ਸਵੇਰ ਸਾਰ ਹੋਈ ਨਿਰੰਤਰ ਬਾਰਸ਼ ਨਾਲ ਸੁੱਕੀ ਹੋਈ ਚਾਰੇ ਦੀ ਫ਼ਸਲ ਵਿੱਚ ਖੜ੍ਹਾ ਪਾਣੀ ਅਤੇ ਲਹਿਰਾਉਂਦੀ ਚਾਰੇ ਦੀ ਫਸਲ।
ਮਾਨਸੂਨ ਦੀ ਪਹਿਲੀ ਬਾਰਸ਼ ਨਾਲ ਮਾਹੌਲ ਖੁਸ਼ਗਵਾਰ ਹੋਣ ਨਾਲ ਪੂਰੀ ਬਨਸਪਤੀ ਖਿੜੀ
ਮੁਕੰਦਪੁਰ, 4 ਅਗਸਤ (ਅਮਰੀਕ ਸਿੰਘ ਢੀਡਸਾ) - ਪੂਰਾ ਜੂਨ ਅਤੇ ਜੁਲਾਈ ਦਾ ਮਹੀਨਾ ਸੋਕੇ ਵਾਂਗ ਲੰਘਿਆ ਜਿਸ ਕਾਰਨ ਗਰਮੀ ਨੇ ਲੋਕਾਂ ਦੇ ਨਿਰੰਤਰ ਵੱਟ ਕੱਢੇ ਪਏ ਸੀ ਅੱਜ ਸਵੇਰੇ ਬਾਰਸ਼ ਨਾਲ ਇਕਦਮ ਮੌਸਮ ਸੁਹਾਵਣਾ ਹੋ ਗਿਆ, ਜਿਸ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕੁਦਰਤ ਦੇ ਸ਼ੁਕਰ ਗੁਜ਼ਾਰ ਬਣੇ। ਇਸ ਬਾਰਸ਼ ਦੇ ਪੈਣ ਨਾਲ ਪੂਰੀ ਬਨਸਪਤੀ ਖਿੜ ਉੱਠੀ ਅਤੇ ਕਿਸਾਨਾਂ ਦੇ ਮੁਰਝਾਏ ਚਿਹਰਿਆਂ ’ਤੇ ਰੌਣਕ ਪਰਤ ਆਈ, ਕਿਉਂਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਖੜਨਾ ਮੁਸ਼ਕਲ ਹੋ ਗਿਆ ਸੀ ਅਤੇ ਚਾਰੇ, ਮੱਕੀ ਤੇ ਗੰਨੇ ਦੀ ਫਸਲ ਨੂੰ ਪਾਣੀ ਲਾਉਣਾ ਮੁਸ਼ਕਲ ਹੋ ਰਿਹਾ ਸੀ।
ਮੁਕੰਦਪੁਰ, 4 ਅਗਸਤ (ਅਮਰੀਕ ਸਿੰਘ ਢੀਡਸਾ) - ਪੂਰਾ ਜੂਨ ਅਤੇ ਜੁਲਾਈ ਦਾ ਮਹੀਨਾ ਸੋਕੇ ਵਾਂਗ ਲੰਘਿਆ ਜਿਸ ਕਾਰਨ ਗਰਮੀ ਨੇ ਲੋਕਾਂ ਦੇ ਨਿਰੰਤਰ ਵੱਟ ਕੱਢੇ ਪਏ ਸੀ ਅੱਜ ਸਵੇਰੇ ਬਾਰਸ਼ ਨਾਲ ਇਕਦਮ ਮੌਸਮ ਸੁਹਾਵਣਾ ਹੋ ਗਿਆ, ਜਿਸ ਦਾ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਕੁਦਰਤ ਦੇ ਸ਼ੁਕਰ ਗੁਜ਼ਾਰ ਬਣੇ। ਇਸ ਬਾਰਸ਼ ਦੇ ਪੈਣ ਨਾਲ ਪੂਰੀ ਬਨਸਪਤੀ ਖਿੜ ਉੱਠੀ ਅਤੇ ਕਿਸਾਨਾਂ ਦੇ ਮੁਰਝਾਏ ਚਿਹਰਿਆਂ ’ਤੇ ਰੌਣਕ ਪਰਤ ਆਈ, ਕਿਉਂਕਿ ਝੋਨੇ ਦੇ ਖੇਤਾਂ ਵਿੱਚ ਪਾਣੀ ਖੜਨਾ ਮੁਸ਼ਕਲ ਹੋ ਗਿਆ ਸੀ ਅਤੇ ਚਾਰੇ, ਮੱਕੀ ਤੇ ਗੰਨੇ ਦੀ ਫਸਲ ਨੂੰ ਪਾਣੀ ਲਾਉਣਾ ਮੁਸ਼ਕਲ ਹੋ ਰਿਹਾ ਸੀ। ਅੱਤ ਦੀ ਗਰਮੀ ਪੈਣ ਕਾਰਨ ਫਸਲਾਂ ਦੇ ਵਿਕਾਸ ਰੁਕੇ ਹੋਏ ਸਨ। ਜਿਸ ਨਾਲ ਕਿਸਾਨਾਂ ਨੂੰ ਖਾਸ ਕਰਕੇ ਝੋਨੇ, ਮੱਕੀ ਤੇ ਗੰਨੇ ਦੀ ਫਸਲ ਦੇ ਝਾੜ ਘਟਣ ਦੇ ਖਦਸ਼ੇ ਸਤਾ ਰਹੇ ਸਨ। ਇਸ ਬਾਰਸ਼ ਦੇ ਹੋਣ ਨਾਲ ਸਾਉਣੀ ਦੀਆਂ ਫਸਲਾਂ ਅਤੇ ਚਾਰੇ ਮੁੜ ਵਧਣ ਫੂਲਣਗੇ, ਚਾਰੇ ਅਤੇ ਗੰਨੇ ਦੀਆਂ ਫਸਲਾਂ ਦੇ ਵਿਕਾਸ ਹੋਣਗੇ। ਜਿਸ ਨਾਲ ਚਿਰਾਂ ਤੋਂ ਪੈ ਰਹੀ ਗਰਮੀ ਕਾਰਨ ਲਵੇਰਿਆਂ ਦੇ ਸੁੱਕੇ ਹੋਏ ਦੁੱਧ ਵੀ ਵਧਣ ਦੇ ਆਸਾਰ ਬਣ ਗਏ।