15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੀਰਾਂ ਦੇ ਦਰਬਾਰ 'ਤੇ ਸਾਲਾਨਾ ਭੰਡਾਰਾ 11 ਨੂੰ

ਅਜੀਤ ਡੈਸਕ 06-06-2026
ਸੜੋਆ, 5 ਜੂਨ (ਬਲਵਿੰਦਰ ਨਾਨੋਵਾਲੀਆ)-ਲੱਖ ਦਾਤਾ ਪੀਰ ਮੰਦਰ ਪ੍ਰਬੰਧਕ ਕਮੇਟੀ ਪਿੰਡ ਨਾਨੋਵਾਲ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਭੰਡਾਰਾ 11 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਚੌਧਰੀ ਕਮਲਦੇਵ ਭੂੰਬਲਾ ਨੇ ਦੱਸਿਆ ਕਿ ਸਮੁੱਚੇ ਨਗਰ ਵਾਸੀਆਂ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਕਰਵਾਏ ਜਾ ਰਹੇ ਸਾਲਾਨਾ ਸਮਾਗਮ ਦੇ ਸੰਬੰਧ 'ਚ 11 ਜੂਨ ਨੂੰ ਦਿਨੇ 10:30 ਵਜੇ ਹਵਨ ਪੂਜਨ ਕਰਵਾਉਣ ਉਪਰੰਤ ਦੁਪਹਿਰ 3 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਮੰਦਰ ਲੱਖ ਦਾਤਾ ਪੀਰ ਨਿਗਾਹੇ ਤੋਂ ਪਹੁੰਚੇ ਭਰਾਈ ਵਲੋਂ ਅਰਦਾਸ ਉਪਰੰਤ ਵਿਸ਼ਾਲ ਭੰਡਾਰਾ ਆਰੰਭ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਭੰਡਾਰੇ ਉਪਰੰਤ ਰਾਤ ਨੂੰ ਧਾਰਮਿਕ ਸਮਾਗਮ ਦੌਰਾਨ ਪਹੁੰਚ ਰਹੀਆਂ ਵੱਖ-ਵੱਖ ਭਜਨ ਮੰਡਲੀਆਂ ਵਲੋਂ ਪੀਰਾਂ ਦੇ ਦਰਬਾਰ 'ਤੇ ਧਾਰਮਿਕ ਗੀਤਾਂ ਤੇ ਪੀਰਾਂ ਦੇ ਭਜਨ ਪੇਸ਼ ਕਰਕੇ ਹਾਜਰੀਆਂ ਲਗਾਈਆਂ ਜਾਣਗੀਆਂ |
ਪਿਛਲੀ ਖ਼ਬਰ ਹੋਣਹਾਰ ਵਿਦਿਆਰਥਣ ਹਰਸਿਮਰਨ ਕੌਰ ਲੋਹਟ ਨੂੰ ਕੀਤਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਅਗਲੀ ਖ਼ਬਰ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਝੰਡੇ ਦੀ ਰਸਮ ਨਾਲ ਮੇਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।