03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁੱਜਰ ਵੈੱਲਫੇਅਲ ਗਰੁੱਪ ਬਲਾਚੌਰ/ਰੋਪੜ ਵੱਲੋਂ ਸਾਂਝੇ ਤੌਰ ’ਤੇ ਗਊਸ਼ਾਲਾ ਤੇ ਸਰਕਾਰੀ ਸਕੂਲ ਨੂੰ ਸੇਵਾਵਾਂ ਭੇਟ

ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਅਹਿਮ ਯੋਗਦਾਨ ਪਾਉਂਦਿਆਂ ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ/ਰੋਪੜ ਵੱਲੋਂ ਸਾਂਝੇ ਤੌਰ ’ਤੇ ਗਊਸ਼ਾਲਾ ਸੁੱਖੇਮਾਜਰਾ (ਰੋਪੜ) ਵਿਖੇ ਇੱਕ ਟਰਾਲੀ ਹਰਾ ਚਾਰਾ, ਇੱਕ ਗੱਡੀ ਪਸ਼ੂ ਫੀਡ ਅਤੇ ਇੱਕ ਇਨਵਰਟਰ-ਬੈਟਰੀ ਸੈੱਟ ਭੇਟ ਕੀਤਾ ਗਿਆ। ਇਸ ਉਪਰਾਲੇ ਦਾ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਧੰਨਵਾਦ ਕਰਦਿਆਂ ਇਸ ਨੂੰ ਗਊ ਸੇਵਾ ਲਈ ਮਹੱਤਵਪੂਰਨ ਯੋਗਦਾਨ ਦੱਸਿਆ ਗਿਆ।

ਅਜੀਤ ਡੈਸਕ 02-08-2026
ਕਾਠਗੜ੍ਹ, 1 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਮਾਜ ਸੇਵਾ ਦੇ ਖੇਤਰ ਵਿੱਚ ਵੱਡਾ ਅਹਿਮ ਯੋਗਦਾਨ ਪਾਉਂਦਿਆਂ ਗੁੱਜਰ ਵੈੱਲਫੇਅਰ ਗਰੁੱਪ ਬਲਾਚੌਰ/ਰੋਪੜ ਵੱਲੋਂ ਸਾਂਝੇ ਤੌਰ ’ਤੇ ਗਊਸ਼ਾਲਾ ਸੁੱਖੇਮਾਜਰਾ (ਰੋਪੜ) ਵਿਖੇ ਇੱਕ ਟਰਾਲੀ ਹਰਾ ਚਾਰਾ, ਇੱਕ ਗੱਡੀ ਪਸ਼ੂ ਫੀਡ ਅਤੇ ਇੱਕ ਇਨਵਰਟਰ-ਬੈਟਰੀ ਸੈੱਟ ਭੇਟ ਕੀਤਾ ਗਿਆ। ਇਸ ਉਪਰਾਲੇ ਦਾ ਗਊਸ਼ਾਲਾ ਪ੍ਰਬੰਧਕਾਂ ਵੱਲੋਂ ਧੰਨਵਾਦ ਕਰਦਿਆਂ ਇਸ ਨੂੰ ਗਊ ਸੇਵਾ ਲਈ ਮਹੱਤਵਪੂਰਨ ਯੋਗਦਾਨ ਦੱਸਿਆ ਗਿਆ। ਇਸ ਤੋਂ ਇਲਾਵਾ ਗਰੁੱਪ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੋਹਣ ਮਾਜਰਾ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਨੂੰ ਵੀ ਇੱਕ ਇਨਵਰਟਰ-ਬੈਟਰੀ ਸੈੱਟ ਭੇਟ ਕੀਤਾ ਗਿਆ ਤਾਂ ਜੋ ਬਿਜਲੀ ਦੀ ਕਮੀ ਦੌਰਾਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਸਮਾਜਿਕ ਤੇ ਵਾਤਾਵਰਣ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦਰਸਾਉਂਦਿਆਂ ਗੁੱਜਰ ਵੈੱਲਫੇਅਰ ਗਰੁੱਪ ਵੱਲੋਂ ਗਊਸ਼ਾਲਾ ਤੇ ਸਕੂਲ ਦੋਵਾਂ ਥਾਵਾਂ ’ਤੇ ਛਾਂਦਾਰ ਤੇ ਫਲਦਾਰ ਬੂਟੇ ਵੀ ਲਗਾਏ ਗਏ। ਇਸ ਮੌਕੇ ਗੁੱਜਰ ਵੈੱਲਫੇਅਰ ਗਰੁੱਪ ਦੇ ਰਾਮ ਕਿਸ਼ਨ ਚੌਹਾਨ, ਮੋਹਨ ਲਾਲ ਠੇਕੇਦਾਰ, ਸਤਨਾਮ (ਬਿੱਲਾ), ਪਰਮਜੀਤ (ਸੋਨੂੰ), ਰਵਿੰਦਰ ਬਾਂਠ, ਹੰਸਰਾਜ, ਰਾਜ ਕੁਮਾਰ ਸਰਪੰਚ, ਲਖਵਿੰਦਰ (ਲੱਕੀ), ਹਰਵਿੰਦਰ ਕੋਹਲੀ, ਸੇਠੀ ਮਾਹੀਪੁਰ, ਪ੍ਰਿੰਸ ਕੋਹਲੀ, ਹਨੀ (ਚੇਅਰਮੈਨ), ਮਨੀਸ਼ ਕਸਾਨਾਂ, ਚਰਨਜੀਤ ਸਿੰਘ (ਬਿੱਟੂ) ਤੇ ਭੁਪਿੰਦਰ ਫੌਜੀ ਸਮੇਤ ਹੋਰ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ - ਕੁਲਵਰਨ ਸਿੰਘ, ਜੋਗਾ ਸਿੰਘ ਅਗਲੀ ਖ਼ਬਰ ਸ਼ੋਭਾ ਯਾਤਰਾ 14 ਅਗਸਤ ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।