29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪਿੰਡ ਚੰਦਿਆਣੀ ਖੁਰਦ ਵਿਖੇ ਸਾਲਾਨਾ ਭੰਡਾਰਾ ਅੱਜ

ਅਜੀਤ ਡੈਸਕ 22-06-2026

ਟੱਪਰੀਆਂ ਖੁਰਦ, 20 ਜੂਨ (ਬੂਥਗੜ੍ਹੀਆ)-ਬਾਬਾ ਬਰੂੜੀ ਜੀ ਦੇ ਤਪ ਅਸਥਾਨ ‘ਤੇ ਬਾਬਾ ਬਰੂੜੀ ਦੇ ਦਰਬਾਰ ‘ਤੇ ਸਾਲਾਨਾ ਭੰਡਾਰਾ 21 ਜੂਨ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬਾਬਾ ਬਰੂੜੀ ਦੇ ਸਲਾਨਾ ਭੰਡਾਰੇ ਦੇ ਮੌਕੇ ਝੰਡੇ ਦੀ ਰਸਮ ਸਵੇਰੇ 9 ਵਜੇ ਕੀਤੀ ਜਾਵੇਗੀ ਤੇ ਤਪ ਅਸਥਾਨ ‘ਤੇ ਜਗਤ ਗੁਰੂ ਅਚਾਰੀਆ ਸਤਿਗੁਰੂ ਬੰਦੀ ਛੋੜ ਗਰੀਬ ਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੇ ਆਦਿ ਅੰਤ ਪਾਠ ਦੇ ਸੰਪੂਰਨ ਭੋਗ ਦਾ ਸਮਾਂ ਸਵੇਰੇ 11 ਵਜੇ ਧਾਮ ਝਲੂਰ ਧਾਮ ਦੇ ਗੱਦੀਨਸ਼ੀਨ ਸਤਿਗੁਰੂ ਸਵਾਮੀ ਅਮ੍ਰਿਤਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵਲੋਂ ਪਾਏ ਜਾਣਗੇ। ਇਸ ਮੌਕੇ ਸੰਗਤਾਂ ਦੇ ਵਲੋਂ ਬਾਬਾ ਜੀ ਦੇ ਦਰਬਾਰ ‘ਤੇ ਅਤੁੱਟ ਲੰਗਰ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ ਰਾਤ ਨੂੰ 9 ਵਜੇ ਸੂਫੀ ਲੋਕ ਗਾਇਕ ਪੰਮਾ ਡੂਮੇਵਾਲ ਸੰਗਤਾਂ ਨੂੰ ਆਪਣੇ ਧਾਰਮਿਕ ਸ਼ਬਦਾਂ ਨਾਲ ਨਿਹਾਲ ਕਰਨਗੇ।

ਪਿਛਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੇ ਦੋ ਇਤਿਹਾਸਕ ਗੁਰਧਾਮ ਅਗਲੀ ਖ਼ਬਰ ਜਾਇਜ਼ ਮੰਗਾਂ ਦਾ ਹੱਲ ਕੀਤੇ ਬਿਨਾਂ ਤਬਾਦਲਾ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਨਿਆਂਸੰਗਤ ਨਹੀਂ-ਜੀ.ਟੀ.ਯੂ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।