ਮੁਕੰਦਪੁਰ, 23 ਜੁਲਾਈ (ਅਮਰੀਕ ਸਿੰਘ ਢੀਂਡਸਾ) - ਇਲਾਕੇ ’ਚ ਆਪਣੇ ਸੇਵਾ ਕਾਰਜਾਂ ਲਈ ਲਾਇਨ ਕਲੱਬ ਮੁਕੰਦਪੁਰ ਪ੍ਰਸਿੱਧ ਹੈ। ਸਾਲ 2025-2026 ਦੇ ਪ੍ਰਧਾਨ ਲਾਇਨ ਰਾਜੀਵ ਸ਼ਰਮਾ ਦੇ ਸੇਵਾ ਕਾਲ ਵਿੱਚ ਮਾਨਵਤਾ ਦੀ ਸੇਵਾ ਵਿੱਚ ਅਨੇਕਾਂ ਪ੍ਰੋਜੈਕਟ ਕੀਤੇ ਗਏ। ਇੱਕ ਸਨਮਾਨ ਸਮਾਗਮ ਦੇ ਵਿੱਚ ਵਧੀਆ ਸੇਵਾਵਾਂ ਦੇ ਲਈ ਲਾਇਨ ਰਜੀਵ ਸ਼ਰਮਾ ਨੂੰ ਸਮੁੱਚੇ ਲਾਇਨ ਕਲੱਬ ਮੁਕੰਦਪੁਰ ਦੀ ਟੀਮ ਵੱਲੋਂ ਵਧੀਆ ਪ੍ਰਧਾਨ ਦੀ ਉਪਾਧੀ ਨਾਲ ਸਨਮਾਨਿਆ ਗਿਆ। ਇਸ ਸਮੇਂ ਸਨਮਾਨ ਸਮਾਗਮ ਵਿੱਚ ਲਾਇਨ ਅਮਰਜੀਤ ਖਟਕੜ ਦੁਆਰਾ ਕਲੱਬ ਦੁਆਰਾ ਕੀਤੇ ਗਏ 2025-2026 ਦੇ ਪ੍ਰੋਜੈਕਟਾਂ ਨੂੰ ਸਨਮੁਖ ਰੱਖਿਆ ਤੇ ਲਾਇਨ ਗੁਰਮੁਖ ਸਿੰਘ ਦੁਆਰਾ ਕਲੱਬ ਦਾ ਬਜਟ ਪੇਸ਼ ਕੀਤਾ ਗਿਆ। ਲਾਇਨ ਬਲਜਿੰਦਰ ਬਿੱਲਾ ਦੁਆਰਾ ਪੀ. ਆਰ. ਓ. ਦੀ ਸਕਰੈਪ ਬੁੱਕ ਕਲੱਬ ਦੇ ਸਨਮੁੱਖ ਕੀਤੀ। ਸਾਰੇ ਕਲੱਬ ਦੇ ਮੈਂਬਰਾਂ ਵੱਲੋਂ ਸਾਰੀ ਟੀਮ ਦੇ ਲਈ ਭਰਪੂਰ ਸ਼ਲਾਘਾ ਕੀਤੀ। ਅੰਤ ਵਿੱਚ ਪ੍ਰਧਾਨ ਰਜੀਵ ਸ਼ਰਮਾ ਨੇ ਕਲੱਬ ਦੇ ਸਾਰੇ ਮੈਂਬਰਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਆਖਰ ਵਿੱਚ ਰਜੀਵ ਸ਼ਰਮਾ ਨੇ ਕਲੱਬ ਦੀ ਪਰੰਪਰਾ ਦੇ ਅਨੁਸਾਰ ਸਿੰਬਲ ਆਫ ਅਥਾਰਟੀ ਗੈਬਲ ਮੌਜੂਦਾ ਪ੍ਰਧਾਨ ਲਾਇਨ ਰਾਜ ਕੁਮਾਰ ਨੂੰ ਸਪੁਰਦ ਕੀਤਾ। ਇਸ ਸਮੇਂ ਲਾਇਨ ਰਾਜ ਕੁਮਾਰ ਪ੍ਰਧਾਨ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਦਾ ਸਾਥ ਮੰਗਿਆ ਤਾਂ ਕਿ ਉਹ ਆਪਣੇ ਸੇਵਾ ਕਾਲ ਨੂੰ ਯਾਦਗਾਰ ਸਾਲ ਬਣਾ ਸਕਣ। ਇਸ ਸਮੇਂ ਕਲੱਬ ਸਕੱਤਰ ਵਲੋਂ ਅਗਲੇ ਪੰਜਾਂ ਮਹੀਨਿਆਂ ਦਾ ਸੇਵਾ ਪ੍ਰੋਜੈਕਟਾਂ ਦਾ ਪਲਾਨ ਵੀ ਤਿਆਰ ਕੀਤਾ ਗਿਆ। ਇਸ ਸਮੇਂ ਸਮਾਗਮ ਵਿੱਚ ਅਮਰਜੀਤ ਖਟਕੜ ਸੈਕਟਰੀ ਕਲੱਬ, ਕੁਲਦੀਪ ਰਾਮ ਸੀਨੀਅਰ ਮੀਤ ਪ੍ਰਧਾਨ, ਧਰਿੰਦਰ ਬੱਧਣ ਮੀਤ ਪ੍ਰਧਾਨ, ਗੁਰਪਾਲ ਸਿੰਘ, ਗੁਰਮੁਖ ਸਿੰਘ, ਬਲਜਿੰਦਰ ਬਿੱਲਾ, ਗੁਰਮੁਖ ਸਿੰਘ, ਜਸਬੀਰ ਸਿੰਘ, ਪਰਮਜੀਤ ਰੋਹੇਲਾ, ਹਰੀਸ਼ ਕਟਾਰੀਆ, ਤਰਨਜੀਤ ਕਟਾਰੀਆ, ਗੁਰਪਾਲ ਸਿੰਘ, ਮਦਨ ਲਾਲ, ਬਲਜੀਤ ਸਿੰਘ ਰਟੈਂਡਾ, ਮੋਹਨ ਲਾਲ ਬੀਕਾ, ਅਮਨ ਅਨੰਦ, ਜਸਪ੍ਰੀਤ ਸਿੰਘ, ਹਰਦੇਵ ਰਾਮ, ਕਸ਼ਮੀਰ ਸਿੰਘ, ਹਰਵਿੰਦਰ ਮਡੇਰ ਤੇ ਹੋਰ ਵੀ ਹਾਜ਼ਰ ਸਨ।