09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਟੁੱਟੇ ਹੋਏ ਸੀਵਰੇਜ ਦੇ ਮੇਨ ਹੋਲ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 12-07-2026
ਨਵਾਂਸ਼ਹਿਰ, 11 ਜੁਲਾਈ (ਦੀਦਾਰ ਸਿੰਘ ਸ਼ੇਤਰਾ) - ਨਵਾਂਸ਼ਹਿਰ ਨਗਰ ਕੌਂਸਲ ਦੇ ਅਧਿਕਾਰ ਖੇਤਰ ’ਚ ਸੀਵਰੇਜ ਦੇ ਨੰਗੇ ਅਤੇ ਟੁੱਟੇ ਹੋਏ ਮੇਨ ਹੋਲ ਕਿਸੇ ਵੇਲੇ ਵੀ ਕਿਸੇ ਵੱਡੇ ਜਾਨ ਲੇਵਾ ਹਾਦਸੇ ਦਾ ਸਬੱਬ ਬਣ ਸਕਦੇ ਹਨ। ਅਜਿਹਾ ਉਸ ਸਮੇਂ ਹੋਰ ਵੀ ਹੈਰਾਨੀ ਪੈਦਾ ਕਰਦਾ ਹੈ ਕਿ ਇਹ ਨੰਗਾ ਮੇਨ ਹੋਲ ਹਲਕਾ ਬੰਗਾ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਇੱਕ ਅਹਿਮ ਅਦਾਰੇ ਦੇ ਚੇਅਰਮੈਨ ਡਾਕਟਰ ਸੁਖਵਿੰਦਰ ਸੁੱਖੀ ਦੇ ਘਰ ਅੱਗੇ ਮੁੱਖ ਦੁਆਰ ਤੋਂ ਕੁੱਝ ਹੀ ਫੁੱਟ ਦੂਰੀ ’ਤੇ ਗੁਰਦੁਆਰਾ ਗੁਰੂ ਅੰਗਦ ਨਗਰ ਵਾਲੀ ਗਲੀ ਨੰਬਰ 2 ਵਿਚ ਹੈ। ਇਸ ਸਬੰਧੀ ਜਦੋਂ ਮੁਹੱਲਾ ਵਾਸੀਆਂ ਵਲੋਂ ਵਾਰਡ ਦੀ ਕੌਂਸਲਰ ਬੀਬੀ ਨਾਲ਼ ਗੱਲ ਕੀਤੀ ਤਾਂ ਉਸ ਨੇ ਸਪਸ਼ਟ ਸ਼ਬਦਾਂ ’ਚ ਆਖਿਆ ਕਿ ਜਿਹਨਾਂ ਦੀ ਸਰਕਾਰ ਹੈ ਉਹਨਾਂ ਨੂੰ ਕਿਉਂ ਨਹੀਂ ਆਖਦੇ। ਸੇਵਾ ਮੁਕਤ ਪ੍ਰਿੰਸੀਪਲ ਅਤੇ ਹਲਕਾ ਵਿਧਾਇਕ ਦੇ ਘਰਾਂ ਵਿਚਕਾਰ ਪਿਛਲੇ ਲੰਬੇ ਸਮੇਂ ਦਾ ਉੱਖੜਿਆ ਹੋਇਆ ਇਹ ਮੇਨ ਹੋਲ ਬਰਸਾਤ ਦੇ ਦਿਨਾਂ ਵਿੱਚ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਅਜਿਹੇ ਹੀ ਕਈ ਮੇਨਹੋਲ ਢੱਕਣਾਂ ਦੀ ਹਾਲਤ ਮੁਹੱਲਾ ਵਿਕਾਸ ਨਗਰ, ਸਲੋਹ ਰੋਡ ਦੀ ਹੈ। ਬਰਸਾਤੀ ਮੌਸਮ ਹੋਣ ਕਾਰਨ ਇਹ ਨੰਗੇ ਮੇਨ ਹੋਲ ਪਹਿਲ ਦੇ ਆਧਾਰ ’ਤੇ ਠੀਕ ਕਰਵਾਏ ਜਾਣ।
ਪਿਛਲੀ ਖ਼ਬਰ ਲਾਇਨਜ਼ ਕਲੱਬ ਬੰਗਾ ਮਹਿਕ ਵਲੋਂ ਮੁਫਤ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਅਗਲੀ ਖ਼ਬਰ ਟੌਂਸਾ ਵਿਖੇ ਸਾਲਾਨਾ ਜੋੜ ਮੇਲੇ ਦੌਰਾਨ ‘ਆਪ’ ਆਗੂ ਅਸ਼ੋਕ ਕਟਾਰੀਆ ਨੇ ਪੀਰ ਬਾਬਾ ਦੌਲਤ ਸ਼ਾਹ ਦੇ ਦਰਬਾਰ ’ਚ ਟੇਕਿਆ ਮੱਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।