14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੰਤੁਨਲ ਵਿਗੜਨ ਨਾਲ ਮੋਟਰਸਾਈਕਲ ਹਾਦਸਾਗ੍ਰਸਤ, ਚਾਲਕ ਗੰਭੀਰ ਜ਼ਖਮੀ

ਅਜੀਤ ਡੈਸਕ 14-07-2026

 ਕਾਠਗੜ੍ਹ, 13 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ)- ਰੋਪੜ-ਬਲਾਚੌਰ ਨੈਸ਼ਨਲ ਹਾਈਵੇ ‘ਤੇ ਨੇੜੇ ਸਾਹਿਬ ਢਾਬਾ ਪਿੰਡ ਸੁੱਧਾਮਾਜਰਾ ਦੇ ਕੋਲ ਐਕਸੀਡੈਂਟ ਹੋਣ ਦਾ ਸਮਾਚਾਰ ਹੈ। ਐਸ.ਐਸ.ਐਫ. ਟੀਮ ਦੇ ਇੰਚਾਰਜ ਏ.ਐਸ.ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਐਕਸੀਡੈਂਟ ਹੋ ਗਿਆ ਹੈ ਤਾਂ ਉਨ੍ਹਾਂ ਨੇ ਤਰੁੰਤ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਯੂ.ਪੀ 93 ਸੀ.ਈ 1560 ਜਿਸਨੂੰ ਕੇ ਰਣਜੀਤ ਪੁੱਤਰ ਵਿਜੈ, ਝਾਂਸੀ ਚਲਾ ਰਿਹਾ ਸੀ ਜੋ ਕੇ ਰੋਪੜ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ। ਜਦੋਂ ਇਹ ਸਾਹਿਬ ਢਾਬੇ ਦੇ ਨਜ਼ਦੀਕ ਪਹੁੰਚਿਆਂ ਤਾਂ ਅਚਾਨਕ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਮੋਟਰਸਾਈਕਲ ਬੇਕਾਬੂ ਹੋ ਕੇ ਰੈਲਿੰਗ ‘ਤੇ ਚੜ੍ਹ ਕੇ ਨਹਿਰ ਵਾਲੀ ਸਾਈਡ ਜਾ ਡਿੱਗਿਆ ਜਿਸ ਵਿੱਚ ਮੋਟਰਸਾਈਕਲ ਚਾਲਕ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਕੇ ਐਸ.ਐਸ.ਐਫ. ਟੀਮ ਵਲੋਂ 108 ਐਂਬੁਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਬਲਾਚੌਰ ਪਹੁੰਚਾਇਆ ਗਿਆ। ਹਾਦਸੇ ਵਿੱਚ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ।

ਪਿਛਲੀ ਖ਼ਬਰ ਰਾਹੋਂ–ਮਾਛੀਵਾੜਾ ਰੋਡ ’ਤੇ ਕਾਰ ਤੇ ਟਰੈਕਟਰ ਦੀ ਜ਼ਬਰਦਸਤ ਟੱਕਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਥਾਂ ’ਚ ਹੀ ਸੁਰੱਖਿਅਤ ਹੈ ਪੰਜਾਬ ਦਾ ਭਵਿੱਖ - ਹਨੀ ਟੌਂਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।