ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਚੇਤਾ 'ਚ ਬਾਬਾ ਫਤਹਿਦੀਨ ਸ਼ਾਹ ਜੀ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਗਾਇਕ ਰੇਸ਼ਮ ਚੇਤੇ ਵਾਲਾ, ਰਮਜ਼ਾਨਾ ਹੀਰ ਤੇ ਆਰ. ਕੇ. ਜੋਗੀ ਨੇ ਪ੍ਰੋਗਰਾਮ ਪੇਸ਼ ਕੀਤਾ | ਮੁਮਤਾਜ ਕਵਾਲ ਪਾਰਟੀ ਨੇ ਕਵਾਲੀਆਂ ਸਰਵਣ ਕਰਵਾਈਆਂ | ਪ੍ਰਬੰਧਕ ਕਮੇਟੀ ਵਲੋਂ ਬਾਬਾ ਮੁਖਤਿਆਰ ਸਿੰਘ ਡੇਰਾ ਹਾਕਮ ਸ਼ਾਹ ਕਟਾਰੀਆਂ, ਸਾਈਾ ਗੋਲਡਨ ਸ਼ਾਹ, ਬਾਬਾ ਅਵਤਾਰ, ਬਾਬਾ ਸਸੀ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਸਰਪੰਚ ਸੋਮ ਦੱਤ, ਗੁਰਮੇਲ ਸਿੰਘ, ਸ਼ਿੰਦਾ ਜਾਪਾਨੀ, ਸੰਤ ਮਨਪ੍ਰੀਤ ਦਾਸ, ਸਾਈਾ ਮਲਕੀਤ ਚੰਦ, ਰਛਪਾਲ ਸਿੰਘ, ਨੰਬਰਦਾਰ ਅਵਤਾਰ ਸਿੰਘ, ਰਾਜ ਕੁਮਾਰ, ਚਮਕੌਰ ਸਿੰਘ, ਬਲਜਿੰਦਰ ਸਿੰਘ ਚੰਦੀ, ਮੱਖਣ ਸਿੰਘ, ਰੂਪ ਲਾਲ ਤੇ ਹੋਰ ਹਾਜ਼ਰ ਸਨ |