14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੋਜੇਵਾਲ ਕਾਲਜ ਦੇ ਵਿਦਿਆਰਥੀ ਸਤਿੰਦਰ ਕੁਮਾਰ ਨੂੰ ਮਿਲਿਆ ਬੈੱਸਟ ਵਲੰਟੀਅਰ ਐਵਾਰਡ

ਅਜੀਤ ਡੈਸਕ 11-07-2026
ਪੋਜੇਵਾਲ ਸਰਾਂ, 10 ਜੁਲਾਈ (ਨਵਾਂਗਰਾਈ) - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ‘ਯੂਥ ਲੀਡਰਸ਼ਿਪ ਵਿਭਾਗ’ ਵਲੋਂ ਯੂਥ ਲੀਡਰਸ਼ਿਪ ਕੈਂਪ ਦਾ ਪ੍ਰਬੰਧ ਕੀਤਾ ਗਿਆ। ਕੈਂਪ ਦੀ ਅਗਵਾਈ ‘ਯੂਥ ਲੀਡਰਸ਼ਿਪ ਵਿਭਾਗ’ ਦੇ ਡਾਇਰੈਕਟਰ ਡਾ. ਸੁਖਜਿੰਦਰ ਸਿੰਘ ਰਿਸ਼ੀ ਨੇ ਆਪਣੀ ਸਮੂਹ ਟੀਮ ਨਾਲ ਮਿਲ ਕੇ ਕੀਤੀ। ਕੈਂਪ ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਬੰਧਤ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਲੀਡਰਸ਼ਿਪ, ਟੀਮ ਵਰਕ, ਸ਼ਖਸੀਅਤ ਵਿਕਾਸ, ਸੰਚਾਰ ਕੌਸ਼ਲ, ਸਮਾਜਿਕ ਜ਼ਿੰਮੇਵਾਰੀ ਤੇ ਮਾਨਸਿਕ ਸਿਹਤ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ, ਵਰਕਸ਼ਾਪਾਂ ਅਤੇ ਸੈਸ਼ਨ ਕਰਵਾਏ ਗਏ। ਕੈਂਪ ਵਿੱਚ ਐੱਮ.ਬੀ.ਜੀ. ਸਰਕਾਰੀ ਕਾਲਜ ਪੋਜੇਵਾਲ ਦੇ ਚਾਰ ਵਿਦਿਆਰਥੀਆਂ ਭਾਵਨਾ, ਹਰਪ੍ਰੀਤ ਕੌਰ, ਬਿਸ਼ਾਲ ਸਿੰਘ ਅਤੇ ਸਤਿੰਦਰ ਕੁਮਾਰ ਨੇ ਕਾਲਜ ਦੀ ਨੁਮਾਇੰਦਗੀ ਕੀਤੀ। ਖਾਸ ਤੇ ਮਾਣ ਵਾਲੀ ਗੱਲ ਇਹ ਹੈ ਕਿ ਇਸ ਕੈਂਪ ’ਚ ਕਾਲਜ ਦੇ ਵਿਦਿਆਰਥੀਆਂ ਵਲੋਂ ‘ਬੈਸਟ ਵਲੰਟੀਅਰ ਐਵਾਰਡ’ ਪ੍ਰਾਪਤ ਕੀਤਾ ਗਿਆ। ਇਹ ਐਵਾਰਡ ਸਤਿੰਦਰ ਕੁਮਾਰ ਵਲੋਂ ਪ੍ਰਾਪਤ ਕੀਤਾ ਗਿਆ। ਇਹ ਸਨਮਾਨ ਐੱਮ.ਬੀ.ਜੀ. ਸਰਕਾਰੀ ਕਾਲਜ ਪੋਜੇਵਾਲ ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦੀ ਗੱਲ ਹੈ। ਕੈਂਪ ਤੋਂ ਵਾਪਸੀ ਉਪਰੰਤ ਐੱਮ.ਬੀ.ਜੀ. ਸਰਕਾਰੀ ਕਾਲਜ, ਪੋਜੇਵਾਲ ਵਿਖੇ ਭਾਗ ਲੈਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਨੀਸ਼ ਕੁਮਾਰ, ਸਮੂਹ ਅਧਿਆਪਕਾਂ ਅਤੇ ਇਲਾਕੇ ਦੇ ਸਾਬਕਾ ਸਰਪੰਚ ਧਰਮ ਚੰਦ ਤੇ ਮੌਜੂਦਾ ਸਰਪੰਚ ਪਵਨ ਕੁਮਾਰ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ। ਵਿਸ਼ੇਸ਼ ਤੌਰ ’ਤੇ ਸਤਿੰਦਰ ਕੁਮਾਰ ਨੂੰ ਮਿਲੇ ‘ਬੈਸਟ ਵਲੰਟੀਅਰ ਐਵਾਰਡ’ ਨੂੰ ਕਾਲਜ ਲਈ ਮਾਣ ਵਾਲੀ ਉਪਲਬਧੀ ਦੱਸਦਿਆਂ ਭਵਿੱਖ ਵਿੱਚ ਇਸੇ ਤਰ੍ਹਾਂ ਮਿਹਨਤ ਤੇ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।
ਪਿਛਲੀ ਖ਼ਬਰ ਸੇਵਾ-ਮੁਕਤ ਕਰਮਚਾਰੀ ਐਸੋਸੀਏਸ਼ਨ ਦੀ ਮੀਟਿੰਗ ’ਚ ਸਮਾਜਿਕ ਮੁੱਦਿਆਂ ’ਤੇ ਗੰਭੀਰ ਚਰਚਾ ਅਗਲੀ ਖ਼ਬਰ ਗੁਰੂ ਰਾਮਦਾਸ ਸਕੂਲ ਵਿਖੇ ਧਾਰਮਿਕ ਪ੍ਰੀਖਿਆ ’ਚੋਂ ਅੱਵਲ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।