12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਐਕਟਿਵਾ ਨੂੰ ਬਚਾਉਂਦੀ ਹੋਈ ਕਰੇਟਾ ਗੱਡੀ ਨੇ ਢਾਹਿਆ ਮਿੰਨੀ ਬੱਸ ਅੱਡਾ

ਅਜੀਤ ਡੈਸਕ 20-07-2026

ਉੜਾਪੜ/ਲਸਾੜਾ, 19 ਜੁਲਾਈ (ਲਖਵੀਰ ਸਿੰਘ ਖੁਰਦ)- ਫਿਲੌਰ-ਨਵਾਂਸਹਿਰ ਸੜਕ ‘ਤੇ ਲਸਾੜਾ ਨਜ਼ਦੀਕ ਇੱਕ ਕਰੇਟਾ ਗੱਡੀ ਉਸ ਸਮੇਂ ਹਾਦਸਾ ਗ੍ਰਸਤ ਹੋ ਗਈ, ਜਦੋਂ ਉਹਨਾਂ ਅੱਗੇ ਜਾ ਰਹੀ ਇੱਕ ਐਕਟਿਵਾ ਚਾਲਕ ਵਲੋਂ ਅਚਾਨਕ ਹੀ ਪਿੰਡ ਵੱਲ ਆਪਣੀ ਐਕਟਿਵਾ ਮੋੜ ਦਿੱਤੀ ਗਈ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਗੱਡੀ ਮਿੰਨੀ ਬੱਸ ਅੱਡੇ ਵਿੱਚ ਬਣੇ ਇੱਕ ਕਮਰੇ ਨੂੰ ਢਾਹੁੰਦੀ ਹੋਈ ਦਰੱਖਤ ਨਾਲ ਜਾ ਟਕਰਾਈ। ਜਿਸ ਨਾਲ ਗੱਡੀ ਮੂਹਰਿਉਂ ਬੁਰੀ ਤਰਾਂ ਨੁਕਸਾਨੀ ਗਈ ਅਤੇ ਕਾਰ ਚਾਲਕ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਗੱਡੀ ਤੇ ਐਕਟਿਵਾ ਸਕੂਟਰੀ ਦੋਵੇਂ ਫਿਲੌਰ ਸਾਇਡ ਤੋਂ ਹੀ ਆ ਰਹੇ ਸਨ। ਮੌਕੇ ‘ਤੇ ਖੜੇ ਲਸਾੜਾ ਪਿੰਡ ਦੇ ਹੀ ਕੁੱਝ ਵਿਆਕਤੀਆਂ ਨੇ ਦੱਸਿਆ ਕਿ ਕਰੇਟਾ ਗੱਡੀ ਜੋ ਪਿੰਡ ਸੇਲਕਿਆਣਾ ਦੀ ਹੈ ਤੇ ਇਸਨੂੰ ਮੰਥਨ ਪਾਲ ਪੁੱਤਰ ਰਜਿੰਦਰ ਪਾਲ ਚਲਾ ਰਿਹਾ ਸੀ। ਕਾਰ ਚਾਲਕ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਪਰ ਐਕਟਿਵਾ ਚਾਲਕਾਂ ਦਾ ਕੋਈ ਪਤਾ ਨਹੀਂ ਲੱਗਾ।

ਪਿਛਲੀ ਖ਼ਬਰ ਭੇਦਭਰੇ ਹਾਲਾਤਾਂ ਵਿੱਚ ਨਹਿਰ ਵਿੱਚੋਂ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਵੱਲੋਂ ਵਿਸ਼ੇਸ਼ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।