02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹਿਆ - ਕੁਲਵਰਨ ਸਿੰਘ, ਜੋਗਾ ਸਿੰਘ

ਕਟਾਰੀਆਂ, 1 ਅਗਸਤ (ਪ੍ਰੇਮੀ ਸੰਧਵਾਂ) - ਪਿੰਡ ਕਟਾਰੀਆਂ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਨੀਅਰ ਕਾਂਗਰਸੀ ਆਗੂ ਢਾਡੀ ਜੋਗਾ ਸਿੰਘ ਕੰਗਰੌੜ ਮੈਂਬਰ ਸਾਬਕਾ ਬਲਾਕ ਸੰਮਤੀ, ਬਗੀਚਾ ਲਾਦੀਆਂ, ਸੀਨੀਅਰ ਤੇ ਨਿਧੜਕ ਕਾਂਗਰਸੀ ਆਗੂ ਹੁਸਨ ਸਿੰਘ ਘੁੰਮਣ, ਡਾ. ਰੂਪ ਲਾਲ ਚੇਤਾ ਐਸ.

ਅਜੀਤ ਡੈਸਕ 02-08-2026
ਕਟਾਰੀਆਂ, 1 ਅਗਸਤ (ਪ੍ਰੇਮੀ ਸੰਧਵਾਂ) - ਪਿੰਡ ਕਟਾਰੀਆਂ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀਨੀਅਰ ਕਾਂਗਰਸੀ ਆਗੂ ਢਾਡੀ ਜੋਗਾ ਸਿੰਘ ਕੰਗਰੌੜ ਮੈਂਬਰ ਸਾਬਕਾ ਬਲਾਕ ਸੰਮਤੀ, ਬਗੀਚਾ ਲਾਦੀਆਂ, ਸੀਨੀਅਰ ਤੇ ਨਿਧੜਕ ਕਾਂਗਰਸੀ ਆਗੂ ਹੁਸਨ ਸਿੰਘ ਘੁੰਮਣ, ਡਾ. ਰੂਪ ਲਾਲ ਚੇਤਾ ਐਸ. ਸੀ. ਬਲਾਕ ਪ੍ਰਧਾਨ ਬੰਗਾ, ਰਾਮ ਦਾਸ ਸਿੰਘ ਬਲਾਕ ਪ੍ਰਧਾਨ ਔੜ ਅਤੇ ਸੀਨੀਅਰ ਐਸ. ਸੀ. ਤੇ ਕਾਂਗਰਸੀ ਆਗੂ ਜਸਵਿੰਦਰ ਮੱਟੂ ਫਰਾਲਾ ਦੀ ਅਗਵਾਈ ਹੇਠ ਕਰਵਾਏ ਸ਼ਰਧਾਂਜਲੀ ਸਮਾਗਮ ’ਚ ਵੱਖ-ਵੱਖ ਕਾਂਗਰਸੀ ਆਗੂਆਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਦੇਸ਼ ਦੀ ਆਜ਼ਾਦੀ ਮੁੱਢ ਬੰਨ੍ਹਿਆ ਸੀ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਦੀ ਨਿਡਰ ਸੋਚ ’ਤੇ ਪਹਿਰਾ ਦੇਣਾ ਚਾਹੀਦਾ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਕੁਲਵਰਨ ਸਿੰਘ ਗਿੱਲ ਥਾਂਦੀਆਂ, ਜਸਵਿੰਦਰ ਮੱਟੂ ਫਰਾਲਾ, ਬਗੀਚਾ ਲਾਦੀਆਂ, ਗੁਰਮੇਲ ਚੰਦ ਕਟਾਰੀਆਂ, ਅੰਮ੍ਰਿਤਪਾਲ, ਸੋਮਨਾਥ, ਰਾਕੇਸ਼ ਕਰਨਾਣਾ, ਰੂਪ ਲਾਲ ਚੇਤਾ, ਕਰਮਵੀਰ ਸਿੰਘ, ਗਿਆਨ ਚੰਦ, ਰਣਜੀਤ ਸਿੰਘ, ਰਾਜਵਿੰਦਰ ਸਿੰਘ, ਬਚਿੱਤਰ ਸਿੰਘ ਲਾਦੀਆਂ, ਗੁਰਦੇਵ ਸਿੰਘ, ਕੁਲਦੀਪ ਸਿੰਘ ਲਾਦੀਆਂ, ਦੇਵ ਰਾਜ, ਅਵਤਾਰ ਸਿੰਘ, ਗੁਰਦਿਆਲ ਬੰਗੜ, ਇੰਦਰਜੀਤ ਸਿੰਘ, ਲਖਵੀਰ ਸਿੰਘ, ਮਹਿੰਦਰਪਾਲ, ਬਗੀਚਾ ਸਿੰਘ ਲਾਦੀਆਂ, ਪ੍ਰਸ਼ੋਤਮ ਲਾਲ ਚੇਤਾ, ਤਰਲੋਕ ਸਿੰਘ ਕੰਗਰੌੜ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਾਈਂ ਕਾਲੇ ਸ਼ਾਹ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਗੜ੍ਹੀ ਤੇ ਮੰਗੂਪੁਰ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਪਿੰਡ ਨਿਆਣਾ ਬੇਟ ਤੋਂ ਤੀਰਥ ਯਾਤਰਾ ਸਕੀਮ ਤਹਿਤ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।