02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਪਿੰਡ ਕੁਲਥਮ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਦਾ ਜਥਾ ਰਵਾਨਾ

ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕੁਲਥਮ ਤੋਂ ਸੰਗਤਾਂ ਦੀ ਬਸ ਰਵਾਨਾ ਹੋਈ। ਪਿੰਡ ਦੇ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਜੋ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ।

ਅਜੀਤ ਡੈਸਕ 02-08-2026
ਬਹਿਰਾਮ, 1 ਅਗਸਤ (ਨਛੱਤਰ ਸਿੰਘ ਬਹਿਰਾਮ) - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕੁਲਥਮ ਤੋਂ ਸੰਗਤਾਂ ਦੀ ਬਸ ਰਵਾਨਾ ਹੋਈ। ਪਿੰਡ ਦੇ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਸਰਕਾਰ ਦਾ ਇਹ ਵਧੀਆ ਉਪਰਾਲਾ ਹੈ ਜੋ ਸੰਗਤਾਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਲ੍ਹਿਆਂ ਵਾਲਾ ਬਾਗ, ਵਾਘਾ ਬਾਰਡਰ ਤੋਂ ਇਲਾਵਾ ਹੋਰ ਵੀ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੀਆਂ। ਉਪਰੰਤ ਸਮੂਹ ਸੰਗਤਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰੌਸ਼ਨ ਲਾਲ, ਬੰਕਾ ਰਾਮ, ਲੇਖ ਰਾਜ ਕੁਲਥਮ ਸਮਾਜ ਸੇਵਕ, ਮੋਹਣ ਲਾਲ, ਸਾਬਕਾ ਪੰਚ ਮੱਖਣ ਰਾਮ, ਜੋਗਿੰਦਰ ਰਾਮ, ਜੈ ਰਾਮ, ਜਗਦੇਵ, ਬੰਤਾ ਰਾਮ, ਚਰਨ ਕੌਰ, ਜਗਦੇਵ, ਕਮਲਜੀਤ ਠੇਕੇਦਾਰ ਆਦਿ ਦੇ ਨਾਮ ਜ਼ਿਕਰਯੋਗ ਹਨ।
ਪਿਛਲੀ ਖ਼ਬਰ ਪਿੰਡ ਮਾਣੇਵਾਲ ਤੋਂ ਤੀਰਥ ਯਾਤਰਾ ਸਕੀਮ ਤਹਿਤ ਯਾਤਰਾ ਰਵਾਨਾ ਹੋਈ ਅਗਲੀ ਖ਼ਬਰ ਡੀ. ਟੀ. ਐਫ. ਬੰਗਾ ਵਲੋਂ ਬੀ.ਪੀ.ਈ.ਓ. ਜਗਦੀਪ ਜੌਹਲ ਖ਼ਿਲਾਫ਼ ਰੋਸ ਵਿਖਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।