02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੋਲੂਮਾਜਰਾ ’ਚ ਐਸ.ਸੀ. ਮੁਹੱਲੇ ਨੂੰ ਜਾਂਦੀ ਲਿੰਕ ਸੜਕ ’ਚ ਬਣਿਆ ਕਾਜਵੇ ਖੱਡ ਦੀ ਭੇਟ ਚੜ੍ਹਿਆ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕੇ ਵਿੱਚ 3-4 ਘੰਟੇ ਹੋਈ ਲਗਾਤਾਰ ਭਾਰੀ ਬਾਰਸ਼ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਂਦੀ ਪਿੰਡ ਗੋਲੂਮਾਜਰਾ ਦੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਐਸ. ਸੀ.

ਰਾਹੀਂ ਸਿੱਧੇ ਪ੍ਰਸਾਰਿਤ ਹੁੰਦੇ ਕੀਰਤਨ ਵਿਚ 2 ਅਗਸਤ ਨੂੰ ਸ਼ਾਮ 4.00 ਤੋਂ 6.00 ਵਜੇ ਤੱਕ ਭਾਈ ਗੁਰਦੇਵ ਸਿੰਘ ਵੇ ਅਤੇ 3 ਅਗਸਤ ਨੂੰ ਸਵੇਰੇ 4.00 ਤੋਂ 6.00 ਵਜੇ ਤੱਕ ਭਾਈ ਨਿਰਭੈ ਸਿੰਘ ‘ਆਸਾ ਦੀ ਵਾਰ’ ਦਾ ਕੀਰਤਨ ਕਰਨਗੇ। 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕੇ ਵਿੱਚ 3-4 ਘੰਟੇ ਹੋਈ ਲਗਾਤਾਰ ਭਾਰੀ ਬਾਰਸ਼ ਕਾਰਨ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਆਉਂਦੀ ਪਿੰਡ ਗੋਲੂਮਾਜਰਾ ਦੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਆਏ ਪਾਣੀ ਕਾਰਨ ਐਸ.ਸੀ. ਮੁਹੱਲੇ ਨੂੰ ਜਾਂਦੀ ਲਿੰਕ ਸੜਕ ਦਰਮਿਆਨ ਖੱਡ ਵਿੱਚ ਬਣਾਇਆ ਗਿਆ ਕਾਜ਼ਵੇ (ਰੈਂਪ) ਟੁੱਟ ਗਿਆ ਜਿਸ ਕਾਰਨ ਮੁਹੱਲਾ ਵਾਸੀਆਂ ਦਾ ਮੁੱਖ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਮੁਹੱਲਾ ਨਿਵਾਸੀਆਂ ਰਾਮਦਾਸ, ਹਰਦਿਆਲ ਚੰਦ, ਰਾਮਜੀ ਦਾਸ, ਰਾਜ ਕੁਮਾਰ, ਰਾਕੇਸ਼ ਲੱਕੀ, ਵਿਨੋਦ ਕੁਮਾਰ, ਓਮ ਪ੍ਰਕਾਸ਼, ਰਜਿੰਦਰ ਸੋਨੂੰ, ਵਿਸ਼ਾਲ, ਮਨਦੀਪ ਆਦਿ ਨੇ ਦੱਸਿਆ ਕਿ ਰਾਤ ਕਰੀਬ 2 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਤਾਰ ਭਾਰੀ ਮੀਂਹ ਪੈ ਰਿਹਾ ਸੀ ਅਤੇ ਜਦੋਂ ਉਹਨਾਂ ਨੇ ਸਵੇਰੇ ਖੱਡ ਵੱਲ ਜਾ ਕੇ ਦੇਖਿਆ ਤਾਂ ਖੱਡ ਵਿੱਚ ਕਾਫੀ ਪਾਣੀ ਸੀ ਅਤੇ ਜੋ ਕਾਜ਼ਵੇ ਸੀ ਉਹ ਟੁੱਟ ਚੁੱਕਿਆ ਸੀ। ਖੱਡ ਦੇ ਤੇਜ਼ ਵਹਾਅ ਵਿੱਚ ਕਾਜ਼ਵੇ ਦੀ ਸਲੈਬ ਅਤੇ ਇੱਟਾਂ ਰੁੜ ਚੁੱਕੇ ਸਨ। ਉਹਨਾਂ ਦੱਸਿਆ ਕਿ ਕਾਜ਼ਵੇ ਦੇ ਅਗਲੇ ਪਾਸੇ ਪੱਥਰਾਂ ਦਾ ਡੰਗਾ ਨਾ ਹੋਣ ਕਾਰਨ ਕਾਜ਼ਵੇ ਪਾਣੀ ਦੀ ਮਾਰ ਨਾ ਸਹਾਰ ਸਕਿਆ ਅਤੇ ਟੁੱਟ ਗਿਆ। ਉਹਨਾਂ ਦੱਸਿਆ ਕਿ ਇਸ ਕਾਜ਼ਵੇ ਦੀ ਸੁਰੱਖਿਆ ਵਾਸਤੇ ਉਹ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਸਨ ਜਦਕਿ ਬੀਤੇ ਦੋ ਦਿਨ ਪਹਿਲਾਂ ਹੀ ਮੁਹੱਲਾ ਵਾਸੀਆਂ ਨੇ ਕਾਜ਼ਵੇ ਦੇ ਟੁੱਟਣ ਦਾ ਖਦਸ਼ਾ ਵੀ ਪ੍ਰਗਟ ਕੀਤਾ ਸੀ ਪਰ ਵਿਭਾਗ ਸਮਾਂ ਰਹਿੰਦੇ ਕਦੇ ਵੀ ਨਹੀਂ ਜਾਗਦਾ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਖੱਡ ਵਿੱਚੋਂ ਲੰਬੇ ਸਮੇਂ ਤੋਂ ਟਰੈਕਟਰ-ਟਰਾਲੀਆਂ ਨਾਲ ਰੇਤ ਭਰਿਆ ਜਾਂਦਾ ਰਿਹਾ ਹੈ ਪਰ ਉਹਨਾਂ ਨੂੰ ਰੋਕਣ ਲਈ ਕਿਸੇ ਵੀ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਖੱਡ ਡੂੰਘੀ ਹੁੰਦੀ ਗਈ ਅਤੇ ਕਾਜ਼ਵੇ ਨੂੰ ਖ਼ਤਰਾ ਵੱਧਦਾ ਗਿਆ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੂੰ ਆਉਣ-ਜਾਣ ਦਾ ਇਹ ਇੱਕੋ ਇੱਕ ਮੁੱਖ ਰਸਤਾ ਹੈ ਅਤੇ ਹੁਣ ਕਾਜ਼ਵੇ ਦੇ ਟੁੱਟਣ ਨਾਲ ਉਹਨਾਂ ਲਈ ਵੱਡੀ ਮੁਸ਼ਕਿਲ ਪੈਦਾ ਹੋ ਗਈ ਹੈ। ਉਹਨਾਂ ਦੱਸਿਆ ਕਿ ਰੋਜ਼ਾਨਾ ਸਕੂਲੀ ਬੱਚਿਆਂ ਦਾ ਆਉਣਾ ਜਾਣਾ ਇਸੇ ਰਸਤੇ ਤੋਂ ਹੈ ਅਤੇ ਇਸੇ ਤਰ੍ਹਾਂ ਆਮ ਲੋਕਾਂ ਦਾ ਵੀ ਇਹ ਅਹਿਮ ਰਸਤਾ ਹੈ ਪਰ ਕਾਜ਼ਵੇ ਦੇ ਟੁੱਟਣ ਨਾਲ ਉਹਨਾਂ ਨੂੰ ਇੱਕ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਮੁਹੱਲਾ ਨਿਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਮੁੱਖ ਰਸਤੇ ਵਿੱਚ ਪੈਂਦੀ ਬਰਸਾਤੀ ਖੱਡ ਵਿੱਚ ਕਾਜ਼ਵੇ ਦੀ ਥਾਂ ਇੱਕ ਪੁਲੀ ਦਾ ਨਿਰਮਾਣ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪਿੰਡ ਦਾ ਜੋ ਗੰਦਾ ਪਾਣੀ ਆਉਂਦਾ ਹੈ ਉਹਨਾਂ ਨੂੰ ਉਸ ਵਿੱਚੋਂ ਵੀ ਲੰਘ ਕੇ ਜਾਣਾ ਪੈਂਦਾ ਹੈ, ਇਸ ਕਰਕੇ ਪੁਲੀ ਬਣਨ ਨਾਲ ਉਹਨਾਂ ਦੀ ਇਹ ਸਮੱਸਿਆ ਵੀ ਹੱਲ ਹੋ ਜਾਵੇਗੀ। ਉਕਤ ਟੁੱਟੇ ਕਾਜ਼ਵੇ ਸਬੰਧੀ ਜਦੋਂ ਮੰਡੀ ਬੋਰਡ ਦੇ ਐਸ.ਡੀ.ਓ. ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹ ਜਲਦੀ ਹੀ ਇਸ ਦਾ ਮੌਕਾ ਦੇਖਣਗੇ।
ਪਿਛਲੀ ਖ਼ਬਰ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਪੇਪਰ ਲੀਕ ਮਾਮਲਾ : ਭਾਜਪਾ ਵੱਲੋਂ ਸਿਹਤ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ ਅਗਲੀ ਖ਼ਬਰ ਆਈ. ਜੀ. ਪੁਲਿਸ ਝਾਂਸੀ ਰੇਂਜ ਅਕਾਸ਼ ਕੁਲਹਾਰੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।