09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਲੋਂ ਲਿਆ ਜਾਂਦਾ ‘ਸਕੂਲ ਭਲਾਈ ਫੰਡ’ ਬਣਿਆ ਚਰਚਾ ਦਾ ਵਿਸ਼ਾ

ਅਜੀਤ ਡੈਸਕ 24-07-2026
ਨਵਾਂਸ਼ਹਿਰ, 23 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ) - ਇਥੇ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਇਕੱਠੇ ਹੋਕੇ ਸਕੂਲ ਦੇ ਸੁਚਾਰੂ ਪ੍ਰਬੰਧ ਲਈ ਵਿਚਾਰਾਂ ਕੀਤੀਆਂ ਗਈਆਂ। ਮੁੱਖ ਮੁੱਦਾ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ (ਪੁਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ) ਵੱਲੋਂ ਲਿਆ ਜਾਂਦਾ ਵਿਦਿਆਰਥੀਆਂ ਤੋਂ ਸਕੂਲ ਭਲਾਈ ਫੰਡ ਹੀ ਰਿਹਾ। ਵਰਨਣਯੋਗ ਹੈ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੇ ਸਕੂਲ ਵਲੋਂ ਲਏ ਜਾਂਦੇ ਫੰਡਾਂ ਦੀ ਪੜਤਾਲ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਵਿੱਚ ਇਕ ਪੜਤਾਲੀਆ ਕਮੇਟੀ ਦਾ ਗੱਠਨ ਕੀਤਾ ਸੀ। ਜਿਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਸੀ। ਸਕੂਲ ਮੁਖੀ ਵਲੋਂ ਲਿਆ ਗਿਆ ਸਕੂਲ ਭਲਾਈ ਫੰਡ ਵਾਪਸ ਕਰ ਦੇਣ ਲਈ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਵਿਖੇ ਬੁਲਾਇਆ ਗਿਆ ਸੀ। ਸਕੂਲ ਮੁਖੀ ਵਲੋਂ ਸੁਚੱਜੇ ਸਿੱਖਿਆ ਪ੍ਰਬੰਧ ਲਈ, ਖਾਲੀ ਪਈਆਂ ਅਸਾਮੀਆਂ ਆਦਿ ਬਾਰੇ ਸੁਣਨ ਉਪਰੰਤ ਬੱਚਿਆਂ ਦੇ ਮਾਪਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਬੱਚਿਆਂ ਦੇ ਭਵਿੱਖ ਲਈ ਉਹਨਾਂ ਦੇ ਨਾਲ ਹਨ। ਕੁੱਝ ਸ਼ਰਾਰਤੀ ਅਨਸਰਾਂ ਵਲੋਂ ਵਿਦਿਆਰਥੀਆਂ ਤੋਂ ਪ੍ਰਾਪਤ ਕੀਤੇ ਗਏ ਸਲਾਨਾ ਸਕੂਲ ਭਲਾਈ ਫੰਡਾਂ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਸਬੰਧੀ ਸਕੂਲ ਮੁਖੀ ਪ੍ਰਿੰਸੀਪਲ ਸਰਬਜੀਤ ਸਿੰਘ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਬੁਲਾਇਆ ਗਿਆ ਸੀ ਤਾਂ ਕਿ ਉਹ ਪ੍ਰਾਪਤ ਕੀਤਾ ਗਿਆ ਸਕੂਲ ਭਲਾਈ ਫੰਡ ਉਹਨਾਂ ਨੂੰ ਵਾਪਸ ਕਰ ਦੇਣਗੇ। ਪ੍ਰਿੰਸੀਪਲ ਨੇ ਦੱਸਿਆ ਕਿ ਸਕੂਲ ਵਿੱਚ ਇਸ ਸਮੇਂ ਪਹਿਲੀ ਤੋਂ ਬਾਹਰਵੀਂ (ਪਲੱਸ ਟੂ) ਤੱਕ 1480 ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਸਿੱਖਿਆ ਵਿਭਾਗ ਵਲੋਂ ਇਸ ਸਕੂਲ ਨੂੰ 81 ਅਸਾਮੀਆਂ (ਅਧਿਆਪਕ) ਦਿੱਤੀਆਂ ਹੋਈਆਂ ਹਨ ਜਿਹਨਾਂ ਵਿਚੋਂ 34 ਅਸਾਮੀਆਂ ਖਾਲੀ ਹਨ। 1982-83 ਵਿੱਚ ਇਥੋਂ ਦਾ ਪ੍ਰਾਇਮਰੀ ਵਿੰਗ ਸ਼ਿਫਟ ਹੋਕੇ ਕਿਲਾ ਮੁਹੱਲਾ ਨਵਾਂਸ਼ਹਿਰ ਵਿਖੇ ਚਲੇ ਜਾਣ ਕਾਰਨ ਬੰਦ ਹੋ ਗਿਆ ਸੀ। ਪ੍ਰਿੰਸੀਪਲ ਸਰਬਜੀਤ ਸਿੰਘ ਹੋਰਾਂ ਇੰਟਰਗ੍ਰੇਟਿਡ ਸਕੀਮ ਤਹਿਤ (ਨਰਸਰੀ ਤੋਂ ਪਲੱਸ ਟੂ) ਮੁੜ ਪ੍ਰਾਇਮਰੀ ਵਿੰਗ ਖੋਹਲ ਕੇ ਆਪਣੀ ਸੰਸਥਾ ਲਈ ਯੋਗ ਵਿਦਿਆਰਥੀਆਂ ਦੀ ਪ੍ਰਾਪਤੀ ਲਈ ਆਪਣੀ ਪਨੀਰੀ ਆਪ ਤਿਆਰ ਕਰਨ ਵੱਲ ਧਿਆਨ ਦਿਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਦੂਸਰੇ ਸਰਕਾਰੀ ਪ੍ਰਾਇਮਰੀ ਸਕੂਲ ਜਿਥੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ.ਪੀ.ਈ.ਓ) ਦੇ ਅਧੀਨ ਕੰਮ ਕਰਦੇ ਹਨ, ਇਹ ਸਕੂਲ ਸਿੱਧਾ ਪ੍ਰਿੰਸੀਪਲ ਦੀ ਨਿਗਰਾਨੀ ਹੇਠ ਹੁੰਦਾ ਹੈ ਅਤੇ ਉਹਨਾਂ ਤੋਂ ਹੀ ਤਨਖਾਹ ਵਗੈਰਾ ਪ੍ਰਾਪਤ ਕਰਦਾ ਹੈ। ਉਹਨਾਂ ਦੱਸਿਆ ਕਿ ਸਕੂਲ ਵਿੱਚ ਲੱਗੇ ਹੋਏ 125 ਸੀ. ਸੀ. ਟੀ. ਵੀ ਕੈਮਰੇ ਸਕੂਲ ਦੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਂਣ ਲਈ ਉਹਨਾਂ ਦੀ ਸਹਾਇਤਾ ਕਰ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਮੇਂ ਸਕੂਲ ਵਿੱਚ ਲੈਕਚਰਾਰ ਕਾਡਰ ਦੀਆਂ ਬਾਰਾਂ ਅਸਾਮੀਆਂ (ਹਿਸਟਰੀ -2, ਕਾਮਰਸ-2, ਫਿਜਿਕਸ -1, ਇੰਗਲਿਸ਼ -3, ਪੰਜਾਬੀ -1, ਹਿੰਦੀ -2, ਇਕਨੌਮਿਸਕ -1. ਅਸਾਮੀ) ਅਤੇ ਮਾਸਟਰ ਕਾਡਰ ਦੀਆਂ 11 ਅਸਾਮੀਆਂ (ਹਿਸਾਬ ਮਾਸਟਰ -3, ਪੰਜਾਬੀ-2, ਐਸ ਐਸ ਟੀ -3, ਏ. ਸੀ. ਟੀ -1, ਡੀ. ਪੀ. ਈ -2 ਅਸਾਮੀਆਂ) ਖ਼ਾਲੀ ਹਨ। ਇਸੇ ਤਰ੍ਹਾਂ ਹੀ ਵੋਕੇਸ਼ਨਲ ਦੇ ਸੱਤ ਟਰੇਡ ਚਲ ਰਹੇ ਹਨ, ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਦੀਆਂ ਨੌ ਅਸਾਮੀਆਂ ਵਿੱਚੋਂ ਅੱਠ ਖਾਲੀ ਹਨ। ਅਜਿਹੀ ਹਾਲਤ ਵਿੱਚ ਸਕੂਲ ਪ੍ਰਬੰਧ ਚਲਾਉਣਾ ਅਤੇ ਫਿਰ ਇਹ ਕਰ ਦਿਖਾਉਣਾ ਕਿ ਸਕੂਲ ਵਿੱਚ ਦਾਖਲਾ ਲੈਣ ਲਈ ਵਿਦਿਆਰਥੀਆਂ ਨੂੰ ਆਪਣੇ ਆਪ ਨੂੰ ਦਾਖ਼ਲੇ ਯੋਗ ਹੋਣ ਲਈ ਟੈਸਟਾਂ ਵਿਚੋਂ ਲੰਘ ਕੇ ਹੀ ਦਾਖਲਾ ਮਿਲਦਾ ਹੋਵੇ, ਜਿਥੇ ਇਸ ਮੁੱਦੇ (ਦਾਖਲਾ ਲੈਣ) ’ਤੇ ਕੋਈ ਸਿਫਾਰਸ਼ ਨਹੀਂ ਚੱਲਦੀ ਦੇ ਵਿਦਿਆਰਥੀਆਂ ਵਲੋਂ ਪੰਜਾਬ ਦੀ ਮੈਰਿਟ ਹੀ ਨਹੀਂ, ਰਾਸ਼ਟਰ ਪੱਧਰ ’ਤੇ ਵੀ ਨਾਂ ਪੈਦਾ ਕੀਤੇ ਜਾ ਰਹੇ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਤੋਂ ਸੈਕੰਡਰੀ ਵਿਭਾਗ ਦੇ ਪਲੱਸ ਵਨ ਅਤੇ ਪਲੱਸ ਟੂ ਦੇ ਸਾਇੰਸ ਕਮਰਸ ਵਿਦਿਆਰਥੀਆਂ ਤੋਂ 5000/- ਅਤੇ ਆਰਟਸ ਦੇ ਵਿਦਿਆਰਥੀਆਂ ਤੋਂ 4500/- ਰੁਪਏ ਅਤੇ ਨੌਵੀਂ ਦਸਵੀਂ ਦੇ ਵਿਦਿਆਰਥੀਆਂ ਲਈ 4000/-ਸਕੂਲ ਫੰਡ ਰੱਖਿਆ ਗਿਆ ਹੈ। ਇਹ ਸਕੂਲ ਭਲਾਈ ਫੰਡ ਦੀ ਰਾਸ਼ੀ ਜਿਹੜੇ ਵਿਦਿਆਰਥੀਆਂ ਤੋਂ ਨਹੀਂ ਲਈ ਜਾਂਦੀ ਵਿੱਚ ਮਾਤਾ-ਪਿਤਾ ਬਾਹਰੇ ਵਿਦਿਆਰਥੀਆਂ ਸਮੇਤ, ਜਿਹਨਾਂ ਬਚਿਆਂ ਦੇ ਮਾਤਾ ਪਿਤਾ ਦਾ ਤਲਾਕ ਹੋਇਆ ਹੋਵੇ, ਸਕੂਲ ਵਿੱਚ ਦੋ ਬੱਚੇ ਭੈਣ, ਭਰਾ, ਜਾਂ ਭਰਾ-ਭਰਾ ਪੜ੍ਹਦੇ ਹੋਣ ਅਤੇ ਜਿਹਨਾਂ ਦਾ ਪਰਿਵਾਰ ਕਿਸੇ ਨਾ ਮੁਰਾਦ ਬੀਮਾਰੀ ਦਾ ਸ਼ਿਕਾਰ ਹੋਵੇ ਇਲਾਜ ਕਰਵਾ ਰਹੇ ਹੋਣ ਨੂੰ ਉਪਰੋਕਤ ਨੂੰ ਸਹਾਇਤਾ ਫੰਡ ਤੋਂ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਂਦੀ ਹੈ। ਅਜਿਹੇ 150 ਦੇ ਲਗਪਗ ਵਿਦਿਆਰਥੀਆਂ ਲਈ ਇਸ ਭਲਾਈ ਫੰਡ ਵਿੱਚੋਂ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਉਹਨਾਂ ਨੂੰ ਇਹ ਵੀ ਦਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਪਾਸ ਵਿਦਿਆਰਥੀਆਂ ਸੈਕੰਡਰੀ ਵਿਭਾਗ ਦੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਤੋਂ 970/-ਅਤੇ ਮੈਡੀਕਲ ਦੇ ਵਿਦਿਆਰਥੀਆਂ ਤੋਂ 1020/- ਅਤੇ ਦੂਸਰੇ ਬੋਰਡਾਂ ਆਈ. ਸੀ. ਐਸ. ਈ ਬੋਰਡ ਅਤੇ ਸੀ. ਬੀ. ਐਸ. ਈ ਬੋਰਡ ਤੋਂ ਆਏ ਵਿਦਿਆਰਥੀਆਂ ਤੋਂ 1450/- ਫੀਸ ਸਰਕਾਰੀ ਨਿਯਮਾਂ ਅਨੁਸਾਰ ਪ੍ਰਾਪਤ ਕੀਤੀ ਜਾਂਦੀ ਹੈ, ਇਸ ਫੰਡ ਵਿਚ ਸ਼ਾਮਲ ਹੈ। ਉਸ ਵੇਲੇ ਹੋਰ ਵੀ ਹੈਰਾਨੀ ਹੁੰਦੀ ਹੈ ਜਦੋਂ ਪੰਜਾਬ ਵਿੱਚ ਜਿਥੇ ਪੰਜਾਬੀ ਲਾਜ਼ਮੀ ਵਿਸ਼ਾ ਵੀ ਹੈ 1480 ਵਿਦਿਆਰਥੀਆਂ ਜਿਹੜੇ ਇਕ-ਇਕ ਕਲਾਸ ਦੇ ਤਿੰਨ-ਤਿੰਨ, ਚਾਰ-ਚਾਰ ਸੈਕਸ਼ਨਾਂ ਵਿਚ ਵੰਡੇ ਹੋਏ ਬੈਠਦੇ ਹਨ ਨੂੰ ਪੰਜਾਬੀ ਪੜ੍ਹਾਉਣ ਵਾਲਾ ਮਾਸਟਰ ਕਾਡਰ ਦਾ ਸਿਰਫ਼ ਇਕ ਕਰਮਚਾਰੀ ਹੀ ਕਾਰਜਸ਼ੀਲ ਹੈ ਅਤੇ ਬਾਕੀ ਪੋਸਟਾਂ ਖਾਲੀ ਹਨ। ਉਹਨਾਂ ਇਹ ਵੀ ਦੱਸਿਆ ਕਿ ਮਾਪਿਆਂ ਦੀ ਜ਼ੋਰਦਾਰ ਮੰਗ ’ਤੇ ਇਸ ਸਕੂਲ ਭਲਾਈ ਫੰਡ ਵਿਚੋਂ ਰੱਖੇ ਗਏ 16 ਅਧਿਆਪਕਾਂ ਨੂੰ ਵਿਦਾ ਕਰ ਦਿੱਤਾ ਗਿਆ ਸੀ, ਨੂੰ ਮੁੜ ਜਲਦੀ ਵਾਪਸ ਬੁਲਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਰੋਟਰੀ ਕਲੱਬ ਬੰਗਾ ਦੇ ਨਵੇਂ ਪ੍ਰਧਾਨ ਸ਼ਰਨਜੀਤ ਸਿੰਘ ਦਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮਨਪ੍ਰੀਤ ਕੌਰ ਭਾਰਾਪੁਰ ਅਕਾਲੀ ਦਲ (ਬ) ਸਰਕਲ ਮਜਾਰੀ ਦੇ ਇਸਤਰੀ ਵਿੰਗ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।