ਮੁਕੰਦਪੁਰ, 25 ਜੁਲਾਈ (ਅਮਰੀਕ ਸਿੰਘ ਢੀਂਡਸਾ) - ਸਕੂਲ ਖੇਡਾਂ ਜ਼ੋਨ ਨੰਬਰ 3 ਦਾ ਸਲਾਨਾ ਟੂਰਨਾਮੈਂਟ ਜੋਨਲ ਪ੍ਰਧਾਨ ਕ੍ਰਿਸ਼ਨ ਖਟਕੜ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਦੀ ਯੋਗ ਰਹਿਨੁਮਾਈ ਹੇਠ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਬੜੇ ਉਤਸ਼ਾਹ ਤੇ ਉਲਾਸ ਨਾਲ ਸ਼ੁਰੂ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ, ਜ਼ਿਲ੍ਹਾ ਸਪੋਰਟਸ ਅਫਸਰ ਦਵਿੰਦਰ ਕੌਰ ਤੇ ਉਹਨਾਂ ਦੇ ਨਾਲ ਅਤੇ ਸਾਬਕਾ ਜ਼ੋਨਲ ਸਕੱਤਰ ਲੈਂਬਰ ਸਿੰਘ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਅਸ਼ੀਰਵਾਦ ਦੇਣ ਪਹੁੰਚੇ। ਟੂਰਨਾਮੈਂਟ ਵਿੱਚ ਮੁਕੰਦਪੁਰ ਜ਼ੋਨ ਦੇ ਸਾਰੇ ਸਕੂਲਾਂ ਨੇ ਭਾਗ ਲਿਆ। ਜ਼ਿਲ੍ਹਾ ਸਪੋਰਟਸ ਅਫਸਰ ਦਵਿੰਦਰ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਨੇ ਨਾਲ- ਨਾਲ ਖੇਡਾਂ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਨਰੋਏ ਸਰੀਰ ਵਿੱਚ ਨਰੋਇਆ ਮਨ ਹੁੰਦਾ ਹੈ। ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣਾ ਚਾਹੀਦਾ ਹੈ ਤੇ ਜਿੱਤ ਹਾਰ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਹੋਏ ਫੁਟਬਾਲ ਅੰਡਰ 14 ਸਾਲ ਵਰਗ ਵਿੱਚ ਸਰਕਾਰੀ ਹਾਈ ਸਕੂਲ ਜਗਤਪੁਰ ਨੇ ਸਰਕਾਰੀ ਹਾਈ ਸਕੂਲ ਝਿੰਗੜਾਂ ਨੂੰ ਅਤੇ ਸਰਕਾਰੀ ਹਾਈ ਸਕੂਲ ਰਟੈਂਡਾ ਨੇ ਪੀ.ਐਮ ਸ੍ਰੀ ਮੁਕੰਦਪੁਰ ਨੂੰ ਹਰਾਇਆ, ਅੰਡਰ 17 ਸਾਲ ਮੁੰਡਿਆਂ ਵਿੱਚ ਸਰਕਾਰੀ ਹਾਈ ਸਕੂਲ ਖਾਨਖਾਨਾ ਨੇ ਸਰਕਾਰੀ ਹਾਈ ਸਕੂਲ ਨੂੰ ਜਗਤਪੁਰ ਅਤੇ ਡੀ.ਏ.ਵੀ ਮੁਕੰਦਪੁਰ ਨੇ ਪੀ.ਐਮ ਸ੍ਰੀ ਸਕੂਲ ਮੁਕੰਦਪੁਰ ਨੂੰ ਹਰਾਇਆ। ਨੈਸ਼ਨਲ ਸਟਾਈਲ ਕਬੱਡੀ ਵਿੱਚ ਪੀ.ਐਮ. ਸ੍ਰੀ ਸਕੂਲ ਮੁਕੰਦਪੁਰ ਨੇ ਡੈਰਿਕ ਸਕੂਲ ਨੂੰ ਹਰਾਇਆ, ਪੀ.ਐਮ ਸ੍ਰੀ ਸਕੂਲ ਮੁਕੰਦਪੁਰ ਨੇ ਮਿਡਲ ਸਕੂਲ ਬੱਲੋਵਾਲ ਨੂੰ ਹਰਾਇਆ। ਇਸ ਮੌਕੇ ਜਗਸੀਰ ਸਿੰਘ, ਅਵਤਾਰ ਸਿੰਘ, ਜਸਵਿੰਦਰ ਸਿੰਘ, ਪੂਨਮ ਰਾਣੀ, ਤੇਜਿੰਦਰ, ਕਸ਼ਮੀਰ ਸਿੰਘ, ਜਸਵਿੰਦਰ ਸਿੰਘ ਔਜਲਾ, ਧੀਰਜ ਰਾਣਾ, ਰੇਸ਼ਮ ਰਾਣੀ, ਗੁਰਦੀਪ ਸਿੰਘ ਵਲੋਂ ਰੈਫਰੀ ਦੀਆਂ ਬਿਹਤਰੀਨ ਸੇਵਾਵਾਂ ਨਿਭਾਈਆਂ ਗਈਆਂ। ਇਸ ਮੌਕੇ ਪਰਵੀਨ ਕੌਰ, ਇੰਦਰਪਾਲ ਸਿੰਘ, ਰਾਮ ਲੁਭਾਇਆ, ਸੁਰਜੀਤ ਸਿੰਘ, ਡਾ. ਇੰਦਰਜੀਤ ਪਾਲ, ਮੀਨਾਕਸ਼ੀ, ਜਸਵਿੰਦਰ, ਕੁਲਬੀਰ ਸਿੰਘ, ਗੁਰਪ੍ਰੀਤ ਕੌਰ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਸਤਿੰਦਰ ਸੋਢੀ, ਮਨਦੀਪ ਸਿੰਘ, ਦਲਜੀਤ ਸਿੰਘ, ਵਿਜੈ ਕੁਮਾਰ, ਰਣ ਬਹਾਦਰ, ਸਤਵੀਰ ਸਿੰਘ, ਭੂਪਿੰਦਰ ਸਿੰਘ, ਹਰਪ੍ਰੀਤ ਕੌਰ, ਰਮਨਦੀਪ, ਅਮਨਦੀਪ ਕੌਰ, ਮਮਤਾ, ਸਰਬਜੀਤ ਕੌਰ, ਕ੍ਰਿਸ਼ਮਾ, ਜਸਵਿੰਦਰ ਕੌਰ, ਰੀਨਾ ਰਾਣੀ, ਰਕੇਸ਼ ਕੁਮਾਰ, ਨੀਰੂ ਸ਼ਰਮਾ, ਸੁਨਾਰੀਕਾ ਕੌਲ, ਕੈਂਪਸ ਮੈਨੇਜਰ ਪਰਮਜੀਤ ਸਿੰਘ, ਸੰਤੋਖ ਸਿੰਘ, ਮਨਦੀਪ ਕੌਰ, ਰਾਜਵੀਰ ਕੌਰ, ਬਲਰਾਜ, ਕੰਚਨ, ਨਿਰਮਲ ਕੌਰ, ਵਿਜੈ ਕੁਮਾਰ, ਬਿੱਕਰ ਸਿੰਘ, ਪੂਜਾ ਆਦਿ ਮੌਜੂਦ ਸਨ।
ਜ਼ੋਨ ਨੰਬਰ 3 ਸਕੂਲ ’ਚ ਖੇਡਾਂ ਉਤਸ਼ਾਹ ਨਾਲ ਸ਼ੁਰੂ
ਅਜੀਤ ਡੈਸਕ
26-07-2026