08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਹਲਕੇ ਦੇ ਅਕਾਲੀ ਆਗੂਆਂ ਵਲੋਂ ਘਰ ਵਾਪਸੀ ਕਰਨ ਵਾਲੇ ਆਗੂਆਂ ਦਾ ਸਨਮਾਨ

ਅਜੀਤ ਡੈਸਕ 31-05-2026
ਮਜਾਰੀ/ਸਾਹਿਬਾ, 30 ਮਈ (ਨਿਰਮਲਜੀਤ ਸਿੰਘ ਚਾਹਲ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਯੂਥ ਆਗੂ ਹਨੀ ਟੌਂਸਾ ਅਤੇ ਬਲਾਚੌਰ ਦੀ ਸਮੂਹ ਲੀਡਰਸ਼ਿਪ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਵਿੱਚ ਮੁੜ ਵਾਪਸੀ ਕਰਨ ਵਾਲੇ ਟਕਸਾਲੀ ਅਕਾਲੀ ਆਗੂ ਅਵਤਾਰ ਸਿੰਘ ਸਾਹਦੜਾ, ਸੁਖਦੇਵ ਸਿੰਘ ਸਾਬਕਾ ਸਰਪੰਚ ਰੱਕੜਾਂ ਢਾਹਾਂ, ਚਰਨਜੀਤ ਸਿੰਘ ਕਿਸ਼ਨਪੁਰ ਦਾ ਪਿੰਡ ਸਾਹਦੜਾ ਵਿਖੇ ਅਵਤਾਰ ਸਿੰਘ ਸਹਾਦੜਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਹਨੀ ਟੌਂਸਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੇ ਪਾਰਟੀ ਵਿੱਚ ਵਾਪਸੀ ਕਰਨ ਨਾਲ ਬਲਾਚੌਰ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਬਲ ਮਿਲੇਗਾ ਤੇ ਅਕਾਲੀ ਦਲ ਵਧੀਆ ਢੰਗ ਨਾਲ ਬਲਾਚੌਰ ਵਿੱਚ ਮੁੜ ਵਾਪਸੀ ਕਰੇਗਾ | ਇਸ ਮੌਕੇ ਦਿਲਾਵਰ ਸਿੰਘ ਦਿਲੀ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਚੌਧਰੀ ਬਿਮਲ ਕੁਮਾਰ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਜਥੇਦਾਰ ਮੋਹਣ ਸਿੰਘ ਟੱਪਰੀਆਂ ਸਰਕਲ ਪ੍ਰਧਾਨ ਬਛੌੜੀ, ਚੇਅਰਮੈਨ ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਅਮਰੀਕ ਸਿੰਘ ਖੰਡੂਪਰ, ਹਰੀਪਾਲ ਸਿੰਘ ਜਾਡਲੀ ਡਾਇਰੈਕਟਰ ਸ਼ੂਗਰ ਮਿੱਲ੍ਹ ਨਵਾਂਸ਼ਹਿਰ, ਹਰਦੇਵ ਸਿੰਘ ਮੋਹਰਾ, ਸਰਜੀਤ ਕੋਹਲੀ ਮਾਲੇਵਾਲ, ਮਾਸਟਰ ਦੇਵਰਾਜ ਗੌਰਵ ਚੌਹਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਆਗੂ ਸੋਨੂੰ ਭਾਟੀਆ ਆਦੋਆਣਾ ਨੇ ਦਿੱਤੀ ਵਿਧਾਈ ਅਗਲੀ ਖ਼ਬਰ ਆਪ ਮੁਹਾਰੇ ਭੜਕੀ ਅੱਗ ਨੇ ਕੀਤਾ ਕਿਸਾਨ ਦਾ ਲੱਖਾਂ ਦਾ ਨੁਕਸਾਨ ਕਿਸਾਨ ਦਾ ਪਾਪੂਲਰ ਦਾ ਖੇਤ ਹੋਇਆ ਅੱਗ ਦਾ ਸ਼ਿਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।