08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੀ ਸੜਕ ਦੀ ਹਾਲਤ ਹੋਈ ਤਰਸਯੋਗ

ਅਜੀਤ ਡੈਸਕ 03-07-2026

ਮਜਾਰੀ/ਸਾਹਿਬਾ, 1 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਮਹਿੰਦਪੁਰ ਅੱਡੇ ਤੋਂ ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੀ ਸੜਕ ਦੀ ਪਿੰਡ ਬੜਵਾ-ਬਘੌਰਾਂ ਤੱਕ ਹਾਲਤ ਤਰਸਯੋਗ ਬਣੀ ਹੋਈ ਹੈ, ਇਸ ਵਿੱਚ ਥਾਂ-ਥਾਂ ਟੋਏ ਬਣ ਚੁੱਕੇ ਹਨ। ਕਈ ਰਾਹਗੀਰ ਗੰਭੀਰ ਸੱਟਾਂ ਵੀ ਲਗਵਾ ਚੁੱਕੇ ਹਨ, ਇਹ ਟੁੱਟੀ ਸੜਕ ਲੁੱਟਾਂ-ਖੋਹਾਂ ਕਰਨ ਵਾਲਿਆਂ ਲਈ ਬਰਦਾਨ ਸਾਬਿਤ ਹੋ ਰਹੀ ਹੈ। ਇਸ ਸੜਕ ਵੱਲ ਸਰਕਾਰ ਵਲੋਂ ਉੱਕਾ ਹੀ ਧਿਆਨ ਨਹੀ ਦਿਤਾ ਜਾ ਰਿਹਾ। ਇਹ ਸੜਕ ਪੰਜਾਬ ਮੰਡੀ ਬੋਰਡ ਕੋਲ ਦੋ ਸਬ-ਡਵੀਜ਼ਨਾਂ ਬਲਾਚੌਰ ਅਤੇ ਨਵਾਂਸ਼ਹਿਰ ਵਿਚ ਪੈਂਦੀ ਹੈ। ਇਸ ਸੜਕ ਨੂੰ ਦੋਵਾਂ ਸਬ-ਡਵੀਜ਼ਨਾਂ ਵਲੋਂ ਇਕੋ ਸਮੇਂ ਨਹੀ ਬਣਾਇਆ ਜਾਂਦਾ ਜਿਸ ਕਾਰਨ ਇੱਕ ਪਾਸਾ ਹਮੇਸ਼ਾਂ ਟੁੱਟਿਆ ਹੀ ਰਹਿੰਦਾ ਹੈ। ਮਹਿੰਦਪੁਰ ਅੱਡੇ ਤੋਂ ਹੀ ਸੜਕ ਦੀ ਦੁਰਦਸ਼ਾ ਸ਼ੁਰੂ ਹੋ ਜਾਂਦੀ ਹੈ। ਇਹ ਸੜਕ ਬਣਨ ਤੋਂ ਬਾਅਦ ਇਸ ਦੇ ਬਰ੍ਹਮ ਮੰਡੀ ਬੋਰਡ ਵਲੋਂ ਕਦੇ ਵੀ ਨਹੀ ਬਣਾਏ ਗਏ ਜੋ ਬਰ੍ਹਮਾਂ ਤੋਂ ਹੀ ਟੁੱਟਣੀ ਸ਼ੁਰੂ ਹੋਈ ਸੀ ਜਿਸ ਦੇ ਕੁਝ ਹੀ ਸਮੇਂ ਵਿਚ ਪੱਥਰ ਖਿਲਰਨੇ ਸ਼ੁਰੂ ਹੋ ਗਏ ਸਨ। ਕਈ ਥਾਂ ‘ਤੇ ਸੜਕ ਸਿਰਫ ਵਿਚਕਾਰ ਹੀ ਰਹਿ ਗਈ ਹੈ। ਪਿੰਡ ਜੈਨਪੁਰ ਦੇ ਬਸੀਮੇ ‘ਤੇ ਤਾਂ ਇਸ ਵਿੱਚ ਕਈ ਡੂੰਘੇ ਟੋਏ ਪਏ ਹੋਏ ਹਨ। ਅੱਗੇ ਪਿੰਡ ਬੜਵਾ ਤੇ ਬਘੌਰਾਂ ਸੜਕ ਤਹਿਸ-ਨਹਿਸ ਹੋ ਚੁੱਕੀ ਹੈ।ਇਸ ਸੜਕ ਰਾਹੀ ਉਪਰਲੇ ਪਿੰਡਾਂ ਦੇ ਲੋਕ ਆਪਣੇ ਰੋਜਮਰਾਂ ਦੇ ਕੰਮ ਲਈ ਜ਼ਿਲ੍ਹਾ ਹੈੱਡਕੁਆਰਟਰ ਨੂੰ ਜਾਂਦੇ ਹਨ। ਹੁਣ ਲੋਕ ਵਾਇਆ ਸਿੰਬਲੀ ਜਾਂ ਵਾਇਆ ਬਲਾਚੌਰ ਹੀ ਜਾਣ ਨੂੰ ਪਹਿਲ ਦੇ ਰਹੇ ਹਨ। ਇਸ ਬਾਰੇ ਹਰਜੀਤ ਸਿੰਘ ਜਾਡਲੀ ਕਾਂਗਰਸੀ ਆਗੂ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਲਾਚੌਰ ਅਤੇ ਅਕਾਲੀ ਆਗੂ ਭੁਪਿੰਦਰ ਸਿੰਘ ਨਾਗਰਾ ਮਹਿੰਦਪੁਰ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵਲੋਂ ਸਰਕਾਰ ਤੋਂ ਇਸ ਸੜਕ ਨੂੰ 18 ਫੁੱਟੀ ਬਣਾਉਣ ਦੀ ਕਾਫੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਕੁਝ ਸਮਾਂ ਪਹਿਲਾਂ ਪਿੰਡ ਮਹਿੰਦਪੁਰ ਵਿਖੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੂੰ ਬੜਵਾਂ ਵਾਸੀਆਂ ਵਲੋਂ ਇੱਕ ਮੰਗ ਪੱਤਰ ਦੇ ਕੇ ਇਸ ਸੜਕ ਨੂੰ ਚੌੜੀ ਤੇ ਨਵੀਂ ਬਣਾਉਣ ਦੀ ਮੰਗ ਕੀਤੀ ਗਈ ਸੀ। ਉਹਨਾਂ ਕਿਹਾ ਕਿ ਇਸ ਸੜਕ ਦਾ ਨਵੀਨੀਕਰਨ ਕਰਨ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ 18 ਫੁੱਟ ਚੌੜੀ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਪਿਛਲੀ ਖ਼ਬਰ ਲਗਾਤਾਰ ਪੰਜ ਸਾਲ ਜਮਾਤ ’ਚੋਂ ਅਵੱਲ ਆਉਣ ’ਤੇ ਵਿਦਿਆਰਥਣ ਮਹਿਕਪ੍ਰੀਤ ਕੌਰ ਸਨਮਾਨਿਤ ਅਗਲੀ ਖ਼ਬਰ ਅਜੀਤ' ਖ਼ਬਰਾਂ, 03 ਜੁਲਾਈ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।