20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਐਡਵੋਕੇਟ ਸੰਜੀਵ ਚੇਚੀ ਦਾ ਜ਼ਿਲ੍ਹਾ ਪ੍ਰਧਾਨ ਬਣਨ ’ਤੇ ਦੂਨ ਗੁੱਜਰ ਵੈੱਲਫੇਅਰ ਸਭਾ ਵਲੋਂ ਸਨਮਾਨ

ਅਜੀਤ ਡੈਸਕ 16-07-2026

ਟੱਪਰੀਆਂ ਖੁਰਦ, 15 ਜੁਲਾਈ (ਬੂਥਗੜ੍ਹੀਆ, ਹਰਸਿਮਰਨ ਜੋਤ ਸਿੰਘ ਕਲੇਰ)- ਵਿਧਾਨ ਸਭਾ ਹਲਕਾ ਬਲਾਚੌਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਵ-ਨਿਯੁਕਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਣੇ ਐਡਵੋਕੇਟ ਸੰਜੀਵ ਚੇਚੀ ਦਾ ਜ਼ਿਲ੍ਹਾ ਪ੍ਰਧਾਨ ਬਣਨ ‘ਤੇ ਦੂਨ ਗੁੱਜਰ ਵੈਲਫੇਅਰ ਸਭਾ ਦੇ ਵੱਲੋਂ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਹੁੰਚੇ ਦੂਨ ਗੁੱਜਰ ਵੈਲਫੇਅਰ ਸਭਾ ਦੇ ਪ੍ਰਧਾਨ ਜੀਵਨ ਕੁਮਾਰ ਸੰਜੂ, ਸ਼ੁਭਾਸ ਰਾਮਪੁਰ, ਸੋਹਣ ਲਾਲ ਚੇਚੀ, ਡਾ. ਵਿਜੇ ਕੁਮਾਰ, ਮਹਿੰਦਰਪਾਲ ਕੋਹਲੀ ਆਦਿ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਗੁੱਜਰ ਨੌਜਵਾਨ ਆਗੂ ਸਾਡੇ ਛੋਟੇ ਭਰਾ ਐਡਵੋਕੇਟ ਸੰਜੀਵ ਚੇਚੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਮਿਲਣ ਦੇ ਨਾਲ ਦੂਨ ਗੁੱਜਰ ਵੈਲਫੇਅਰ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਆਗੂਆਂ ਨੇ ਕਿਹਾ ਕਿ ਐਡਵੋਕੇਟ ਸੰਜੀਵ ਚੇਚੀ ਜੋ ਕਿ ਪੜ੍ਹੇ-ਲਿਖੇ ਇਮਾਨਦਾਰ ਤੇ ਯੂਥ ਆਗੂ ਹਨ, ਜਿਨ੍ਹਾਂ ਨੇ ਹਲਕਾ ਬਲਾਚੌਰ ਦੇ ਅੰਦਰ ਥੋੜ੍ਹੇ ਹੀ ਸਮੇਂ ਦੇ ਦੌਰਾਨ ਪਿੰਡ-ਪਿੰਡ ਦੇ ਅੰਦਰ ਬੈਠਕਾਂ ਕਰਕੇ ਅਪਣੀ ਵੱਖਰੀ ਪਹਿਛਾਣ ਨੂੰ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਦੀ ਇਸ ਮਿਹਨਤ ਦੇ ਸਦਕਾ ਹੀ ਪਾਰਟੀ ਹਾਈਕਮਾਡ ਦੇ ਵੱਲੋਂ ਉਨ੍ਹਾਂ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਦੀ ਕਮਾਂਡ ਸੌਂਪੀ ਗਈ ਹੈ। ਇਸ ਮੌਕੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਸੰਜੀਵ ਚੇਚੀ ਵੱਲੋਂ ਸਮੂਹ ਦੂਣ ਗੁੱਜਰ ਵੈਲਫੇਅਰ ਸਭਾ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਹਲਕੇ ਦੇ ਵਿੱਚ ਸਮੂਹ ਭਾਈਚਾਰੇ ਦੀ ਮਦਦ ਦੇ ਸਦਕਾ ਇਸ ਮੁਕਾਮ ਤੱਕ ਪਹੁੰਚਿਆ ਹਾਂ। ਪਾਰਟੀ ਵੱਲੋਂ ਜੋ ਵੀ ਮੈਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿੰਮੇਵਾਰੀ ਸੌਪੀ ਹੈ, ਉਸ ਜਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਇਆ ਜਾਵੇਗਾ।

ਪਿਛਲੀ ਖ਼ਬਰ ਪੰਜਾਬ ਭਰ ਵਿੱਚ ਕਮਿਊਨਟੀ ਹੈਲਥ ਅਫ਼ਸਰ ਅੱਜ ਤੋਂ ਕਰਨਗੇ ਅਣਮਿੱਥੇ ਸਮੇਂ ਲਈ ਹੜਤਾਲ ਅਗਲੀ ਖ਼ਬਰ ਪ੍ਰਵਾਸੀ ਬਲਜਿੰਦਰ ਲੰਗੇਰੀ ਨੇ ਲਾਇਬ੍ਰੇਰੀ ਨੂੰ ਪੰਜ ਹਜ਼ਾਰ ਰੁਪਏ ਦੀਆਂ ਪੁਸਤਕਾਂ ਕੀਤੀਆਂ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।