13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਰਾਜ ਮਾਰਗ ਦੇ ਕਿਨਾਰਿਆਂ ’ਤੇ ਡਿੱਗੇ ਪਏ ਦਰੱਖਤ ਦੇ ਰਹੇ ਹਾਦਸਿਆਂ ਨੂੰ ਸੱਦਾ

ਅਜੀਤ ਡੈਸਕ 28-06-2026
ਮਜਾਰੀ/ਸਾਹਿਬਾ, 27 ਜੂਨ (ਨਿਰਮਲਜੀਤ ਸਿੰਘ ਚਾਹਲ)-ਬੀਤੇ ਸਮੇਂ ਆਈਆਂ ਹਨੇਰੀਆਂ ਕਾਰਨ ਕਸਬਾ ਮਜਾਰੀ ਤੋਂ ਬਲਾਚੌਰ ਤੱਕ ਰਾਜ ਮਾਰਗ ਦੇ ਕਿਨਾਰਿਆਂ ‘ਤੇ ਕਈ ਥਾਵਾਂ ‘ਤੇ ਡਿੱਗੇ ਪਏ ਦਰੱਖਤ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਜਿਨਾਂ ਨੂੰ ਸੰਬੰਧਿਤ ਮਹਿਕਮੇ ਵਲੋਂ ਅਜੇ ਤੱਕ ਉਠਾਇਆ ਨਹੀ ਗਿਆ। ਇਸ ਮਾਰਗ ਦੇ ਦੋਵੇਂ ਪਾਸੇ ਦੇ ਬਰ੍ਹਮ ਜਿਥੇ ਘਾਹ ਫੂਸ ਤੇ ਨੜਿਆਂ ਨਾਲ ਭਰੇ ਪਏ ਹਨ। ਉਥੇ ਇਨ੍ਹਾਂ ਵਿਚ ਡਿੱਗੇ ਦਰੱਖਤ ਜਿਨ੍ਹਾਂ ਦਾ ਦੂਰੋਂ ਪਤਾ ਹੀ ਨਹੀ ਲੱਗਦਾ, ਜੋ ਕਿਸੇ ਦੀ ਜਾਨ-ਮਾਲ ਦਾ ਨੁਕਸਾਨ ਕਰ ਸਕਦੇ ਹਨ। ਇਸ ਮਾਰਗ ‘ਤੇ ਆਪਣੀ ਉਮਰ ਹੰਢਾ ਚੁੱਕੇ ਬਹੁਤ ਸਾਰੇ ਦਰੱਖਤ ਕਈ ਵਾਰ ਆਪ ਮੁਹਾਰੇ ਸੜਕ ਵੱਲ ਨੂੰ ਕਦੇ ਕਿਸਾਨਾਂ ਦੇ ਖੇਤਾਂ ਵਿਚ ਡਿੱਗ ਰਹੇ ਹਨ। ਕਈ ਵਾਰ ਸੜਕ ਵਿਚ ਡਿੱਗ ਕੇ ਦਰੱਖਤ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰ ਚੁੱਕੇ ਹਨ। ਸੜਕ ਦੇ ਬਰਮਾਂ ਵਿਚ ਡਿੱਗੇ ਪਏ ਲੱਖਾਂ ਰੁਪਏ ਦੀ ਕੀਮਤ ਦੇ ਸੁੱਕੇ ਪਏ ਦਰੱਖਤ ਗਲ ਸੜ੍ਹ ਰਹੇ ਹਨ। ਜਿਨ੍ਹਾਂ ਨੂੰ ਸੰਬਧਿਤ ਮਹਿਕਮੇ ਵਲੋਂ ਕਦੇ ਵੀ ਉਠਾਉਣ ਦੇ ਯਤਨ ਨਹੀ ਕੀਤੇ ਗਏ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਡਿੱਗੇ ਪਏ ਦਰੱਖਤ ਕਿਸੇ ਹਾਦਸੇ ਦਾ ਕਾਰਨ ਬਣਨ ਤੋਂ ਪਹਿਲਾਂ ਇਨ੍ਹਾਂ ਨੂੰ ਇਥੋਂ ਚੁੱਕਿਆ ਜਾਵੇ।
ਪਿਛਲੀ ਖ਼ਬਰ ਮਾਤਾ ਜੋਗਿੰਦਰ ਕੌਰ ਗਿੱਲ ਥਾਂਦੀਆਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਓ. ਬੀ. ਸੀ. ਸੈੱਲ ਦੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਕਾਠਗੜ੍ਹ ਮੋੜ ਪੁੱਜੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਨੌਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।