12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਿੰਡ ਜੀਂਦੋਵਾਲ ਵਿਖੇ ਆਮਦ ਸੰਬੰਧੀ ਦੋ ਦਿਨਾਂ ਗੁਰਮਤਿ ਸਮਾਗਮ ਕਰਵਾਏ

ਅਜੀਤ ਡੈਸਕ 06-07-2026
ਬੰਗਾ, 5 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਗਰ ਜੀਂਦੋਵਾਲ ਵਿਖੇ ਪਵਿੱਤਰ ਚਰਨ ਪਾਉਣ ਦੀ ਖੁਸ਼ੀ ’ਚ ਦੋ ਦਿਨਾ ਮਹਾਨ ਸਾਲਾਨਾ ਜੋੜ ਮੇਲਾ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮਾਂ ਦੀ ਅਰੰਭਤਾ ’ਤੇ ਸਜੇ ਦੀਵਾਨ ਵਿੱਚ ਕੀਰਤਨੀਏ ਭਾਈ ਜੀਤ ਸਿੰਘ, ਭਾਈ ਹਰਜਿੰਦਰ ਸਿੰਘ ਤੇ ਭਾਈ ਅਸ਼ੋਕ ਅਟਾਰੀ ਵਾਲਿਆਂ ਦੇ ਜਥੇ ਵੱਲੋਂ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥ ਦੇ ਮਹਾਨ ਵਿਦਵਾਨ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਾਨ ਜੀਵਨ ਇਤਿਹਾਸ ਦੀ ਸਾਂਝ ਸੰਗਤਾਂ ਨਾਲ ਪਾਈ। ਦਿਨ ਦੇ ਸਮਾਗਮਾਂ ’ਚ ਸਭ ਤੋਂ ਪਹਿਲਾਂ ਅਖੰਡ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਜਥਿਆਂ ਵੱਲੋਂ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵਿਸ਼ੇਸ਼ ਤੌਰ ’ਤੇ ਪਹੁੰਚੇ ਗਿਆਨੀ ਜਰਨੈਲ ਸਿੰਘ ਬੈਂਸ ਲਲੀਆਂ ਵਾਲਿਆਂ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰੂ ਸਾਹਿਬ ਜੀ ਦੇ ਇਤਿਹਾਸ ਨਾਲ ਜੋੜਿਆ। ਨਗਰ ਨਿਵਾਸੀ ਪਿੰਡ ਜੀਂਦੋਵਾਲ ਦੀਆਂ ਸਮੂਹ ਸੰਗਤਾਂ ਵੱਲੋਂ ਐਨ.ਆਰ.ਆਈ. ਵੀਰਾਂ ਅਤੇ ਇਲਾਕਾ ਬੰਗਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਉਪਰਾਲੇ ਕੀਤੇ ਗਏ। ਇਸ ਮੌਕੇ ਗਿਆਨੀ ਪਲਵਿੰਦਰ ਸਿੰਘ, ਗਿਆਨੀ ਦੇਸਾ ਸਿੰਘ, ਗਿਆਨੀ ਦਲਜੀਤ ਸਿੰਘ ਕਲੇਰਾਂ, ਮੈਨੇਜਰ ਭੁਪਿੰਦਰ ਸਿੰਘ, ਨੰਬਰਦਾਰ ਅਮਰੀਕ ਸਿੰਘ, ਲਖਵੀਰ ਸਿੰਘ, ਅਮਰਜੀਤ ਸਿੰਘ ਸੈਕਟਰੀ, ਪਰਮਜੀਤ ਸਿੰਘ, ਜੋਗਾ ਸਿੰਘ, ਕੁਲਵਿੰਦਰ ਸਿੰਘ, ਜਗਜੀਤ ਸਿੰਘ ਸ਼ੀਰਾ, ਪੰਚ ਜਸਪ੍ਰੀਤ ਸਿੰਘ ਜੱਸਾ, ਪੰਚ ਹਰਦੀਪ ਕੌਰ, ਨੰਬਰਦਾਰ ਰਣਜੀਤ ਸਿੰਘ, ਦਾਰਾ ਸਿੰਘ, ਸਰਪੰਚ ਸ਼੍ਰੀਮਤੀ ਸੰਤੋਸ਼ ਕੁਮਾਰੀ, ਤਰਸੇਮ ਰਾਮ, ਕੁਲਵੰਤ ਰਾਮ, ਰੇਸ਼ਮ ਸਿੰਘ ਝਿੱਕਾ, ਸੁਖਵਿੰਦਰ ਸਿੰਘ ਗੋਬਿੰਦਪੁਰੀ, ਅਵਤਾਰ ਸਿੰਘ, ਬਲਵੀਰ ਸਿੰਘ ਝਿੱਕਾ, ਮਾਸਟਰ ਪਰਮਜੀਤ ਸਿੰਘ ਜੌਹਰ, ਤਰਲੋਕ ਸਿੰਘ ਫਲੋਰਾ, ਐਡਵੋਕੇਟ ਰਵਿੰਦਰ ਸਿੰਘ, ਬਾਬਾ ਰੇਸ਼ਮ ਸਿੰਘ, ਰੁਪਿੰਦਰ ਕੌਰ, ਤਜਿੰਦਰ ਕੌਰ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸੇਵਾ ਕਰਕੇ ਅਤੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪਰਮਜੀਤ ਸਿੰਘ ਰੋਮੀ ਦੇ ਦੱਸਣ ਅਨੁਸਾਰ 26 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ।
ਪਿਛਲੀ ਖ਼ਬਰ ਅਕਾਲੀ ਦਲ ਦੀ ਮਜ਼ਬੂਤੀ ਲਈ ਵਰਕਰਾਂ ਨਾਲ ਘਰ-ਘਰ ਜਾ ਕੇ ਕੀਤਾ ਜਾ ਰਿਹਾ ਸੰਪਰਕ - ਹਨੀ ਟੌਂਸਾ ਅਗਲੀ ਖ਼ਬਰ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਤੇ ਉਨ੍ਹਾਂ ਦੇ ਪਤੀ ਨੇ ਐਸ.ਆਈ. ਆਰ. ਸੰਬੰਧੀ ਆਪਣੇ ਗਣਨਾ ਫਾਰਮ ਬੀ.ਐਲ.ਓ. ਕੋਲ ਜਮ੍ਹਾਂ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।