21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਡੇਰਾ ਲਲਵਾਣ ਵਿਖੇ ਤਿੰਨ ਦਿਨ ਮੈਡੀਕਲ ਕੈਂਪ ਲਗਾਇਆ

ਅਜੀਤ ਡੈਸਕ 24-06-2026

ਬਹਿਰਾਮ, 23 ਜੂਨ (ਨਛੱਤਰ ਸਿੰਘ ਬਹਿਰਾਮ)-ਸਿੱਧ ਜੋਗੀ ਟਰੱਸਟ ਖਾਨਪੁਰ ਵਲੋਂ ਡਾਕਟਰ ਜਸਵੰਤ ਸਿੰਘ ਥਿੰਦ ਐਸ. ਐਮ. ਓ. ਮਾਹਿਲਪੁਰ ਦੀ ਅਗਵਾਈ ਵਿਚ ਮੰਦਰ ਸਿੱਧ ਬਾਬਾ ਬਾਲਕ ਨਾਥ ਲਲਵਾਣ ਵਿਖੇ ਤਿੰਨ ਦਿਨਾ ਮੁਫ਼ਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਸ਼ੂਗਰ ਜਾਂਚ ਤੇ ਦੰਦਾਂ ਦਾ ਜਾਂਚ ਕੈਂਪ ਲਗਾਇਆ, ਜਿਸ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਸ ਦਾ ਉਦਘਾਟਨ ਬਾਬਾ ਸੋਢੀ ਰਾਮ ਲਲਵਾਣ ਨੇ ਕੀਤਾ ਉਥੇ ਉਨ੍ਹਾਂ ਸੰਗਤਾਂ ਨੂੰ ਅਸ਼ੀਰਵਾਦ ਵੀ ਦਿੱਤਾ। ਇਸ ਮੌਕੇ ਦੁਆਬਾ ਯੂਥ ਬਲੱਡ ਰਜਿਸਟਰਡ ਜਲੰਧਰ ਤੋਂ ਡਾਕਟਰ ਸਤਿੰਦਰ ਸਿੰਘ, ਦੰਦਾਂ ਦੇ ਡਾਕਟਰ ਅੰਜਲੀ ਕੁਮਾਰੀ, ਡਾਕਟਰ ਪ੍ਰਭਹੀਰ, ਹਰਜਿੰਦਰ ਕੁਮਾਰੀ, ਹਰਜੋਤ ਕੌਰ, ਨਵਜੋਤ ਕੌਰ, ਭੁਪਿੰਦਰ ਕੁਮਾਰ, ਕਿਸ਼ਨ ਚੰਦ, ਰਿੰਕੂ ਬਸਰਾ, ਕਰਮਜੀਤ ਸਿੰਘ ਕਰਨਾਣਾ, ਐਸ. ਡੀ. ਓ. ਗੁਰਬਖਸ਼ ਰਾਮ ਬਾਹੜੋਵਾਲ, ਸਤਿੰਦਰ ਸਿੰਘ ਮਾਨ, ਗੁਰਨਾਮ ਗੜ੍ਹਸ਼ੰਕਰ, ਮਨੋਹਰ ਲਾਲ ਡਾਂਨਸੀਵਾਲ, ਅਮਰਜੀਤ ਕੁਮਾਰ, ਜੋਗਿੰਦਰ ਰਾਮ, ਸਤਨਾਮ ਰਾਮ ਆਦਿ ਨੇ ਸੇਵਾਵਾਂ ਨਿਭਾਈਆਂ।

ਪਿਛਲੀ ਖ਼ਬਰ ਪਿੰਡ ਮੌਜੋਵਾਲ ਮਜਾਰਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਰਵਾਨਾ ਅਗਲੀ ਖ਼ਬਰ ਗੁ. ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਦਸਤਾਰ, ਦੁਮਾਲਾ ਸਿਖਲਾਈ ਕੈਂਪ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।