04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਗੁੱਜਰ ਐਜੂਕੇਸ਼ਨ ਐਂਡ ਵੈੱਲਫੇਅਰ ਸੁਸਾਇਟੀ ਬਲਾਚੌਰ ਵਲੋਂ ਦਿੱਤੀ ਜਾ ਰਹੀ ਕੋਚਿੰਗ ਦੇ ਵਧੀਆ ਨਤੀਜੇ ਆਏ -ਪ੍ਰਧਾਨ ਡਾ. ਹੇਮ ਰਾਜ

ਅਜੀਤ ਡੈਸਕ 26-07-2026

ਬਲਾਚੌਰ/ਪੋਜੇਵਾਲ ਸਰਾਂ, 25 ਜੁਲਾਈ (ਨਰੇਸ਼ ਧੌਲ, ਨਵਾਂਗਰਾਈਂ) - ਗੁੱਜਰ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਬਲਾਚੌਰ ਵੱਲੋਂ ਦਿੱਤੀ ਜਾ ਰਹੀ ਕੋਚਿੰਗ ਦੇ ਵਧੀਆ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਪ੍ਰਧਾਨ ਡਾ. ਹੇਮ ਰਾਜ , ਜਨਰਲ ਸਕੱਤਰ ਡਾ. ਸੁਭਾਸ਼ ਚੰਦਰ ਅਤੇ ਵਿੱਤ ਸਕੱਤਰ ਬਲਬੀਰ ਬਾਂਠ ਨੇ ਦੱਸਿਆ ਕਿ ਪਿਛਲੇ ਸਾਲ ਸੋਸਾਇਟੀ ਵਲੋਂ ਗੁੱਜਰ ਭਵਨ ਬਲਾਚੌਰ ਵਿਖੇ ਨੌਜਵਾਨਾਂ ਲਈ ਮੁਫ਼ਤ ਕੋਚਿੰਗ ਸ਼ੁਰੂ ਕੀਤੀ ਸੀ ਜਿਸ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਉਹਨਾਂ ਦੱਸਿਆ ਕਿ ਗੁੱਜਰ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਬਲਾਚੌਰ ਵਲੋਂ ਚਲਾਏ ਜਾ ਰਹੇ ਭਾਰਤੀ ਪ੍ਰੀਖਿਆ ਕੋਚਿੰਗ ਪ੍ਰੋਗਰਾਮ ਅਧੀਨ ਭਾਰਤੀ ਫੌਜ ਅਗਨੀਵੀਰ ਭਰਤੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਵਾਂ ਮੀਲ ਪੱਥਰ ਸਥਾਪਿਤ ਕੀਤਾ ਹੈ। ਸੰਸਥਾ ਵਿੱਚ ਅਗਨੀਵੀਰ ਭਰਤੀ ਦੀ ਤਿਆਰੀ ਕਰ ਰਹੇ 11 ਵਿਦਿਆਰਥੀਆਂ ਵਿੱਚੋਂ 10 ਵਿਦਿਆਰਥੀਆਂ ਨੇ ਪ੍ਰੀਖਿਆ ਸਫਲਤਾਪੂਰਵਕ ਪਾਸ ਕੀਤੀ, ਜੋ ਕਿ ਸੰਸਥਾ ਲਈ ਬਹੁਤ ਹੀ ਮਾਣ ਵਾਲੀ ਉਪਲਬਧੀ ਹੈ। ਸੋਸਾਇਟੀ ਦੇ ਪ੍ਰਧਾਨ ਡਾ. ਹੇਮਰਾਜ ਬਜ਼ਾੜ ਨੇ ਸਫਲ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸੋਸਾਇਟੀ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਲੈਕਚਰਾਰ ਰਾਜ ਕੁਮਾਰ ਭੂੰਬਲਾ (ਨਵਾਂਗਰਾਂ) ਤੇ ਨੈੱਟ ਯੋਗਤਾ ਪ੍ਰਾਪਤ ਲੈਕਚਰਾਰ ਮੈਡਮ ਸੁਨੀਤਾ ਖੇਪੜ (ਨਵਾਂਗਰਾਂ) ਦੀ ਸਮਰਪਿਤ ਮਿਹਨਤ, ਗੁਣਵੱਤਾਪੂਰਨ ਪੜ੍ਹਾਈ ਅਤੇ ਵਿਦਿਆਰਥੀਆਂ ਪ੍ਰਤੀ ਵਚਨਬੱਧਤਾ ਨੂੰ ਦਿੱਤਾ। ਦੋਵੇਂ ਅਧਿਆਪਕਾਂ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਸ ਵੇਲੇ ਕੁੱਲ 35 ਵਿਦਿਆਰਥੀ ਨਿਯਮਿਤ ਤੌਰ ’ਤੇ ਕੋਚਿੰਗ ਪ੍ਰਾਪਤ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 11 ਵਿਦਿਆਰਥੀ ਭਾਰਤੀ ਫੌਜ ਅਗਨੀਵੀਰ ਭਰਤੀ ਦੀ ਤਿਆਰੀ ਕਰ ਰਹੇ ਸਨ ਤੇ ਉਨ੍ਹਾਂ ਵਿੱਚੋਂ 10 ਨੇ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਇਸ ਤੋਂ ਇਲਾਵਾ ਹੋਰ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਨਤੀਜੇ ਵੀ ਜਲਦ ਆਉਣੇ ਬਾਕੀ ਹਨ ਜਿਨ੍ਹਾਂ ਤੋਂ ਵੀ ਸੰਸਥਾ ਨੂੰ ਉਤਕ੍ਰਿਸ਼ਟ ਨਤੀਜਿਆਂ ਦੀ ਪੂਰੀ ਉਮੀਦ ਹੈ। ਸੋਸਾਇਟੀ ਦੇ ਅਹੁਦੇਦਾਰਾਂ ਨੇ ਇਸ ਸਫਲਤਾ ਨੂੰ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੀ ਸਾਂਝੀ ਮਿਹਨਤ ਦਾ ਨਤੀਜਾ ਦੱਸਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਦੇਣ ਦਾ ਭਰੋਸਾ ਪ੍ਰਗਟਾਇਆ। ਉਹਨਾਂ ਅੱਗੇ ਕਿਹਾ ਕਿ ਸੁਸਾਇਟੀ ਵਲੋਂ ਫਿਲਹਾਲ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਕਾਰਨ ਕੋਚਿੰਗ ਸੈਂਟਰ ਨੂੰ ਹੋਲਡ ’ਤੇ ਰੱਖਿਆ ਹੋਇਆ ਹੈ ਜੇਕਰ ਵਿਦਿਆਰਥੀ ਵੱਧ ਗਏ ਤਾਂ ਦੋਬਾਰਾ ਜਲਦੀ ਹੀ ਕੋਚਿੰਗ ਸੈਂਟਰ ਸ਼ੁਰੂ ਕੀਤਾ ਜਾਵੇਗਾ। ਜਿਹਨਾਂ ਨੌਜਵਾਨਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਵਿੱਚ ਬਲਜੀਤ, ਰਾਹੁਲ, ਮੋਹਿਤ, ਸੰਜੀਵ, ਤੁਸ਼ਾਰ, ਕਾਰਤਿਕ ਸ਼ਰਮਾ, ਹਰਸ, ਕਾਰਤਿਕ ਚੌਧਰੀ ਸ਼ਾਮਿਲ ਹਨ।

ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਐੱਮ. ਏ. ਅੰਗਰੇਜ਼ੀ ਦੀ ਵਿਦਿਆਰਥਣ ਯੂਨੀਵਰਸਿਟੀ ਪ੍ਰੀਖਿਆ ’ਚੋਂ ਦੂਜੇ ਸਥਾਨ ’ਤੇ ਰਹੀ ਅਗਲੀ ਖ਼ਬਰ ਰਾਜਾ ਫਾਰਮ ਬਹਾਦਰਗੜ੍ਹ ਵਿਖੇ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।