25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਬੀ. ਐਸ. ਸੀ ਭਾਗ ਚੌਥਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 23-05-2026
ਨਵਾਂਸ਼ਹਿਰ, 22 ਮਈ (ਜਸਬੀਰ ਸਿੰਘ ਨੂਰਪੁਰ)-ਸੰਧੂ ਇੰਸਟੀਚਿਊਟ ਆਫ ਨਰਸਿੰਗ ਮਹਾਲੋਂ ਨਵਾਂਸ਼ਹਿਰ ਦਾ ਬੀ. ਐਸ. ਸੀ. ਭਾਗ ਚੌਥੇ ਦਾ ਨਤੀਜਾ ਸ਼ਾਨਦਾਰ ਰਿਹਾ | ਸੰਧੂ ਇੰਸਟੀਚਿਊਟ ਦੇ ਪਿ੍ੰਸੀਪਲ ਮਨਪ੍ਰੀਤ ਕੌਰ ਨੇ ਦੱਸਿਆ ਕਿ ਕਾਲਜ ਵਿਚ ਤਨਵੀ ਸਪੁੱਤਰੀ ਹੁਸ਼ਿਆਰ ਸਿੰਘ ਨੇ 10 'ਚੋਂ 7.81 ਗ੍ਰੇਡ ਤੇ ਜਸਦੀਪ ਸਪੁੱਤਰੀ ਪਰਮਜੀਤ ਨੇ ਵੀ 10 'ਚੋਂ 7.81 ਗ੍ਰੇਡ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਖੁਸ਼ਬੂ ਸਪੁੱਤਰੀ ਨਰਿੰਦਰ ਪਾਲ ਨੇ 7.76 ਗਰੇਡ ਲੈ ਕੇ ਦੂਜਾ, ਰੁਪਿੰਦਰਜੀਤ ਕੌਰ ਸਪੁੱਤਰੀ ਭਜਨ ਲਾਲ 7.14 ਗ੍ਰੇਡ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਦੇ ਡਾਇਰੈਕਟਰ ਡਾ. ਦਵਿੰਦਰ ਪਾਲ ਸਿੰਘ ਸੰਧੂ, ਡਾਇਰੈਕਟਰ ਮੈਡਮ ਸਿਲਵੀਆ ਕੇ. ਸੰਧੂ ਤੇ ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਨੇ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਭਵਿੱਖ 'ਚ ਵੀ ਸ਼ਾਨਦਾਰ ਨਤੀਜੇ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਐਮ. ਐਸ. ਸੀ. ਫੈਸ਼ਨ ਡਿਜ਼ਾਇਨਿੰਗ ਤੀਜਾ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 55 ਪਿੰਡਾਂ ਅੰਦਰ 11 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਦੇ ਮੈਦਾਨ ਤਿਆਰ ਕੀਤੇ ਜਾਣਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।