04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਐਨ.ਆਰ.ਆਈ. ਵੱਲੋਂ ਮਾਪਿਆਂ ਦੀ ਯਾਦ ’ਚ ਗੁਣਾਚੌਰ ਸਕੂਲ ਨੂੰ ਏ.ਸੀ. ਭੇਟ

ਅਜੀਤ ਡੈਸਕ 26-07-2026

ਗੁਣਾਚੌਰ, 25 ਜੁਲਾਈ (ਅਮਰੀਕ ਕਟਾਰੀਆ) - ਸਮਾਜ ਸੇਵਾ ਦੀ ਭਾਵਨਾ ਨੂੰ ਅੱਗੇ ਵਧਾਉਂਦਿਆਂ ਪਿੰਡ ਦੇ ਐਨ.ਆਰ.ਆਈ. ਵੀਰ ਕਮਲਇੰਦਰਜੀਤ ਸਿੰਘ ਦੇ ਪਰਿਵਾਰ ਨੇ ਸ. ਗੁਰਮੀਤ ਸਿੰਘ ਨੰਬਰਦਾਰ ਰਾਹੀਂ ਆਪਣੇ ਸਵਰਗੀ ਮਾਤਾ-ਪਿਤਾ ਕੇਹਰ ਸਿੰਘ ਅਤੇ ਭਜਨ ਕੌਰ ਦੀ ਪਵਿੱਤਰ ਯਾਦ ’ਚ ਪੀ. ਐਮ ਸ੍ਰੀ ਸਰਕਾਰੀ ਹਾਈ ਸਕੂਲ ਗੁਣਾਚੌਰ ਦੇ ਦਫ਼ਤਰ ਲਈ ਇੱਕ ਨਵਾਂ ਏਅਰ ਕੰਡੀਸ਼ਨਰ (ਏ.ਸੀ.) ਭੇਟ ਕੀਤਾ। ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਅਮਨਪ੍ਰੀਤ ਸਿੰਘ ਜੌਹਰ ਨੇ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨੇਕ ਉਪਰਾਲੇ ਨਾਲ ਸਕੂਲ ਦੇ ਦਫ਼ਤਰ ’ਚ ਕੰਮ ਕਰਨ ਵਾਲੇ ਅਧਿਆਪਕਾਂ, ਕਰਮਚਾਰੀਆਂ ਤੇ ਸਕੂਲ ਵਿੱਚ ਆਉਣ ਵਾਲੇ ਮਾਪਿਆਂ ਨੂੰ ਗਰਮੀ ਦੇ ਮੌਸਮ ਦੌਰਾਨ ਕਾਫ਼ੀ ਸਹੂਲਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਸਮਰੱਥ ਵਿਅਕਤੀਆਂ ਵੱਲੋਂ ਸਿੱਖਿਆ ਸੰਸਥਾਵਾਂ ਲਈ ਕੀਤਾ ਗਿਆ ਯੋਗਦਾਨ ਹੋਰਨਾਂ ਲਈ ਵੀ ਇਕ ਪ੍ਰੇਰਨਾ ਹੈ। ਐਨ.ਆਰ.ਆਈ. ਪਰਿਵਾਰ ਨੇ ਕਿਹਾ ਕਿ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਸਦੀਵੀਂ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਸਕੂਲ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਸਟਾਫ਼, ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਐਨ.ਆਰ.ਆਈ. ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਤੇ ਉਨ੍ਹਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।

ਪਿਛਲੀ ਖ਼ਬਰ ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀ ਅਗਲੀ ਖ਼ਬਰ ਅਸ਼ੋਕ ਕਟਾਰੀਆ ਨੇ ਪਿੰਡ ਸੁੱਧਾਮਾਜਰਾ ਵਿਖੇ ਪਿੰਡ ਵਾਸੀਆਂ ਦੀਆਂ ਸੁਣੀਆਂ ਮੁਸ਼ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।