02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵਾਤਾਵਰਨ ਦੀ ਸੰਭਾਲ ਲਈ ਹਰ ਸਾਲ ਸਾਉਣ ਦੇ ਮਹੀਨੇ ਭੂਰੀਵਾਲੇ ਗੁਰਗੱਦੀ ਪਰੰਪਰਾ ਵੱਲੋਂ ਬੂਟੇ ਵੰਡ ਕੇ ਪਾਇਆ ਜਾਂਦੈ ਯੋਗਦਾਨ

ਟੱਪਰੀਆਂ ਖੁਰਦ, 1 ਅਗਸਤ (ਬੂਥਗੜ੍ਹੀਆ) - ਵਾਤਾਵਰਣ ਸੰਭਾਲ ਮੁਹਿੰਮ ਤਹਿਤ ਬ੍ਰਹਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਤਹਿਤ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਹੋਣ ਵਾਲੇ ਅਸ਼ਟਮੀ ਸਮਾਗਮ ਮੌਕੇ ਸਰਬ ਸੰਗਤਾਂ ਸਹਿਯੋਗ ਦੇ ਸਦਕਾ ਸਾਉਣ ਮਹੀਨੇ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਬੂਟੇ ਵੰਡੇ ਗਏ। ਵਾਤਾਵਰਣ ਸੰਭਾਲ ਮੁਹਿੰਮ ਦੌਰਾਨ ਸੰਗਤਾਂ ਨੂੰ ਬੂਟਾ ਪ੍ਰਸ਼ਾਦ ਵੰਡਦਿਆਂ।

ਅਜੀਤ ਡੈਸਕ 02-08-2026
ਟੱਪਰੀਆਂ ਖੁਰਦ, 1 ਅਗਸਤ (ਬੂਥਗੜ੍ਹੀਆ) - ਵਾਤਾਵਰਣ ਸੰਭਾਲ ਮੁਹਿੰਮ ਤਹਿਤ ਬ੍ਰਹਸਾਗਰ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਮੌਜੂਦਾ ਗੱਦੀਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਤਹਿਤ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਮਹੀਨਾਵਾਰ ਹੋਣ ਵਾਲੇ ਅਸ਼ਟਮੀ ਸਮਾਗਮ ਮੌਕੇ ਸਰਬ ਸੰਗਤਾਂ ਸਹਿਯੋਗ ਦੇ ਸਦਕਾ ਸਾਉਣ ਮਹੀਨੇ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਬੂਟੇ ਵੰਡੇ ਗਏ। ਵਾਤਾਵਰਣ ਸੰਭਾਲ ਮੁਹਿੰਮ ਦੌਰਾਨ ਸੰਗਤਾਂ ਨੂੰ ਬੂਟਾ ਪ੍ਰਸ਼ਾਦ ਵੰਡਦਿਆਂ। ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਅਸੀਂ ਪ੍ਰਕਿਰਤੀ ਨਾਲ ਆਪਣੇ ਸਵਾਰਥ ਦੀ ਪੂਰਤੀ ਲਈ ਦਿਨ-ਬ-ਦਿਨ ਖਿਲਵਾੜ ਕਰ ਖੁਦ ਨੂੰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਪਾਹਜ ਕਰ ਰਹੇ ਹਾਂ ਮਹਾਰਾਜ ਨੇ ਕਿਹਾ ਕਿ ਕੁਦਰਤ ਦੀ ਇਸ ਅਦੁੱਤੀ ਦੇਣ ਨੂੰ ਸੰਭਾਲਣ ਲਈ ਸਾਨੂੰ ਸਭ ਨੂੰ ਆਪਣੇ ਫ਼ਰਜ਼ਾਂ ਦੇ ਪ੍ਰਤੀ ਸੰਜੀਦਾ ਹੋ ਕਿ ਹੰਭਲਾ ਮਾਰਨਾ ਪਾਵੇਗਾ। ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਵੱਲੋਂ ਹਰ ਸਾਲ ਦੇਸ਼ ਦੇ ਵੱਖ-ਵੱਖ ਰਾਜਾਂ ’ਚ ਬਣੇ ਭੂਰੀਵਾਲੇ ਗੁਰਗੱਦੀ ਪਰੰਪਰਾਂ ਦੇ ਮੁੱਖ ਧਾਮਾਂ ’ਤੇ ਮਹੀਨਾਵਰ ਹੋਣ ਵਾਲੇ ਸਮਾਗਮਾਂ ਦੇ ਮੌਕੇ ਸੰਗਤਾਂ ਨੂੰ ਬਰਸਾਤ ਦੇ ਦਿਨਾਂ ਦੇ ਵਿੱਚ ਵੱਖ-ਵੱਖ ਕਿਸਮਾਂ ਦੇ ਛਾਂਦਾਰ, ਫਲਦਾਰ, ਬੂਟਿਆਂ ਦਾ ਪ੍ਰਸ਼ਾਦ ਜਿੱਥੇ ਮੁਫਤ ਵੰਡਿਆ ਜਾਂਦਾ ਹੈ ਉੱਥੇ ਸਰਬ ਸੰਗਤਾਂ ਨੂੰ ਬੂਟਾ ਪ੍ਰਸ਼ਾਦ ਦੇਣ ਮੌਕੇ ਸਕੰਲਪ ਕਰਵਾਇਆ ਜਾਂਦਾ ਹੈ ਕਿ ਭੂਰੀਵਾਲੇ ਗਰੀਬਦਾਸੀ ਗੁਰਗੱਦੀ ਪਰੰਪਰਾਂ ਦਾ ਹਰ ਸ਼ਰਧਾਲੂ ਵਾਤਾਵਰਣ ਦੀ ਸੰਭਾਲ ਦੇ ਲਈ ਆਪਣੇ ਘਰਾਂ ਕਸਬਿਆਂ ਵਿੱਚ ਇੱਕ ਦੋ ਬੂਟੇ ਲਗਾ ਕਿ ਯੋਗਦਾਨ ਜ਼ਰੂਰ ਪਾਵੇ।
ਪਿਛਲੀ ਖ਼ਬਰ ਕੁਟੀਆ ਧਰਮਪੁਰ ਵਿਖੇ ਅਖੰਡ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਪਿੰਡ ਰੈਲਮਾਜਰਾ ਵਿਖੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਦੀ ਭਰਵੀਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।