05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਵਨਪ੍ਰੀਤ ਸਿੰਘ ਬੰਗੜ ਵਲੋਂ ਖੇਡਾਂ ’ਚ ਸਿਲਵਰ ਮੈਡਲ ਕੀਤਾ ਪ੍ਰਾਪਤ

ਸੜੋਆ, 4 ਅਗਸਤ (ਬਲਵਿੰਦਰ ਨਾਨੋਵਾਲੀਆ)-ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ’ਚ ਦਿਲਚਸਪੀ ਪੈਦਾ ਕਰਨ ਦੇ ਮਨੋਰਥ ਨਾਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਦਲ ਵਿਖੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨਾਂ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਪਿੰਡ ਖਰੌੜ ਦੇ ਸਵ: ਪਿਆਰਾ ਰਾਮ ਨੰਬਰਦਾਰ ਦੇ ਪੋਤਰੇ ਬਵਨਪ੍ਰੀਤ ਸਿੰਘ ਬੰਗੜ ਪੁੱਤਰ ਸੁਖਦੇਵ ਸਿੰਘ ਬੰਗੜ ਨੇ ਖੇਡਾਂ ਦੇ ਖੇਤਰ ’ਚ ਵਧੀਆ ਪ੍ਰਦਰਸ਼ਨ ਕਰਦਿਆ ਐਥਲੈਟਿਕਸ ਮੁਕਾਬਲੇ 17 ਸਾਲ ਉਮਰ ਗਰੁੱਪ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਜਿੱਥੇ ਮਾਊਟ ਕਾਰਮਲ ਸਕੂਲ ਬਲਾਚੌਰ ਦੇ ਮਿਹਨਤੀ ਕੋਚ ਜਲੰਧਰ ਸਿੰਘ ਸਮੇਤ ਸਮੁੱਚੇ ਸਕੂਲ ਸਟਾਫ ਦਾ ਮਾਣ ਵਧਾਇਆ ਹੈ, ਉੱਥੇ ਪਿੰਡ ਖਰੌੜ ਦੇ ਮੌਜੂਦਾ ਸਰਪੰਚ ਬੀਬੀ ਕੁਲਦੀਪ ਕੌਰ ਅਤੇ ਸਮਾਜਸੇਵੀ ਮੋਹਣ ਲਾਲ ਬੰਗੜ ਨੇ ਕਿਹਾ ਕਿ ਬਵਨਪ੍ਰੀਤ ਸਿੰਘ ਬੰਗੜ ਨੇ ਸਮੁੱਚੇ ਪਿੰਡ ਵਾਸੀਆਂ ਦਾ ਮਾਣ ਉੱਚਾ ਕੀਤਾ ਹੈ।

ਬੰਗਾ ਵਿਖੇ ਲਾਇਨ ਕਲੱਬ ਬੰਗਾ ਨਿਸ਼ਚੇ ਦੇ ਅਹੁਦੇਦਾਰ ਬੂਟੇ ਲਗਾਉਣ ਸਮੇਂ। ਖਰੌੜ ਵਿਖੇ ਵਿਦਿਆਰਥੀ ਬਵਨਪ੍ਰੀਤ ਸਿੰਘ ਬੰਗੜ ਵਲੋਂ ਸਿਲਵਰ ਮੈਡਲ ਪ੍ਰਾਪਤ ਕਰਨ ਉਪਰੰਤ ਮੂੰਹ ਮਿੱਠਾ ਕਰਵਾਉੰਦੇ ਹੋਏ ਬੀਬੀ ਕੁਲਦੀਪ ਕੌਰ ਸਰਪੰਚ, ਮੋਹਣ ਲਾਲ ਬੰਗੜ ਤੇ ਪਰਿਵਾਰਕ ਮੈਂਬਰ। ਤਸਵੀਰ : ਬਲਵਿੰਦਰ ਨਾਨੋਵਾਲੀਆ 05-08-2026
ਸੜੋਆ, 4 ਅਗਸਤ (ਬਲਵਿੰਦਰ ਨਾਨੋਵਾਲੀਆ)-ਵਿਦਿਆਰਥੀਆਂ ਨੂੰ ਖੇਡਾਂ ਦੇ ਖੇਤਰ ’ਚ ਦਿਲਚਸਪੀ ਪੈਦਾ ਕਰਨ ਦੇ ਮਨੋਰਥ ਨਾਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਾਦਲ ਵਿਖੇ ਐਥਲੈਟਿਕਸ ਮੁਕਾਬਲੇ ਕਰਵਾਏ ਗਏ। ਇਨਾਂ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਪਿੰਡ ਖਰੌੜ ਦੇ ਸਵ: ਪਿਆਰਾ ਰਾਮ ਨੰਬਰਦਾਰ ਦੇ ਪੋਤਰੇ ਬਵਨਪ੍ਰੀਤ ਸਿੰਘ ਬੰਗੜ ਪੁੱਤਰ ਸੁਖਦੇਵ ਸਿੰਘ ਬੰਗੜ ਨੇ ਖੇਡਾਂ ਦੇ ਖੇਤਰ ’ਚ ਵਧੀਆ ਪ੍ਰਦਰਸ਼ਨ ਕਰਦਿਆ ਐਥਲੈਟਿਕਸ ਮੁਕਾਬਲੇ 17 ਸਾਲ ਉਮਰ ਗਰੁੱਪ ਵਿੱਚ ਸਿਲਵਰ ਮੈਡਲ ਪ੍ਰਾਪਤ ਕਰਕੇ ਜਿੱਥੇ ਮਾਊਟ ਕਾਰਮਲ ਸਕੂਲ ਬਲਾਚੌਰ ਦੇ ਮਿਹਨਤੀ ਕੋਚ ਜਲੰਧਰ ਸਿੰਘ ਸਮੇਤ ਸਮੁੱਚੇ ਸਕੂਲ ਸਟਾਫ ਦਾ ਮਾਣ ਵਧਾਇਆ ਹੈ, ਉੱਥੇ ਪਿੰਡ ਖਰੌੜ ਦੇ ਮੌਜੂਦਾ ਸਰਪੰਚ ਬੀਬੀ ਕੁਲਦੀਪ ਕੌਰ ਅਤੇ ਸਮਾਜਸੇਵੀ ਮੋਹਣ ਲਾਲ ਬੰਗੜ ਨੇ ਕਿਹਾ ਕਿ ਬਵਨਪ੍ਰੀਤ ਸਿੰਘ ਬੰਗੜ ਨੇ ਸਮੁੱਚੇ ਪਿੰਡ ਵਾਸੀਆਂ ਦਾ ਮਾਣ ਉੱਚਾ ਕੀਤਾ ਹੈ। ਇਸ ਮੌਕੇ ਬੀਬੀ ਕੁਲਦੀਪ ਕੌਰ ਸਰਪੰਚ ਅਤੇ ਮੋਹਣ ਲਾਲ ਬੰਗੜ ਨੇ ਮੂੰਹ ਮਿੱਠਾ ਕਰਵਾਉਂਦਿਆ ਦੱਸਿਆ ਕਿ ਬਵਨਪ੍ਰੀਤ ਬੰਗੜ ਵਲੋਂ ਕੀਤੀ ਸ਼ਾਨਦਾਰ ਪ੍ਰਾਪਤੀ ‘ਤੇ ਸਾਨੂੰ ਬਹੁਤ ਜਿਆਦਾ ਮਾਣ ਹੈ, ਇਸ ਪ੍ਰਾਪਤੀ ਉਪਰੰਤ ਹੁਣ ਇਹ ਖਿਡਾਰੀ ਨੈਸ਼ਨਲ ਪੱਧਰ ‘ਤੇ ਹੋ ਰਹੀਆਂ ਖੇਡਾਂ ’ਚ ਵਿੱਚ ਵੀ ਆਪਣੀ ਸਖਤ ਮਿਹਨਤ ਨਾਲ ਸਕੂਲ ਅਤੇ ਪਿੰਡ ਦਾ ਨਾਂ ਚਮਕਾਏਗਾ। ਦਸਵੀ ਜਮਾਤ ਵਿੱਚ ਪੜ੍ਹਦੇ ਇਸ ਹੋਣਹਾਰ ਵਿਦਿਆਰਥੀ ‘ਤੇ ਪਰਿਵਾਰ, ਸਕੂਲ ਅਤੇ ਪਿੰਡ ਵਾਸੀਆਂ ਨੂੰ ਬਹੁਤ ਮਾਣ ਹੈ। ਉਨ੍ਹਾਂ ਦੱਸਿਆ ਕਿ ਬਵਨਪ੍ਰੀਤ ਸਿੰਘ ਦੀ ਸ਼ਾਨਦਾਰ ਪ੍ਰਾਪਤੀ ‘ਤੇ ਇਲਾਕੇ ਅੰਦਰ ਖਾਸ ਕਰਕੇ ਨੌਜਵਾਨ ਵਰਗ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਸਮੂਹ ਨਗਰ ਨਿਵਾਸੀਆਂ ਵਲੋਂ ਇਸ ਸ਼ਾਨਦਾਰ ਪ੍ਰਾਪਤੀ ‘ਤੇ ਬੰਗੜ ਪਰਿਵਾਰ ਨੂੰ ਵਧਾਈਆ ਦਿੱਤੀਆ ਜਾ ਰਹੀਆ ਹਨ। ਇਸ ਮੌਕੇ ਆਪਣੇ ਖੁਸ਼ੀ ਦੇ ਪਲ ਸਾਂਝੈ ਕਰਦਿਆ ਬਵਨਪ੍ਰੀਤ ਸਿੰਘ ਨੇ ਕਿਹਾ ਕਿ ਮੇਰੀ ਇਸ ਪ੍ਰਾਪਤੀ ਪਿੱਛੇ ਮੇਰੇ ਕੋਚ ਜਲੰਧਰ ਸਿੰਘ ਅਤੇ ਮੇਰੇ ਪਰਿਵਾਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਬਵਨਪ੍ਰੀਤ ਸੰਘ ਬੰਗੜ ਦੀ ਸ਼ਾਨਦਾਰ ਪ੍ਰਾਪਤੀ ‘ਤੇ ਬੰਗੜ ਪਰਿਵਾਰ ਨੂੰ ਵਧਾਈਆ ਦੇਣ ਵਾਲਿਆ ਵਿੱਚ ਬੀਬੀ ਕੁਲਦਪ ਕੌਰ ਸਰਪੰਚ, ਰਜਨੀ ਬੰਗੜ, ਸੁਨੀਤਾ ਦੇਵੀ, ਅਲਕਾ ਰਾਣੀ, ਮਲਕੀਤ ਰਾਜ, ਕਰਨੈਲ ਰਾਮ, ਮੋਹਣ ਲਾਲ ਬੰਗੜ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਜੋਗਿੰਦਰ ਕੌਰ ਗਿੱਲ, ਕੁਲਵਿੰਦਰ ਕੌਰ, ਜਗਦੀਪ ਕੌਰ, ਮੁਖਤਿਆਰ ਸਿੰਘ ਨੰਬਰਦਾਰ, ਜਰਨੈਲ਼ ਰਾਮ ਬੰਗੜ ਅਤੇ ਪ੍ਰਦੀਪ ਸਿੰਘ ਆਦਿ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।