09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬੇਕਾਬੂ ਕਾਰ ਪੁਲ ਨਾਲ ਟਕਰਾ ਕੇ ਪਲਟੀ ਕਾਰ ’ਚ ਸਵਾਰ ਪਤੀ-ਪਤਨੀ ਹੋਏ ਜ਼ਖ਼ਮੀ

ਅਜੀਤ ਡੈਸਕ 13-06-2026

ਕਾਠਗੜ੍ਹ, 12 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਸਤਲੁਜ ਦਰਿਆ ਦੇ ਪੁਲ ‘ਤੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਮਿਲੀ ਸੀ ਆਸਰੋਂ ਨੇੜੇ ਗਲੈਕਸੀ ਹੋਟਲ ਦੇ ਕੋਲੋਂ ਜਦੋਂ ਬਲਾਚੌਰ ਸਾਇਡ ਤੋਂ ਸਤਲੁਜ ਦਰਿਆ ਦੇ ਪੁੱਲ ‘ਤੇ ਚੜ੍ਹਦੇ ਹਾਂ ਤਾਂ ਉਸ ਜਗ੍ਹਾ ‘ਤੇ ਐਕਸੀਡੈਂਟ ਹੋਇਆ ਹੈ। ਉਨ੍ਹਾਂ ਦੀ ਟੀਮ ਨੇ ਤੁਰੰਤ ਜਾ ਦੇਖਿਆ ਕਿ ਆਈ-10 ਕਾਰ ਜਿਸ ਦਾ ਨੰਬਰ ਪੀ.ਬੀ 02 ਸੀ.ਐਮ 8301 ਜਿਸਨੂੰ ਕੇ ਵਿਸ਼ਨੂੰ ਪੁੱਤਰ ਦੇਵ ਪ੍ਰੀਆਗ ਵਾਸੀ ਅੰਮ੍ਰਿਤਸਰ ਚਲਾ ਰਿਹਾ ਸੀ ਤੇ ਉਸ ਦੇ ਨਾਲ ਉਸ ਦੀ ਪਤਨੀ ਮੋਨਿਕਾ ਵੀ ਸੀ। ਜਦੋਂ ਇਹ ਕਾਰ ਉਪਰੋਕਤ ਸਥਾਨ ‘ਤੇ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ। ਜਿਸ ਨਾਲ ਕਾਰ ਬੇਕਾਬੂ ਹੋ ਕੇ ਪੁੱਲ ਦੀ ਬਣੀ ਕੰਧ ਨਾਲ ਟਕਰਾ ਕੇ ਪਲਟ ਗਈ, ਜਿਸ ਨਾਲ ਕਾਰ ਵਿੱਚ ਸਵਾਰ ਪਤੀ-ਪਤਨੀ ਦੇ ਸੱਟਾਂ ਲਗੀਆਂ। ਜਿਨ੍ਹਾਂ ਨੂੰ ਐਸ. ਐਸ. ਐਫ. ਟੀਮ ਦੇ ਪਹੁੰਚਣ ਤੋਂ ਪਹਿਲਾ ਆਂਸਰੋਂ ਚੌਂਕੀ ਦੀ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਰੋਪੜ ਵਿਖੇ ਇਲਾਜ ਲਈ ਪਹੁੰਚਾਇਆ ਗਿਆ।
ਪਿਛਲੀ ਖ਼ਬਰ ਬਲਾਚੌਰ ਵਿਖੇ ਬਲਦੇਵ ਸਿੰਘ ਸੈਣੀ ਵਲੋਂ ਸੁਪਰਡੈਂਟ ਗਰੇਡ-2 ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਕਰੇਟਾ ਕਾਰ ਨੇ ਟਰੈਕਟਰ ਨੂੰ ਮਾਰੀ ਪਿੱਛੋਂ ਟੱਕਰ ਹਾਦਸੇ ’ਚ ਟਰੈਕਟਰ ਦੀਆਂ ਪਈਆਂ ਬਾਜੀਆਂ, ਚਾਲਕ ਹੋਇਆ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।