰ ਕੇਵਲ ਕ੍ਰਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.

ਅਜੀਤ ਡੈਸਕ 07-08-2026
ਬੰਗਾ, 6 ਅਗਸਤ (ਧਰਮਵੀਰ ਪਾਲ)-ਥਾਣਾ ਸਿਟੀ ਬੰਗਾ ਵਲੋਂ 6 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਥਾਣਾ ਅਫਸਰ ਕੇਵਲ ਕ੍ਰਿਸ਼ਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏ.ਐਸ.ਆਈ. ਦੁਨੀ ਚੰਦ ਸਮੇਤ ਸਾਥੀ ਕਰਮਚਾਰੀਆਂ ਗਸ਼ਤ ‘ਤੇ ਸਨ। ਜਦੋਂ ਉਹ ਸਮੇਤ ਪੁਲਿਸ ਪਾਰਟੀ ਸਿਟੀ ਬੰਗਾ ਤੋਂ ਹੱਪੋਵਾਲ ਸਾਈਡ ਨੂੰ ਜਾ ਰਹੇ ਸੀ ਤਾਂ ਪੂਲੀ ਲਾਗੇ ਪੁੱਜੇ ਤਾਂ ਇੱਕ ਮੋਨਾ ਵਿਅਕਤੀ ਸੜਕ ‘ਤੇ ਖੜ੍ਹਾ ਦਿਖਾਈ ਦਿੱਤਾ, ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੇ ਹੱਥ ਵਿਚ ਫੜੀ ਪਾਰਦਰਸ਼ੀ ਲਿਫਾਫੀ ਘਾਹ ਵੱਲ ਸੁੱਟ ਦਿੱਤੀ ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ‘ਤੇ ਉਸ ਨੇ ਆਪਣਾ ਨਾਮ ਜੋਗਰਾਜ ਉਰਫ ਸੋਨੂੰ ਪੁੱਤਰ ਰਾਮ ਲਾਲ ਵਾਸੀ ਹਾਰਟਾ ਥਾਣਾ ਮੇਹਟੀਆਣਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ। ਜਿਸ ਵੱਲੋਂ ਸੁੱਟੀ ਲਿਫਾਫੀ ਵਿੱਚੋਂ 6 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਉਕਤ ਵਿਅਕਤੀ ਖਿਲਾਫ ਧਾਰਾ 21 ਐਨ.ਡੀ.ਪੀ.ਐਸ ਐਕਟ ਤਹਿਤ ਕਾਰਵਾਈ ਕੀਤੀ ਗਈ।
ਪਿਛਲੀ ਖ਼ਬਰ ਬੁੰਗਾ ਸ਼ਹੀਦ ਗੰਜ ਅਸਥਾਨ ਕਾਹਮਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬਸ ਰਵਾਨਾ ਅਗਲੀ ਖ਼ਬਰ ਪਿੰਡ ਸੜੋਆ ਵਿਖੇ ਕੂੜੇ ਵਾਲੀਆਂ ਬਾਲਟੀਆਂ ਵੰਡਦੇ ਸਰਪੰਚ ਰਜੀਵ ਕੁਮਾਰ ਪੁਨੂੰ ਤੇ ਹੋਰ। ਸੜੋਆ ਵਿਖੇ ਵੰਡੀਆਂ ਕੂੜਾਦਾਨ ਵਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।