05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਣੇ ਬਨਮੀਤ ਭੂੰਬਲਾ

ਅਜੀਤ ਡੈਸਕ 26-07-2026

ਟੱਪਰੀਆਂ ਖੁਰਦ, 25 ਜੁਲਾਈ (ਬੂਥਗੜ੍ਹੀਆ)- ਆਮ ਆਦਮੀ ਪਾਰਟੀ ਵੱਲੋਂ ਵੱਖ-ਵੱਖ ਹਲਕਿਆਂ ਦੇ ਅੰਦਰ ਨੌਜਵਾਨਾਂ ਨੂੰ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੇ ਮਨੀਸ਼ ਸਸੋਦਿਆ ਦੀ ਅਗਵਾਈ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਜ਼ਿੰਮੇਵਾਰੀਆਂ ਸੌਪੀਆ ਗਈਆਂ, ਜਿਸ ਵਿੱਚ ਨੌਜਵਾਨ ਆਗੂ ਸ਼ਹੀਦ ਸੁੱਖਾ ਮੇਹਰ ਸਪੋਰਟਸ ਐਡ ਵੈਲਫੇਅਰ ਕਲੱਬ ਦੇ ਪ੍ਰਧਾਨ ਬਨਮੀਤ ਭੂੰਬਲਾ ਸ਼ੈਰੀ ਚੌਧਰੀ ਮਾਲੇਵਾਲ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਨਵਾਂਸ਼ਹਿਰ ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਯੂਥ ਵਿੰਗ ਜ਼ਿਲ੍ਹਾ ਵਾਈਸ ਪ੍ਰਧਾਨ ਸ਼ੈਰੀ ਚੌਧਰੀ ਨੇ ਕਿਹਾ ਕਿ ਪਾਰਟੀ ਵੱਲੋਂ ਮੇਰੇ ‘ਤੇ ਭਰੋਸਾ ਕਰਕੇ ਸੌਂਪੀ ਜਿੰਮੇਵਾਰੀ ਨੂੰ ਮੈਂ ਤਨਦੇਹੀ ਨਿਭਾਉਗਾਂ। ਇਸ ਮੌਕੇ ਸ਼ੈਰੀ ਚੌਧਰੀ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਇਕ ਸ਼ੰਤੋਸ ਕਟਾਰੀਆ, ਹਲਕਾ ਇੰਚਾਰਜ ਨਵਾਂਸ਼ਹਿਰ ਰੋਬੀ ਕੰਗ, ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ੰਜੀਵ ਚੇਚੀ, ਯੂਥ ਹਲਕਾ ਪ੍ਰਧਾਨ ਕਰਨਵੀਰ ਕਟਾਰੀਆ, ਕੌਂਸਲਰ ਜੈਜ਼ੀ ਚੌਧਰੀ, ਚੇਅਰਮੈਨ ਸੇਠੀ ਉਧਨੋਵਾਲ, ਚੈਅਰਮੈਨ ਬ੍ਰਗੇਡੀਅਰ ਰਾਜ ਕੁਮਾਰ, ਬੀ.ਸੀ. ਵਿੰਗ ਪ੍ਰਧਾਨ ਸ਼ਿਵ ਕਰਨ ਚੇਚੀ ਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ’ਚ 4 ਨਵੇਂ ਆਮ ਆਦਮੀ ਕਲੀਨਿਕ ਹੋਣਗੇ ਕਾਰਜਸ਼ੀਲ - ਸਿਵਲ ਸਰਜਨ ਅਗਲੀ ਖ਼ਬਰ ਟਰੱਕ ਨਾਲ ਟਕਰਾ ਕੇ ਕਾਰ ਹੋਈ ਹਾਦਸਾ ਗ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।