20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਲਾਚੌਰ ਮੰਢਿਆਣੀ ਮੋੜ ਵਿਖੇ ਸਵਿਫਟ ਕਾਰ ਹੋਈ ਹਾਦਸਾਗ੍ਰਸਤ

ਅਜੀਤ ਡੈਸਕ 19-06-2026

ਬਲਾਚੌਰ, 18 ਜੂਨ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ ਜਾਣ ਵਾਲੀ ਮੁੱਖ ਸੜਕ ‘ਤੇ ਮੰਢਿਆਣੀ ਮੋੜ ਦੇ ਨਜ਼ਦੀਕ ਇਕ ਸਵਿਫਟ ਕਾਰ ਹਾਦਸਾਗ੍ਰਸਤ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਸਵਿਫਟ ਕਾਰ ਨੰਬਰ ਪੀ.ਬੀ 08 ਈ.ਵੀ 6061 ਜੋ ਬਲਾਚੌਰ ਵਾਲੀ ਸਾਈਡ ਤੋਂ ਭੱਦੀ ਵਾਲੀ ਸਾਈਡ ਨੂੰ ਜਾ ਰਹੀ ਸੀ ਜਦਕਿ ਦੂਜੇ ਪਾਸੇ ਇੱਕ ਅਣਪਛਾਤੀ ਕਾਰ ਭੱਦੀ ਵਾਲੀ ਸਾਈਡ ਤੋਂ ਮੰਢਿਆਣੀ ਮੋੜ ਨੂੰ ਮੁੜ ਰਹੀ ਸੀ। ਸਵਿਫਟ ਕਾਰ ਚਾਲਕ ਤੋਂ ਦੂਜੀ ਗੱਡੀ ਨੂੰ ਬਚਾਉਂਦਿਆਂ ਹੋਇਆਂ ਆਪਣੀ ਕਾਰ ਬੇਕਾਬੂ ਹੋ ਕੇ ਨਜ਼ਦੀਕ ਲਗਾਈਆਂ ਗਈਆਂ ਖਾਣ-ਪੀਣ ਦੇ ਸਾਮਾਨ ਵਾਲੀਆਂ ਰੇੜੀਆਂ ਨਾਲ ਜਾ ਟਕਰਾਈ। ਜਿਸ ਦੇ ਫਲਸਰੂਪ ਜਿਥੇ ਕਾਰ ਦਾ ਭਾਰੀ ਨੁਕਸਾਨ ਹੋਇਆ ਉਥੇ ਬੱਸ ਚੜਨ ਲਈ ਉਕਤ ਸਥਾਨ ‘ਤੇ ਖੜ੍ਹੀ ਇਕ �ਰਤ ਮਨੀਸ਼ਾ ਪੁੱਤਰੀ ਗੁਰਬਚਨ ਲਾਲ ਵਾਸੀ ਬੂੰਗੜੀ ਕਾਰ ਦੀ ਲਪੇਟ ਵਿਚ ਆਉਣ ਕਾਰਨ ਗੰਭੀਰ ਜਖਮੀ ਹੋ ਗਈ। ਜਿਸ ਨੂੰ ਸਥਾਨਕ ਲੋਕਾਂ ਵਲੋਂ ਨਜ਼ਦੀਕੀ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਸਵਿਫਟ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੂਸਰੀ ਕਾਰ ਦਾ ਵੀ ਕੁੱਝ ਪਤਾ ਨਹੀਂ ਚੱਲ ਸਕਿਆ। ਬਲਾਚੌਰ ਸਿਟੀ ਪੁਲਿਸ ਵਲੋਂ ਏ. ਐਸ. ਆਈ. ਨਰੇਸ਼ ਕੁਮਾਰ ਅਤੇ ਏ. ਐਸ. ਆਈ. ਭੂਸ਼ਣ ਲਾਲ ਨੇ ਸਮੇਤ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਪਿਛਲੀ ਖ਼ਬਰ ਅੰਗਦ ਸਿੰਘ ਸੈਣੀ ਕਾਂਗਰਸ ਓ. ਬੀ. ਸੀ. ਸੈੱਲ ਪੰਜਾਬ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ’ਤੇ ਹੀ ਕੇਂਦਰਿਤ ਰਹਿਣ ਰਾਜਨੀਤਿਕ ਧਿਰਾਂ-ਕਰਨ ਸਿੰਘ ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।