19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਗੁਰਮਿਤ ਸਮਾਗਮ ਦੀ ਰੂਪ ਰੇਖਾ ਉਲੀਕਣ ਸੰਬੰਧੀ ਪੰਥ ਸੇਵਕ ਜਥਾ ਦੋਆਬਾ ਦੀ ਹੋਈ ਇਕੱਤਰਤਾ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ ਗੁਰਮਿਤ ਸਮਾਗਮ -ਭਾਈ ਮਨਧੀਰ ਸਿੰਘ ਗੜ•ੀ

ਅਜੀਤ ਡੈਸਕ 27-05-2026
ਬਲਾਚੌਰ, 26 ਮਈ (ਦੀਦਾਰ ਸਿੰਘ ਬਲਾਚੌਰੀਆ)-ਤੀਸਰੇ ਘੱਲੂਘਾਰੇ ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਿਖੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ ਨਿੱਘੀ ਪਵਿੱਤਰ ਯਾਦ ਨੂੰ ਸਮਰਪਿਤ ਸੱਤ ਜੂਨ ਨੂੰ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਕਰਵਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮ ਦੀ ਤਿਆਰੀ ਸਬੰਧੀ ਪੜਾਅ ਪਿੰਡ ਗੜੀ ਕਾਨੂੰਗੋਆਂ ਵਿਖੇ ਪੰਥ ਸੇਵਕ ਜਥਾ ਦੋਆਬਾ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਮਨਧੀਰ ਸਿੰਘ ਗੜੀ ਦੀ ਦੇਖਰੇਖ ਹੇਠ ਕੀਤੀ ਗਈ | ਜਿਸ ਵਿੱਚ 7 ਜੂਨ ਦਿਨ ਐਤਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ, ਪਾਤਸ਼ਾਹੀ ਨੌਵੀਂ ਨਵਾਂਸ਼ਹਿਰ ਵਿਖੇ ਤੀਜਾ ਘੱਲੂਘਾਰਾ ਜੂਨ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਮਹਾਨ ਗੁਰਮਤਿ ਸਮਾਗਮ ਦੀ ਤਿਆਰੀ ਸਬੰਧੀ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਭਾਈ ਮਨਧੀਰ ਸਿੰਘ ਗੜੀ ਨੇ ਦੱਸਿਆ ਕਿ ਗੁਰਮਤਿ ਸਮਾਗਮ ਦੀ ਆਰੰਭਤਾ 7 ਜੂਨ ਨੂੰ ਸਵੇਰੇ ਠੀਕ 10 ਵਜੇ ਕੀਤੀ ਜਾਵੇਗੀ | ਜਿਸ ਵਿੱਚ ਪੰਥ ਦੀਆਂ ਸਿਰਮੌਰ ਸ਼ਖ਼ਸੀਅਤਾਂ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਇਕੱਤਰਤਾ ਵਿੱਚ ਭਾਈ ਬਲਵੀਰ ਸਿੰਘ ਭੂਤਨਾ, ਜਥੇਦਾਰ ਬਖ਼ਸ਼ੀਸ਼ ਸਿੰਘ ਜਗਤਪੁਰ, ਭਾਈ ਅਵਤਾਰ ਸਿੰਘ ਜਗਤਪੁਰ, ਭਾਈ ਕੁਲਵਿੰਦਰ ਸਿੰਘ ਬੱਬਰ ਮਜਾਰਾ, ਢਾਡੀ ਗਿਆਨੀ ਸਤਨਾਮ ਸਿੰਘ ਭਾਰਾਪੁਰ, ਢਾਡੀ ਹਰਦੀਪ ਸਿੰਘ ਸਾਹਦੜਾ, ਢਾਡੀ ਫਤਹਿ ਸਿੰਘ, ਭਾਈ ਕੁਲਵੰਤ ਸਿੰਘ ਸਹਾਪੁਰ, ਮੋਹਨ ਸਿੰਘ ਮੀਰਪੁਰ, ਭਾਈ ਪ੍ਰਭਜੋਤ ਸਿੰਘ ਰੱਕੜਾਂ ਢਾਹਾਂ, ਭਾਈ ਜਤਿੰਦਰ ਸਿੰਘ ਖ਼ਾਨਪੁਰ, ਭਾਈ ਜਸਵੀਰ ਸਿੰਘ, ਭਾਈ ਸਰਬਪ੍ਰੀਤ ਸਿੰਘ ਆਦਿ ਪੰਥਕ ਸ਼ਖ਼ਸੀਅਤਾਂ ਨੇ ਵੀ ਇਸ ਸਲਾਨਾ ਸਮਾਗਮ ਦੀ ਪਹਿਲੀ ਇਕੱਤਰਤਾ ਦੌਰਾਨ ਵਿਚਾਰਾਂ ਸਾਂਝੀਆਂ ਕੀਤੀਆਂ |
ਪਿਛਲੀ ਖ਼ਬਰ 12ਵੀਂ ਜਮਾਤ ਦੀਆਂ 8.9 ਲੱਖ ਤੋਂ ਜ਼ਿਆਦਾ ਉਤਰ ਕਾਪੀਆਂ ਡਿਜ਼ੀਟਲੀ ਉਪਲੱਬਧ ਕਰਵਾਈਆਂ-ਸੀ. ਬੀ. ਐਸ. ਈ. ਅਗਲੀ ਖ਼ਬਰ ਸਿੰਬਲੀ ਵਿਖੇ ਪੀਰਾਂ ਦੀ ਦਰਗਾਹ 'ਤੇ ਤਿੰਨ ਦਿਨਾ ਮੇਲਾ ਮਨਾਇਆ ਸੂਫ਼ੀ ਗਾਇਕ ਸਰਦਾਰ ਅਲੀ ਤੇ ਪ੍ਰਵੇਜ਼ ਆਲਮ ਨੇ ਲਾਈਆਂ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।