09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਮਹਿੰਗਾਈ ਨੇ ਹਰ ਵਰਗ ਦੇ ਲੋਕਾਂ ਦਾ ਜਨ ਜੀਵਨ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ-ਅਜੇ ਮੰਗੂਪੁਰ

ਅਜੀਤ ਡੈਸਕ 31-05-2026
ਬਲਾਚੌਰ, 30 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਅਤੇ ਮਹਿੰਗਾਈ ਨੂੰ ਕਾਬੂ ਕਰਨ 'ਚ ਕੇਂਦਰ ਸਰਕਾਰ ਦੀ ਨਾਕਾਮੀ ਦੇ ਵਿਰੋਧ 'ਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਤੇ ਆਗੂਆਂ ਨੇ ਦਾਣਾ ਮੰਡੀ ਬਲਾਚੌਰ ਤੋਂ ਮੇਨ ਚੌਕ ਬਲਾਚੌਰ ਤੱਕ ਰੋਸ ਮਾਰਚ ਕੱਢ ਕੇ ਪ੍ਰਦਰਸ਼ਨ ਕੀਤਾ | ਸੰਬੋਧਨ ਕਰਦਿਆਂ ਹੋਇਆਂ ਅਜੇ ਮੰਗੂਪੁਰ ਨੇ ਕਿਹਾ ਕਿ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਆਮ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ | ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ 'ਚ ਤੁਰੰਤ ਕਟੌਤੀ ਕਰਨ ਦੀ ਮੰਗ ਕੀਤੀ | ਇਸ ਮੌਕੇ ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਪੰਚਾਇਤੀ ਰਾਜ ਸੰਗਠਨ, ਕਮਲਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਰਾਜਿੰਦਰ ਸਿੰਘ ਸ਼ਿੰਦੀ ਦਫ਼ਤਰ ਸਕੱਤਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਧਰਮ ਪਾਲ ਚੇਅਰਮੈਨ, ਕੁਲਦੀਪ ਕੁਮਾਰ ਪ੍ਰਧਾਨ ਕਿਸਾਨ ਵਿੰਗ, ਸੋਮਨਾਥ ਤੱਕਲਾ ਸੀਨੀਅਰ ਆਗੂ, ਰਾਕੇਸ਼ ਰਾਣੀ ਜਨਰਲ ਸਕੱਤਰ, ਨਰੇਸ਼ ਚੇਚੀ ਕੋਂਸਲਰ, ਅਵਤਾਰ ਸਿੰਘ ਪ੍ਰਧਾਨ ਓ. ਬੀ. ਸੀ. ਸੈੱਲ, ਰਾਮ ਨਾਥ ਸਰਪੰਚ, ਸੁਰੇਸ਼ ਸਿਆਣਾ, ਦਿਨੇਸ਼ ਕੁਮਾਰ, ਪਰਮਿੰਦਰ ਮੇਨਕਾ, ਵਿਜੇ ਮੋਹਨ ਚੇਅਰਮੈਨ, ਬਲਬੀਰ ਸਿੰਘਪੁਰ ਵਾਈਸ ਪ੍ਰਧਾਨ ਬਲਾਕ ਸੰਮਤੀ ਸੜੋਆ, ਕੇਵਲ ਕਿ੍ਸ਼ਨ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਘਈ ਸਾਬਕਾ ਪ੍ਰਧਾਨ ਸ਼ਹਿਰੀ, ਸੁਰਿੰਦਰ ਸ਼ਿੰਦਾ ਬੁਲਾਰਾ, ਪਰਮਜੀਤ ਕੌਰ ਪੰਮੀ ਸ਼ਹਿਰੀ ਪ੍ਰਧਾਨ, ਰਿੱਕੀ ਬਜਾਜ, ਜਿੰਦਰ ਕੁਮਾਰ ਬਲਾਕ ਪ੍ਰਧਾਨ ਐਸ. ਸੀ. ਸੈੱਲ, ਆਤਮਾ ਰਾਮ ਸੀਨੀਅਰ ਆਗੂ, ਲਾਲ ਬਹਾਦੁਰ ਗਾਂਧੀ ਸਾਬਕਾ ਕੋਂਸਲਰ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਅਮਿ੍ਤ ਮੰਗੂਪੁਰ, ਗੁਰਿੰਦਰ ਗਿੰਦੀ, ਕੁਲਵਿੰਦਰ ਮੰਡ ਇੰਚਾਰਜ ਸੋਸ਼ਲ ਮੀਡੀਆ, ਹਰਮੇਸ਼ ਕੁਮਾਰ ਬਿੱਲਾ, ਤਰਲੋਚਨ ਸਿੰਘ ਰੱਕੜ ਬਲਾਕ ਕਮੇਟੀ ਮੈਂਬਰ, ਧਰਮ ਪਾਲ, ਗੁਰਿੰਦਰ ਗਿੰਦੀ ਸੋਸ਼ਲ ਮੀਡੀਆ ਕੋਆਰਡੀਨੇਟਰ, ਕਾਲਾ ਜੱਟ, ਪਰਮਾ ਨੰਦ ਸਾਬਕਾ ਸਰਪੰਚ, ਜਸਵਿੰਦਰ ਸੋਨੂੰ ਮੀਤ ਪ੍ਰਧਾਨ, ਮਹਿੰਦਰ ਪਾਲ ਰਾਣਾ, ਸ਼ੇਖਰ ਕੁਮਾਰ, ਸੰਜੀਵ ਕੁਮਾਰ, ਦੀਪੂ, ਵਿੱਕੀ, ਸੰਜੀਵ, ਪਿ੍ੰਸ ਪਵਾਰ ਯੂਥ, ਸੀਮਾ ਰਾਣੀ, ਲਕਸ਼ਮੀ ਦੇਵੀ, ਬਿਮਲਾ ਦੇਵੀ, ਬਲਵੀਰ ਕੁਮਾਰ ਟੌਂਸਾ, ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਖ਼ਾਲੀ ਪਲਾਟ 'ਚ ਖਿਲਾਰੇ ਅਗਲੀ ਖ਼ਬਰ ਰਾਸ਼ਨ ਵੰਡ ਪ੍ਰਣਾਲੀ 'ਚ ਨਵੇਂ ਨਿਯਮਾਂ ਖ਼ਿਲਾਫ਼ ਡਿਪੂ ਹੋਲਡਰਾਂ ਨੇ ਖੋਲਿ੍ਹਆ ਮੋਰਚਾ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।