04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪ੍ਰੈੱਸ ਐਂਡ ਵੈੱਲਫੇਅਰ ਕਲੱਬ ਕਾਠਗੜ੍ਹ ਦੀ ਹੋਈ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 26-07-2026

ਰੱਤੇਵਾਲ, 25 ਜੁਲਾਈ (ਅਸ਼ੋਕ ਕੁਮਾਰ ਲੀਲ)-ਪ੍ਰੈਸ ਐਂਡ ਵੈੱਲਫੇਅਰ ਕਲੱਬ ਕਾਠਗੜ੍ਹ ਦੀ ਮਹੀਨਾਵਾਰ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕੁਮਾਰ ਲੀਲ ਅਤੇ ਉਪ ਪ੍ਰਧਾਨ ਜਸਵਿੰਦਰ ਮਾਜਰਾ ਦੀ ਪ੍ਰਧਾਨਗੀ ਹੇਠ ਰਾਜਨ ਢਾਬਾ ਬਲਾਚੌਰ ਵਿਖੇ ਹੋਈ। ਮੀਟਿੰਗ ਵਿੱਚ ਸਮਾਜ ਸੇਵੀ ਵਿਜੇਪਾਲ ਰਾਣਾ ਸਾਬਕਾ ਸਰਪੰਚ ਨਾਨੋਵਾਲ ਬੇਟ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਸਮੂਹ ਮੈਂਬਰਾਂ ਵੱਲੋਂ ਉਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ। ਵਿਜੇਪਾਲ ਰਾਣਾ ਨੇ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੈਸ ਸਮਾਜ ਦਾ ਇੱਕ ਅਜਿਹਾ ਆਈਨਾ ਹੈ ਜੋ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਅਤੇ ਹੋਰ ਜਾਇਜ਼-ਨਜਾਇਜ਼ ਕੰਮਾਂ ਨੂੰ ਸਮਾਜ ਅੱਗੇ ਲਿਆਉਂਦਾ ਹੈ ਅਤੇ ਪ੍ਰੈਸ ਕਲੱਬ ਦਾ ਮੁੱਖ ਮੰਤਵ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਦੂਰ ਕਰਨਾ ਅਤੇ ਆਮ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪ੍ਰਸ਼ਾਸਨ ਕੋਲੋਂ ਹੱਲ ਕਰਵਾਉਣਾ ਹੁੰਦਾ ਹੈ। ਇਸ ਲਈ ਜਿਵੇਂ ਕਿ ਇਸ ਪ੍ਰੈਸ ਕਲੱਬ ਦਾ ਨਾਮ ਪ੍ਰੈਸ ਐਂਡ ਵੈਲਫੇਅਰ ਕਲੱਬ ਰੱਖਿਆ ਗਿਆ ਹੈ ਜਿਸ ਤੋਂ ਸਾਫ ਪਤਾ ਚਲਦਾ ਹੈ ਕਿ ਇਸ ਦੇ ਸਾਰੇ ਮੈਂਬਰ ਪ੍ਰੈਸ ਦਾ ਕੰਮ ਤਾਂ ਕਰਦੇ ਹਨ ਨਾਲ ਹੀ ਵੈੱਲਫੇਅਰ ਦੇ ਕੰਮਾਂ ਵਿੱਚ ਵੀ ਹਿੱਸਾ ਲੈ ਕੇ ਸਮਾਜ ਦੀ ਵੀ ਸੇਵਾ ਕਰ ਰਹੇ ਹਨ। ਮੀਟਿੰਗ ਵਿੱਚ ਲਖਬੀਰ ਸਿੰਘ ਨਵੇਂ ਮੈਂਬਰ ਨੂੰ ਵੀ ਜੀ ਆਇਆਂ ਆਖਿਆ ਗਿਆ। ਚੇਅਰਮੈਨ ਸੁਖਦੇਵ ਸਿੰਘ ਪਨੇਸਰ ਤੇ ਪ੍ਰਧਾਨ ਕਮਲ ਸ਼ਰਮਾ ਦੇ ਵੱਡੇ ਭਰਾ ਦੀ ਸਿਹਤਯਾਬਤਾ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਜਿਸ ਕਰਕੇ ਦੋਨੋਂ ਮੈਂਬਰ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ। ਮੀਟਿੰਗ ਵਿੱਚ ਮੰਡਿਆਣੀ ਸਕੂਲ ਵਿੱਚ ਸੈਟੇਸ਼ਨਰੀ ਵੰਡ ਸਮਾਗਮ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਸਮਾਜ ਭਲਾਈ ਦੇ ਕੰਮਾਂ ਬਾਰੇ ਸੰਖੇਪ ਚਰਚਾ ਕੀਤੀ। ਇਸ ਮੌਕੇ ਅਵਤਾਰ ਸਿੰਘ ਸੈਕਟਰੀ, ਜਸਵਿੰਦਰ ਮਾਜਰਾ ਉਪ ਪ੍ਰਧਾਨ, ਸੁਰਜੀਤ ਸਿੰਘ ਪ੍ਰਬੰਧਕ, ਕੁਲਵਿੰਦਰ ਸਿੰਘ ਤੇ ਲਖਵੀਰ ਸਿੰਘ ਨੇ ਵੀ ਕਲੱਬ ਦੀ ਬਿਹਤਰੀ ਲਈ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ।

ਪਿਛਲੀ ਖ਼ਬਰ ਧਰਮਿੰਦਰ ਪ੍ਰਧਾਨ ਵਾਂਗ ਸੂਬਾ ਸਿੱਖਿਆ ਮੰਤਰੀ ਬੈਂਸ ਵੀ ਅਸਤੀਫ਼ਾ ਦੇਵੇ-ਰਾਜਾ ਵੜਿੰਗ ਅਗਲੀ ਖ਼ਬਰ ਸੀਨੀਅਰ ਲੈਬ ਅਟੈਂਡੈਂਟ ਮੋਤਾ ਸਿੰਘ ਦਾ ਪੀ. ਐਮ. ਸ੍ਰੀ ਸਕੂਲ ਮੁਕੰਦਪੁਰ ਵਿਖੇ ਗਰਮਜੋਸ਼ੀ ਨਾਲ ਸੁਆਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।